(Source: ECI/ABP News)
ਪਤੀ ਆਦਿਲ ਨਾਲ ਵਿਵਾਦ ਵਿਚਾਲੇ Rakhi Sawant ਦਾ ਵੱਡਾ ਕਦਮ : ਦੁਬਈ 'ਚ ਖੋਲ੍ਹੀ ਐਕਟਿੰਗ ਅਕੈਡਮੀ
ਾਂ, ਰਾਖੀ ਸਾਵੰਤ ਦੁਬਈ 'ਚ ਆਪਣੀ ਐਕਟਿੰਗ ਅਕੈਡਮੀ ਸ਼ੁਰੂ ਕਰਨ ਜਾ ਰਹੀ ਹੈ। ਇਸ ਅਕੈਡਮੀ ਦੇ ਜ਼ਰੀਏ ਲੋਕਾਂ ਨੂੰ ਨਾ ਸਿਰਫ਼ ਟ੍ਰੇਨਿੰਗ ਮਿਲੇਗੀ, ਸਗੋਂ ਬਾਲੀਵੁੱਡ ਇੰਡਸਟਰੀ 'ਚ ਕਦਮ ਰੱਖਣ ਦਾ ਮੌਕਾ ਵੀ ਮਿਲੇਗਾ।
![ਪਤੀ ਆਦਿਲ ਨਾਲ ਵਿਵਾਦ ਵਿਚਾਲੇ Rakhi Sawant ਦਾ ਵੱਡਾ ਕਦਮ : ਦੁਬਈ 'ਚ ਖੋਲ੍ਹੀ ਐਕਟਿੰਗ ਅਕੈਡਮੀ Rakhi Sawant's big step amid controversy with husband Adil: Acting Academy opened in Dubai, will give people a chance in Bollywood ਪਤੀ ਆਦਿਲ ਨਾਲ ਵਿਵਾਦ ਵਿਚਾਲੇ Rakhi Sawant ਦਾ ਵੱਡਾ ਕਦਮ : ਦੁਬਈ 'ਚ ਖੋਲ੍ਹੀ ਐਕਟਿੰਗ ਅਕੈਡਮੀ](https://feeds.abplive.com/onecms/images/uploaded-images/2023/02/22/dfb8eecb798a54556c6f93aabd17054b1677086860009229_original.jpg?impolicy=abp_cdn&imwidth=1200&height=675)
Rakhi Sawant Acting Academy: ਇਨ੍ਹੀਂ ਦਿਨੀਂ ਅਦਾਕਾਰਾ ਰਾਖੀ ਸਾਵੰਤ (Rakhi Sawant) ਆਪਣੇ ਪਤੀ ਆਦਿਲ ਖਾਨ ਦੁਰਾਨੀ (Adil Khan Durrani) ਦੇ ਧੋਖੇ ਤੋਂ ਬੇਹੱਦ ਦੁਖੀ ਹੈ। ਰਾਖੀ ਨੇ ਹੁਣ ਤੱਕ ਆਪਣੇ ਪਤੀ ਬਾਰੇ ਕਈ ਖੁਲਾਸੇ ਕੀਤੇ ਹਨ। ਇਸ ਦੇ ਨਾਲ ਹੀ ਉਸ ਨੂੰ ਕਈ ਵਾਰ ਰੋਂਦੇ ਵੀ ਦੇਖਿਆ ਗਿਆ। ਹਾਲਾਂਕਿ ਹੁਣ ਆਪਣੇ ਦਰਦ ਤੋਂ ਉਭਰ ਕੇ ਰਾਖੀ ਆਪਣੇ ਕਰੀਅਰ 'ਤੇ ਧਿਆਨ ਦੇ ਰਹੀ ਹੈ ਅਤੇ ਇੱਕ ਨਵਾਂ ਰਾਹ ਚੁਣ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਆਪਣੀ ਨਵੀਂ ਅਕੈਡਮੀ ਵੀ ਸ਼ੁਰੂ ਕੀਤੀ ਹੈ।
ਰਾਖੀ ਨੇ ਆਪਣੀ ਅਕੈਡਮੀ ਕੀਤੀ ਸ਼ੁਰੂ
ਜੀ ਹਾਂ, ਰਾਖੀ ਸਾਵੰਤ ਦੁਬਈ 'ਚ ਆਪਣੀ ਐਕਟਿੰਗ ਅਕੈਡਮੀ ਸ਼ੁਰੂ ਕਰਨ ਜਾ ਰਹੀ ਹੈ। ਇਸ ਅਕੈਡਮੀ ਦੇ ਜ਼ਰੀਏ ਲੋਕਾਂ ਨੂੰ ਨਾ ਸਿਰਫ਼ ਟ੍ਰੇਨਿੰਗ ਮਿਲੇਗੀ, ਸਗੋਂ ਬਾਲੀਵੁੱਡ ਇੰਡਸਟਰੀ 'ਚ ਕਦਮ ਰੱਖਣ ਦਾ ਮੌਕਾ ਵੀ ਮਿਲੇਗਾ। ETimes ਦੀ ਰਿਪੋਰਟ ਦੇ ਅਨੁਸਾਰ ਰਾਖੀ ਨੇ ਕਿਹਾ, "ਮੈਂ ਇੱਕ ਅਕੈਡਮੀ ਸ਼ੁਰੂ ਕੀਤੀ ਹੈ ਜਿੱਥੇ ਖਾੜੀ ਅਤੇ ਹੋਰ ਦੇਸ਼ਾਂ ਦੇ ਚਾਹਵਾਨ ਅਦਾਕਾਰਾਂ ਨੂੰ ਬਾਲੀਵੁੱਡ 'ਚ ਕੰਮ ਕਰਨ ਲਈ ਟ੍ਰੇਨਿੰਗ ਦਿੱਤੀ ਜਾਵੇਗੀ।"
ਰਾਖੀ ਸਾਵੰਤ ਦਾ ਮਿਊਜ਼ਿਕ ਵੀਡੀਓ
ਰਾਖੀ ਸਾਵੰਤ ਦਾ ਨਵਾਂ ਮਿਊਜ਼ਿਕ ਵੀਡੀਓ ਵੀ ਜਲਦ ਹੀ ਆਉਣ ਵਾਲਾ ਹੈ। ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੀ ਰਾਖੀ ਪਿਛਲੇ ਦਿਨੀਂ ਆਪਣੇ ਆਉਣ ਵਾਲੇ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਕਰਦੀ ਨਜ਼ਰ ਆਈ ਸੀ। ਇਸ ਮਿਊਜ਼ਿਕ ਲਈ ਉਹ ਦੁਲਹਨ ਵੀ ਬਣੀ ਹੈ। ਇਸ ਦੇ ਨਾਲ ਹੀ ਉਸ ਦੇ ਕਈ ਗਲੈਮਰਸ ਲੁੱਕ ਵੀ ਦੇਖਣ ਨੂੰ ਮਿਲੇ। ਉਨ੍ਹਾਂ ਦੇ ਫੈਨਜ਼ ਰਾਖੀ ਨੂੰ ਦੁੱਖ-ਦਰਦ ਨੂੰ ਪਾਸੇ ਰੱਖ ਕੇ ਇਸ ਤਰ੍ਹਾਂ ਕੰਮ ਕਰਦੇ ਦੇਖ ਕੇ ਬਹੁਤ ਖੁਸ਼ ਹਨ।
ਧੋਖੇਬਾਜ਼ ਨਿਕਲਿਆ ਪਤੀ!
ਰਾਖੀ ਸਾਵੰਤ ਨੂੰ 2022 'ਚ ਆਦਿਲ ਖਾਨ ਨਾਲ ਪਿਆਰ ਹੋ ਗਿਆ ਸੀ। ਅਦਾਕਾਰਾ ਨੇ ਦੁਨੀਆ ਸਾਹਮਣੇ ਆਦਿਲ ਨੂੰ ਇੰਟ੍ਰੋਡਿਊਸ ਕਰਦੇ ਹੋਏ ਕਿਹਾ ਸੀ ਕਿ ਉਹ ਕਰਨਾਟਕ 'ਚ ਇੱਕ ਕਾਰ ਸ਼ੋਅਰੂਮ ਦਾ ਮਾਲਕ ਹੈ। ਫਿਰ ਮਈ 2022 'ਚ ਰਾਖੀ ਨੇ ਫਾਤਿਮਾ ਬਣ ਕੇ ਇਸਲਾਮ ਕਬੂਲ ਕਰਨ ਤੋਂ ਬਾਅਦ ਗੁਪਤ ਰੂਪ 'ਚ ਆਦਿਲ ਨਾਲ ਵਿਆਹ ਕਰਵਾ ਲਿਆ ਸੀ, ਜਿਸ ਦੀ ਜਾਣਕਾਰੀ ਉਸ ਨੇ ਜਨਵਰੀ 2023 'ਚ ਦਿੱਤੀ ਸੀ। ਨਿਕਾਹ ਦੀਆਂ ਖ਼ਬਰਾਂ ਸਾਂਝੀਆਂ ਕਰਨ ਦੇ ਇੱਕ ਮਹੀਨੇ ਬਾਅਦ ਹੀ ਰਾਖੀ ਨੇ ਆਪਣੇ ਪਤੀ ਦੇ ਖਿਲਾਫ਼ ਪੁਲਿਸ ਕੇਸ ਦਰਜ ਕਰਕੇ ਪਹਿਲਾਂ ਕੁੱਟਮਾਰ, ਫਿਰ ਉਸ ਦੇ ਪਹਿਲੇ ਵਿਆਹ ਨੂੰ ਛੁਪਾਉਣ, ਵਿਆਹ ਤੋਂ ਬਾਹਰਲੇ ਸਬੰਧਾਂ, ਧੋਖਾਧੜੀ ਅਤੇ ਪਤਾ ਨਹੀਂ ਹੋਰ ਕਿੰਨੇ ਦੋਸ਼ ਲਗਾਏ ਹਨ। ਉਸ ਦੇ ਖਿਲਾਫ਼ ਮੈਸੂਰ 'ਚ ਬਲਾਤਕਾਰ ਦਾ ਮਾਮਲਾ ਵੀ ਦਰਜ ਹੈ। ਫਿਲਹਾਲ ਆਦਿਲ ਪੁਲਿਸ ਦੀ ਹਿਰਾਸਤ 'ਚ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)