Ranbir Kapoor ED Summon: ਮਹਾਦੇਵ ਐਪ ਮਾਮਲੇ 'ਚ ED ਨੇ ਅਦਾਕਾਰ ਰਣਬੀਰ ਕਪੂਰ ਨੂੰ ਭੇਜਿਆ ਸੰਮਨ
Ranbir Kapoor ED Summon: ਈਡੀ ਨੇ ਸੱਟੇਬਾਜ਼ੀ ਨਾਲ ਜੁੜੇ ਮਹਾਦੇਵ ਐਪ ਮਾਮਲੇ 'ਚ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਸੰਮਨ ਭੇਜਿਆ ਹੈ। ਰਣਬੀਰ ਕਪੂਰ 'ਤੇ ਮਹਾਦੇਵ ਐਪ ਨੂੰ ਪ੍ਰਮੋਟ ਕਰਨ ਦਾ ਦੋਸ਼ ਹੈ।
Ranbir Kapoor ED Summon: ਬਾਲੀਵੁੱਡ ਸਟਾਰ ਰਣਬੀਰ ਕਪੂਰ ਇੱਕ ਵੱਡੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ, ਅਦਾਕਾਰ ਨੂੰ 'ਮਹਾਦੇਵ ਬੁੱਕ' ਆਨਲਾਈਨ ਸੱਟੇਬਾਜ਼ੀ ਐਪ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਸੰਮਨ ਮਿਲਿਆ ਹੈ। ਅਦਾਕਾਰ ਨੂੰ ਜਲਦੀ ਹੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।
ਆਨਲਾਈਨ ਗੇਮਿੰਗ ਮਾਮਲੇ 'ਚ ਫਸਿਆ ਅਦਾਕਾਰ
ਅਸਲ 'ਚ ਇਸ ਮਾਮਲੇ 'ਚ ਰਣਵੀਰ ਕਪੂਰ ਦਾ ਨਾਂ ਸਾਹਮਣੇ ਆਇਆ ਹੈ। ਕਿਉਂਕਿ ਅਭਿਨੇਤਾ ਮਹਾਦੇਵ ਆਨਲਾਈਨ ਗੇਮਿੰਗ ਐਪ ਮਾਮਲੇ ਦੇ ਦੋਸ਼ੀ ਸੌਰਭ ਚੰਦਰਾਕਰ ਦੇ ਵਿਆਹ 'ਚ ਸ਼ਾਮਲ ਹੋਏ ਸਨ। ਦੱਸ ਦੇਈਏ ਕਿ ਸੌਰਭ 'ਤੇ ਹਵਾਲਾ ਦੇ ਜ਼ਰੀਏ ਸਿਤਾਰਿਆਂ ਨੂੰ ਪੈਸੇ ਦੇਣ ਦਾ ਦੋਸ਼ ਹੈ। ਜਾਣਕਾਰੀ ਮੁਤਾਬਕ ਇਹ ਸੰਮਨ ਰਣਬੀਰ ਕਪੂਰ ਨੂੰ ਪੁੱਛਗਿੱਛ ਲਈ ਭੇਜਿਆ ਗਿਆ ਹੈ। ਹਾਲਾਂਕਿ ਇਸ ਮਾਮਲੇ 'ਚ ਰਣਬੀਰ ਕਪੂਰ ਤੋਂ ਪਹਿਲਾਂ ਬਾਲੀਵੁੱਡ ਦੇ 14 ਸਿਤਾਰਿਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਇਸ ਲਿਸਟ 'ਚ ਸੰਨੀ ਲਿਓਨ ਤੋਂ ਲੈ ਕੇ ਨੇਹਾ ਕੱਕੜ ਤੱਕ ਦੇ ਨਾਂ ਸ਼ਾਮਲ ਸਨ।
ਦੁਬਈ ਵਿੱਚ ਹੋਇਆ ਸੀ ਸੌਰਭ ਚੰਦਰਾਕਰ ਦਾ ਵਿਆਹ
ਖਬਰਾਂ ਮੁਤਾਬਕ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਇਸ ਸਾਲ ਦੀ ਸ਼ੁਰੂਆਤ 'ਚ ਭਾਵ ਫਰਵਰੀ 'ਚ ਮਹਾਦੇਵ ਬੁੱਕ ਐਪ ਦੇ ਪ੍ਰਮੋਟਰ ਸੌਰਭ ਚੰਦਰਾਕਰ ਦੇ ਵਿਆਹ 'ਚ ਸ਼ਿਰਕਤ ਕੀਤੀ ਸੀ। ਸੌਰਭ ਦਾ ਵਿਆਹ ਦੁਬਈ ਵਿੱਚ ਬਹੁਤ ਹੀ ਧੂਮਧਾਮ ਨਾਲ ਹੋਇਆ ਸੀ। ਖਬਰਾਂ ਦੀ ਮੰਨੀਏ ਤਾਂ ਇਸ ਵਿਆਹ 'ਤੇ 200 ਕਰੋੜ ਰੁਪਏ ਖਰਚ ਕੀਤੇ ਗਏ ਸਨ। ਵਿਆਹ 'ਚ ਪਹੁੰਚ ਕੇ ਕਈ ਸਿਤਾਰਿਆਂ ਨੇ ਪਰਫਾਰਮੈਂਸ ਵੀ ਦਿੱਤੀ ਸੀ।
ਇਸ ਫਿਲਮ 'ਚ ਰਣਬੀਰ ਕਪੂਰ ਨਜ਼ਰ ਆਉਣਗੇ
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਬੀਰ ਕਪੂਰ ਜਲਦ ਹੀ ਫਿਲਮ 'ਐਨੀਮਲ' 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਫਿਲਮ 'ਚ ਰਣਬੀਰ ਕਪੂਰ ਦੇ ਨਾਲ ਅਭਿਨੇਤਾ ਬੌਬੀ ਦਿਓਲ ਵੀ ਦਮਦਾਰ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਹੁਣ ਫਿਲਮ ਦਾ ਟ੍ਰੇਲਰ ਵੀ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ ਇਸ ਸਾਲ ਯਾਨੀ 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।