ਪੜਚੋਲ ਕਰੋ
Advertisement
‘ਸੰਜੂ’ ਦੇ ਹਿੱਟ ਹੋਣ ਤੋਂ ਬਾਅਦ ਸੰਜੇ ਬਣੇ ਗੈਂਗਸਟਰ
ਮੁੰਬਈ: 29 ਜੂਨ ਨੂੰ ਬਾਕਸ-ਆਫਿਸ `ਤੇ ਸੰਜੇ ਦੱਤ ਦੀ ਬਾਈਓਪਿਕ ‘ਸੰਜੂ’ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਨੇ ਕਈਂ ਰਿਕਾਰਡ ਤੋੜ ਦਿੱਤੇ ੳਤੇ ਕਈਂ ਨਵੇਂ ਬੈਂਚ-ਮਾਰਕ ਸੈੱਟ ਕੀਤੇ ਹਨ। ਇਸ ਫ਼ਿਲਮ ਤੋਂ ਇਕ ਦਿਨ ਬਾਅਦ 30 ਜੂਨ ਨੂੰ ਸੰਜੇ ਦੱਤ ਦੀ ਅੱਪਕਮਿੰਗ ਫ਼ਿਲਮ ‘ਸਾਹਿਬ ਬੀਵੀ ਅੋਰ ਗੈਂਗਸਟਰ-3’ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਸੰਜੇ ਦੱਤ ਇੱਕ ਗੈਂਗਸਟਰ ਦਾ ਰੋਲ ਪਲੇਅ ਕਰ ਰਹੇ ਹਨ।
ਫ਼ਿਲਮ ‘ਸਾਹਿਬ ਬੀਵੀ ਔਰ ਗੈਂਗਸਟਰ’ ਦਾ ਤੀਜਾ ਪਾਰਟ ਹੈ ਜਿਸ `ਚ ਸੰਜੇ ਦੱਤ ਦੇ ਨਾਲ ਜਿੰਮੀ ਸ਼ੇਰਗਿੱਲ, ਮਾਹੀ ਗਿੱਲ, ਸੋਹਾ ਅਲੀ ਖਾਨ ਅਤੇ ਚਿਤ੍ਰਾਂਗਦਾ ਜਿਹੇ ਸਟਾਰਸ ਵੀ ਹਨ। ਫ਼ਿਲਮ ‘ਚ ਕਾਫੀ ਲੰਬੇ ਸਮੇਂ ਬਾਅਦ ਨਫ਼ੀਸਾ ਖ਼ਾਨ ਵੀ ਨਜ਼ਰ ਆਵੇਗੀ ਜਿਸ ਨੇ ਇਸ `ਚ ਸੰਜੇ ਦੱਤ ਦੀ ਮਾਂ ਦਾ ਰੋਲ ਪਲੇਅ ਕੀਤਾ ਹੈ। ਇਸਦੇ ਨਾਲ ਹੀ ‘ਸਾਹਿਬ ਬੀਵੀ ਅੋਰ ਗੈਂਗਸਟਰ-3’ ‘ਚ ਕਬੀਰ ਬੇਦੀ ਵੀ ਹਨ ਜੋ ਇੱਕ ਅਰਸੇ ਬਾਅਦ ਸਕਰੀਨ `ਤੇ ਨਜ਼ਰ ਆਉਣਗੇ।
[embed]
ਸੰਜੇ ਦੱਤ ਦੇ ਡਾਇਲੋਗ ਕਾਫੀ ਦਮਦਾਰ ਨੇ। ਫ਼ਿਲਮ ‘ਚ ਸੰਜੇ ਦਾ ਡਾਇਲੋਗ ‘ਮੇਰੇ ਬਾਰੇ ਮੈਂ ਜੋ ਭੀ ਸੁਣਾ ਹੋਗਾ ਬੁਰਾ ਹੀ ਸੁਨਾ ਹੋਗਾ, ਲੇਕਿਨ ਮੈਂ ਇਤਨਾ ਭੀ ਬੁਰਾ ਨਹੀਂ ਕਿ ਮੇਰੇ ਬਗਲ ਮੇਂ ਖੜੇ ਹੋਨੇ ਸੇ ਬਦਨਾਮ ਹੋ ਜਾਓ’ ਅਤੇ ‘ਖੇਲ ਅੱਬ ਹੋਗਾ ਤਿੰਨ ਗੁਨਾ ਤਿਖਾ’ ਕਾਫੀ ਦਮਦਾਰ ਹਨ। ਇਸਦੇ ਨਾਲ ਹੀ ਮਾਹੀ ਅਤੇ ਜਿੰਮੀ ਦੇ ਡਾਇਲੋਗ ਵੀ ਕਾਫੀ ਕਮਾਲ ਹਨ।
ਫ਼ਿਲਮ ‘ਚ ਸੰਜੇ ਦੱਤ ਇੱਕ ਵਾਰ ਫੇਰ ਗੈਂਗਸਟਰ ਬਣੇ ਹਨ। ਫ਼ਿਲਮ ਦੀ ਕਹਾਣੀ ਰਾਜਾ ਬਣੇ ਜਿੰਮੀ ਸ਼ੇਰਗਿੱਲ ਅਤੇ ਫ਼ਿਲਮ ‘ਚ ਉਨ੍ਹਾਂ ਦੀ ਰਾਣੀ ਯਾਨੀ ਮਾਹੀ ਗਿੱਲ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ਫ਼ਿਲਮ ਦੇ ਦੋ ਪਾਰਟ ਪਹਿਲਾ ਬਾਕਸਆਫਿਸ ‘ਤੇ ਕਾਫੀ ਚੰਗਾ ਬਿਜਨਸ ਕਰ ਚੁੱਕੇ ਹਨ। ਜਿਸ ਕਰਕੇ ਉਮੀਦ ਹੈ ਕਿ ਇਹ ਫ਼ਿਲਮ ਵੀ ਬਾਕਸਆਫਿਸ ‘ਤੇ ਧਮਾਕਾ ਜ਼ਰੂਰ ਕਰੇਗੀ। ‘ਸਾਹਿਬ ਬੀਵੀ ਅੋਰ ਗੈਂਗਸਟਰ-3’ 27 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਸਿਹਤ
Advertisement