ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
Saif Ali Khan Health Update: 16 ਜਨਵਰੀ ਨੂੰ ਸੈਫ ਅਲੀ ਖਾਨ ਦੇ ਘਰ ਇੱਕ ਚੋਰ ਵੜ ਗਿਆ ਸੀ। ਜਿਸ ਕਰਕੇ ਹੱਥੋਪਾਈ ਦੌਰਾਨ ਸੈਫ ਗੰਭੀਰ ਜ਼ਖਮੀ ਹੋ ਗਏ। ਹੁਣ ਸੈਫ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਦੀ ਸਿਹਤ ਨੂੰ ਲੈਕੇ ਅਪਡੇਟ ਸਾਹਮਣੇ ਆਈ ਹੈ।

Saif Ali Khan Health Update: ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦਾ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। 16 ਜਨਵਰੀ ਨੂੰ ਇੱਕ ਚੋਰ ਉਨ੍ਹਾਂ ਦੇ ਘਰ ਵਿੱਚ ਵੜ ਗਿਆ ਅਤੇ ਝੜਪ ਵਿੱਚ ਸੈਫ਼ ਗੰਭੀਰ ਜ਼ਖਮੀ ਹੋ ਗਿਆ। ਚੋਰ ਨੇ ਅਦਾਕਾਰ 'ਤੇ 6 ਵਾਰ ਚਾਕੂ ਨਾਲ ਹਮਲਾ ਕਰ ਦਿੱਤਾ। ਹੁਣ ਸੈਫ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਸਿਹਤ ਨੂੰ ਲੈਕੇ ਅਪਡੇਟ ਵੀ ਸਾਹਮਣੇ ਆਈ ਹੈ। ਸੈਫ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।
ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸੈਫ ਅਲੀ ਖਾਨ ਨੂੰ ਅੱਜ ਸ਼ਾਮ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਸੈਫ ਦੇ ਇੰਨੇ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ। ਹੁਣ ਉਨ੍ਹਾਂ ਦੀ ਸਿਹਤ ਬਾਰੇ ਇੱਕ ਅਪਡੇਟ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਹੈ।
ਇਦਾਂ ਦੀ ਸੈਫ ਦੀ ਸਿਹਤ
ਸੈਫ ਅਲੀ ਖਾਨ ਦੀ ਭੈਣ ਸੋਹਾ ਅਲੀ ਖਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਅਦਾਕਾਰ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਸੋਹਾ ਨੇ ਕਿਹਾ- ਸਾਨੂੰ ਖੁਸ਼ੀ ਹੈ ਕਿ ਸੈਫ ਠੀਕ ਹੋ ਰਹੇ ਹਨ ਅਤੇ ਅਸੀਂ ਇਸ ਲਈ ਧੰਨਵਾਦੀ ਵੀ ਹਾਂ। ਉਨ੍ਹਾਂ ਦੀ ਹਾਲਤ ਹੋਰ ਨਹੀਂ ਵਿਗੜੀ ਹੈ। ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ।
ਕਰੀਨਾ ਨੇ ਸਾਂਝੀ ਕੀਤੀ ਪੋਸਟ
ਕਰੀਨਾ ਕਪੂਰ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ - ਇਹ ਸਾਡੇ ਪਰਿਵਾਰ ਲਈ ਬਹੁਤ ਚੁਣੌਤੀਪੂਰਨ ਦਿਨ ਸੀ। ਅਸੀਂ ਅਜੇ ਵੀ ਚੀਜ਼ਾਂ ਨੂੰ ਪ੍ਰੋਸੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਹੈਰਾਨ ਹਾਂ ਕਿ ਇਹ ਸਭ ਕਿਵੇਂ ਹੋ ਗਿਆ। ਇਸ ਮੁਸ਼ਕਲ ਸਮੇਂ ਵਿੱਚ ਮੈਂ ਮੀਡੀਆ ਅਤੇ ਪਾਪਰਾਜ਼ੀ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨਾ ਫੈਲਾਉਣ ਅਤੇ ਅਜਿਹੀ ਕੋਈ ਕਵਰੇਜ ਨਾ ਦੇਣ ਜੋ ਸੱਚ ਨਾ ਹੋਵੇ।
ਤੁਹਾਨੂੰ ਦੱਸ ਦਈਏ ਕਿ ਚੋਰ ਨੇ ਸੈਫ 'ਤੇ 6 ਵਾਰ ਹਮਲਾ ਕੀਤਾ ਸੀ। ਸੈਫ ਦੀ ਲੀਲਾਵਤੀ ਹਸਪਤਾਲ ਵਿੱਚ ਸਰਜਰੀ ਹੋਈ। ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚੋਂ 2.5 ਇੰਚ ਦਾ ਚਾਕੂ ਦਾ ਟੁਕੜਾ ਕੱਢ ਦਿੱਤਾ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
