ਪੜਚੋਲ ਕਰੋ
Advertisement
ਪਰਿਣੀਤੀ ਚੋਪੜਾ ਕਰ ਰਹੀ ਹੈ ਸਾਇਨਾ ਨੇਹਵਾਲ ਨੇ ਬਾਇਓਪਿਕ, ਫਸਟ ਲੁੱਕ ਕੀਤੀ ਸ਼ੇਅਰ ਕਰ ਸਾਇਨਾ ਨੇ ਲਿਖਿਆ,,,
ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਬਾਇਓਪਿਕ ਵਿੱਚ ਐਕਟਰਸ ਪਰਿਣੀਤੀ ਚੋਪੜਾ ਦਾ ਲੁੱਕ ਸਾਹਮਣੇ ਆਇਆ ਹੈ।
ਮੁੰਬਈ: ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਬਾਇਓਪਿਕ (Saina Nehwal biopic) 'ਚ ਐਕਟਰਸ ਪਰਿਣੀਤੀ ਚੋਪੜਾ (Parineeti Chopra) ਦਾ ਲੁੱਕ ਸਾਹਮਣੇ ਆਇਆ ਹੈ। ਪਰਿਣੀਤੀ ਦੀ ਪਹਿਲੀ ਲੁੱਕ ਸਾਇਨਾ ਨੇਹਵਾਲ (Saina Nehwal) ਨੇ ਖੁਦ ਸ਼ੇਅਰ ਕੀਤੀ, ਉਸ ਨੇ ਇੰਸਟਾਗ੍ਰਾਮ ਅਕਾਉਂਟ 'ਤੇ ਲਿਖਿਆ- ਬਿਲਕੁਲ ਮੇਰੇ ਵਾਂਗ। ਪਰਿਣੀਤੀ ਦੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਫੈਨਸ ਇਸ 'ਤੇ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ।
ਇਸ ਵਾਇਰਲ ਫੋਟੋ 'ਚ ਅਭਿਨੇਤਰੀ ਦਾ ਕਲੌਜ਼ ਸ਼ਾਟ ਨਜ਼ਰ ਆ ਰਿਹਾ ਹੈ। ਅਤੇ ਉਸ ਦੇ ਵਾਲ ਵੀ ਕਾਫ਼ੀ ਛੋਟੇ ਦਿਖਾਈ ਦੇ ਰਹੇ ਹਨ। ਫੋਟੋ ਸ਼ੇਅਰ ਕਰਦੇ ਸਮੇਂ ਸਾਇਨਾ ਨੇਹਵਾਲ ਨੇ ਲਿਖਿਆ: "ਮਾਈ ਲੁੱਕ ਲਾਈਕ। ਇਸ ਫੋਟੋ ਵਿਚ ਪਰਿਣੀਤੀ, ਸਾਇਨਾ ਦੀ ਕਾਪੀ ਲੱਗ ਰਹੀ ਹੈ।"
ਸਾਇਨਾ ਨੇਹਵਾਲ ਨੇ ਅੱਗੇ ਲਿਖਿਆ, ਪਰਿਣੀਤੀ ਚੋਪੜਾ ਤੁਸੀਂ ਬਹੁਤ ਪਿਆਰੀ ਲੱਗ ਰਹੇ ਹੋ। ਉਸਨੇ #sainamovie, #lookingforward ਅਤੇ #sainabiopicਹੈਸ਼ ਟੈਗ ਦੇ ਨਾਲ ਫੋਟੋਆਂ ਵੀ ਸਾਂਝੀਆਂ ਕੀਤੀਆਂ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਫਿਲਮ ਸ਼ਰਧਾ ਕਪੂਰ ਕਰ ਰਹੀ ਸੀ। ਇੰਨਾ ਹੀ ਨਹੀਂ, ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਸੀ। ਪਰ ਸ਼ਰਧਾ ਨੇ ਫਿਲਮ ਨੂੰ ਅੱਧ ਵਿਚਕਾਰ ਛੱਡ ਦਿੱਤਾ ਕਿਉਂਕਿ ਉਸ ਦੀ ਦੂਜੀ ਫਿਲਮ ਵੀ ਲਾਈਨ-ਅਪ ਸੀ।View this post on InstagramMy lookalike 😉😉 @parineetichopra .. u look lovely 😍😍 #sainamovie #lookingforward #sainabiopic
ਪਰਿਣੀਤੀ ਚੋਪੜਾ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਸਾਇਨਾ ਨੇਹਵਾਲ ਦੀ ਬਾਇਓਪਿਕ ਤੋਂ ਇਲਾਵਾ ਉਸ ਕੋਲ ਸੰਦੀਪ ਅਤੇ ਪਿੰਕੀ ਫਰਾਰ ਹੈ, ਨੇਟਫਲਿਕਸ ਦੀ ਦ ਗਰਲ ਆਨ ਟ੍ਰੇਨ ਵੀ ਹੈ। ਪਰਿਣੀਤੀ ਨੇ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ 2011 ਵਿੱਚ ਆਈ ਫਿਲਮ 'ਲੇਡੀਜ਼ vs ਰਿਕੀ ਬਹਿਲ' ਦੇ ਨਾਲ ਕੀਤੀ ਸੀ। ਗੋਲਮਾਲ ਅਗੇਨ, ਹੱਸੀ ਤੋ ਫੱਸੀ, ਇਸ਼ਾਕਜ਼ਾਦੇ, ਦਿਲ ਕਿਲ ਵਰਗੀਆਂ ਫਿਲਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਉਸ ਨੇ ਲੋਕਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਸਿੱਖਿਆ
Advertisement