Diwali Bash 2021: ਬਾਲੀਵੁੱਡ ਸਟਾਰਸ ਦੀ ਦੀਵਾਲੀ ਪਾਰਟੀ, Salman ਨਾਲ ਨਜ਼ਰ ਆਈ Iulia Vantur
ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ 'ਚ ਕਈ ਸਿਤਾਰੇ ਨਜ਼ਰ ਆਏ। ਦੀਵਾਲੀ ਪਾਰਟੀ 'ਚ ਸਲਮਾਨ ਖ਼ਾਨ, ਯੂਲੀਆ ਵੰਤੂਰ, ਆਯੂਸ਼ ਸ਼ਰਮਾ, ਕ੍ਰਿਤੀ ਖਰਬੰਦਾ ਵਰਗੇ ਕਈ ਦਿੱਗਜ ਕਲਾਕਾਰ ਪਹੁੰਚੇ।
ਮੁੰਬਈ: ਦੀਵਾਲੀ ਦੇ ਇਸ ਮੌਕੇ 'ਤੇ ਕਈ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਘਰ 'ਤੇ ਦੀਵਾਲੀ ਪਾਰਟੀ ਦਾ ਪ੍ਰਬੰਧ ਕੀਤਾ। ਮਸ਼ਹੂਰ ਨਿਰਮਾਤਾ ਰਮੇਸ਼ ਤੋਰਾਨੀ ਨੇ ਆਪਣੇ ਘਰ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ 'ਚ ਬਾਲੀਵੁੱਡ ਦੇ ਕਈ ਮਸ਼ਹੂਰ ਚਿਹਰੇ ਨਜ਼ਰ ਆਏ। ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ 'ਚ ਨਾ ਸਿਰਫ ਸਲਮਾਨ ਖ਼ਾਨ ਨਜ਼ਰ ਆਏ, ਯੂਲੀਆ ਵੰਤੂਰ ਵੀ ਪਾਰਟੀ 'ਚ ਨਜ਼ਰ ਆਈ।
ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖਾਨ ਆਪਣੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਨਾਲ ਪਾਰਟੀ 'ਚ ਪਹੁੰਚੇ। ਤੋਰਾਨੀ ਦੀ ਦੀਵਾਲੀ ਪਾਰਟੀ 'ਚ ਸਲਮਾਨ ਖ਼ਾਨ ਬਲੈਕ ਸ਼ਰਟ ਅਤੇ ਜੀਨਸ ਪਹਿਨੇ ਨਜ਼ਰ ਆਏ। ਤਾਂ ਦੂਜੇ ਪਾਸੇ ਯੂਲੀਆ ਬਲੈਕ ਫੋਲਕਾ ਡੌਟੇਡ ਸਾੜ੍ਹੀ 'ਚ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਸ ਦੌਰਾਨ ਯੂਲੀਆ ਨੇ ਮੀਡੀਆ ਦੇ ਸਾਹਮਣੇ ਪੋਜ਼ ਦਿੰਦੇ ਹੋਏ ਕਾਫੀ ਤਸਵੀਰਾਂ ਕਲਿੱਕ ਕਰਵਾਈਆਂ। ਦੱਸ ਦੇਈਏ ਕਿ ਬਾਲੀਵੁੱਡ ਗਲਿਆਰੇ ਵਿੱਚ ਸਲਮਾਨ ਖ਼ਾਨ ਅਤੇ ਯੂਲੀਆ ਵੰਤੂਰ ਦੇ ਰਿਸ਼ਤੇ ਦੀਆਂ ਖ਼ਬਰਾਂ ਪਿਛਲੇ ਕਈ ਸਾਲਾਂ ਤੋਂ ਸੁਰਖੀਆਂ ਵਿੱਚ ਹਨ। ਹਾਲਾਂਕਿ ਯੂਲੀਆ ਨੇ ਕਈ ਵਾਰ ਸਲਮਾਨ ਖ਼ਾਨ ਨੂੰ ਸਿਰਫ ਆਪਣਾ ਚੰਗਾ ਦੋਸਤ ਦੱਸਿਆ ਹੈ। ਇਸ ਦੇ ਨਾਲ ਹੀ ਸਲਮਾਨ ਨੇ ਵੀ ਇਸ ਚਰਚਾ 'ਤੇ ਹੁਣ ਤੱਕ ਚੁੱਪੀ ਧਾਰੀ ਹੋਈ ਹੈ।
ਇਸ ਦੇ ਬਾਵਜੂਦ ਜਦੋਂ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਯੂਲੀਆ ਅਤੇ ਸਲਮਾਨ ਇਕੱਠੇ 'ਤੇ ਪਈਆਂ ਤਾਂ ਇੱਕ ਵਾਰ ਫਿਰ ਤੋਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਲੋਕ ਸਲਮਾਨ ਅਤੇ ਯੂਲੀਆ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲਗਾਤਾਰ ਟਿੱਪਣੀਆਂ ਕਰ ਰਹੇ ਹਨ। ਦੱਸ ਦੇਈਏ ਕਿ ਸਲਮਾਨ ਖ਼ਾਨ ਜਲਦ ਹੀ ਫਿਲਮ Antim: The Final Truth 'ਚ ਨਜ਼ਰ ਆਉਣਗੇ। ਮਹੇਸ਼ ਮਾਂਜੇਰਕਰ ਵਲੋਂ ਨਿਰਦੇਸ਼ਿਤ ਫਿਲਮ Antim: The Final Truth ਵਿੱਚ ਸਲਮਾਨ ਖ਼ਾਨ ਆਪਣੇ ਜੀਜਾ ਆਯੂਸ਼ ਸ਼ਰਮਾ ਨਾਲ ਵੀ ਨਜ਼ਰ ਆਉਣਗੇ।
ਸਲਮਾਨ ਦੇ ਪ੍ਰੋਡਕਸ਼ਨ 'ਚ ਬਣ ਰਹੀ ਇਸ ਫਿਲਮ 'ਚ ਸਲਮਾਨ ਇੱਕ ਵਾਰ ਫਿਰ ਪੁਲਿਸ ਦੀ ਵਰਦੀ 'ਚ ਨਜ਼ਰ ਆਉਣਗੇ। ਆਯੁਸ਼ ਜਿੱਥੇ ਨੈਗੇਟਿਵ ਰੋਲ ਵਿੱਚ ਨਜ਼ਰ ਆਉਣਗੇ, ਉੱਥੇ ਹੀ ਇਹ ਫਿਲਮ 26 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin