(Source: ECI/ABP News/ABP Majha)
NTA DUET PG 2021 Result: ਦਿੱਲੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (DUET) 2021 ਦੇ 34 ਪੋਸਟ ਗ੍ਰੈਜੂਏਟ ਕੋਰਸਾਂ ਦਾ ਨਤੀਜਾ ਜਾਰੀ, ਇਸ ਤਰ੍ਹਾਂ ਦੇਖੋ ਆਪਣਾ ਸਕੋਰਕਾਰਡ
NTA DUET PG 2021 Result: NTA ਨੇ 34 ਪੋਸਟ ਗ੍ਰੈਜੂਏਟ ਕੋਰਸਾਂ ਲਈ ਦਿੱਲੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (DUET) 2021 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਤੁਸੀਂ NTA ਦੀ ਵੈੱਬਸਾਈਟ 'ਤੇ ਆਪਣਾ ਸਕੋਰ ਕਾਰਡ ਦੇਖ ਸਕਦੇ ਹੋ।
NTA DUET PG 2021 Result: ਕੀ ਤੁਸੀਂ ਨੈਸ਼ਨਲ ਟੈਸਟਿੰਗ ਏਜੰਸੀ (NTA) ਦਿੱਲੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (DUET) 2021 ਲਈ ਵੀ ਹਾਜ਼ਰ ਹੋਏ ਸੀ। ਜੇਕਰ ਹਾਂ, ਤਾਂ ਇਹ ਖ਼ਬਰ ਜ਼ਰੂਰ ਪੜ੍ਹੋ। NTA ਨੇ 34 ਪੋਸਟ ਗ੍ਰੈਜੂਏਟ ਕੋਰਸਾਂ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਤੁਸੀਂ NTA ਦੀ ਵੈੱਬਸਾਈਟ 'ਤੇ ਜਾ ਕੇ ਆਪਣਾ ਸਕੋਰ ਕਾਰਡ ਚੈੱਕ ਕਰ ਸਕਦੇ ਹੋ। ਨਤੀਜਾ ਦੇਖਣ ਲਈ ਅਸੀਂ ਤੁਹਾਨੂੰ ਸਟੈਪ-ਬਾਈ-ਸਟੈਪ ਪ੍ਰਕਿਰਿਆ ਦੱਸ ਰਹੇ ਹਾਂ।
ਆਪਣਾ ਨਤੀਜਾ ਇਸ ਤਰ੍ਹਾਂ ਚੈੱਕ ਕਰੋ
ਸਭ ਤੋਂ ਪਹਿਲਾਂ ਤੁਸੀਂ NTA ਦੀ ਵੈੱਬਸਾਈਟ nta.ac.in 'ਤੇ ਜਾਓ।
ਇੱਥੇ ਇਸ ਪੇਜ਼ 'ਤੇ ਤੁਹਾਨੂੰ DUET ਸਕੋਰਕਾਰਡ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ਰਜਿਸਟ੍ਰੇਸ਼ਨ ਵੇਰਵੇ ਦਾ ਲਿੰਕ ਦਿਖਾਈ ਦੇਵੇਗਾ, ਹੁਣ ਇਸ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਓਪਨ ਟੈਬ 'ਚ ਤੁਹਾਡੇ ਤੋਂ ਕੁਝ ਜਾਣਕਾਰੀ ਮੰਗੀ ਜਾਵੇਗੀ, ਇਸ ਨੂੰ ਭਰਨ ਤੋਂ ਬਾਅਦ ਸਬਮਿਟ 'ਤੇ ਕਲਿੱਕ ਕਰੋ।
ਹੁਣ ਤੁਹਾਡਾ ਸਕੋਰ ਕਾਰਡ ਤੁਹਾਡੇ ਸਾਹਮਣੇ ਆ ਜਾਵੇਗਾ।
ਇਸ ਤੋਂ ਬਾਅਦ ਤੁਸੀਂ ਇਸਨੂੰ ਡਾਊਨਲੋਡ ਕਰਕੇ ਰੱਖੋ। ਇਹ ਭਵਿੱਖ ਵਿੱਚ ਕੰਮ ਆਵੇਗਾ।
ਦੱਸ ਦੇਈਏ ਕਿ NTA ਨੇ DUET 2021 ਲਈ 26, 27, 28, 29, 30 ਸਤੰਬਰ ਅਤੇ 1 ਅਕਤੂਬਰ ਨੂੰ ਐਂਟ੍ਰੇਸ ਲਿਆ ਸੀ। ਐਂਟ੍ਰੇਸ ਟੇਸਟ 27 ਸ਼ਹਿਰਾਂ ਵਿੱਚ ਲਈ ਗਈ ਸੀ। ਇਹ ਪ੍ਰੀਖਿਆ ਕੰਪਿਊਟਰ ਆਧਾਰਿਤ ਟੈਸਟ (CBT) ਮੋਡ ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਦੀ ਆਂਸਰ-ਕੀ ਨੂੰ 19 ਅਕਤੂਬਰ ਤੋਂ 21 ਅਕਤੂਬਰ 2021 ਤੱਕ ਲਾਈਵ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਸਿਰਫ ਸੌਂ ਕੇ ਕਮਾਓ 25 ਲੱਖ ਰੁਪਏ! ਕੰਪਨੀ ਦਾ ਆਫਰ ਸੌਂ ਤੇ ਨੈਟਫਲਿਕਸ ਵੇਖ ਕਰੋ ਕਮਾਈ, ਇੰਝ ਕਰੋ ਅਪਲਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI