ਦਿੱਲੀ 'ਚ ਹੋ ਰਹੀ ਟਾਈਗਰ 3 ਦੀ ਸ਼ੂਟਿੰਗ, Salman Khan-Katrina Kaif ਦੀਆਂ ਤਸਵੀਰਾਂ ਅਤੇ ਵੀਡੀਓ ਹੋਈ ਲੀਕ
Tiger 3 Salman Khan and Katrina Kaif Video Leak: ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਆਉਣ ਵਾਲੀ ਫਿਲਮ ਟਾਈਗਰ 3 ਦੀ ਸ਼ੂਟਿੰਗ ਦਿੱਲੀ ਵਿੱਚ ਸ਼ੁਰੂ ਹੋ ਗਈ ਹੈ।
Salman Khan and Katrina Kaif shoot Tiger 3 in Delhi, LEAKED pics and video goes viral
Tiger 3 Salman Khan and Katrina Kaif Video Leak: ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਆਉਣ ਵਾਲੀ ਫਿਲਮ ਟਾਈਗਰ 3 ਦੀ ਸ਼ੂਟਿੰਗ ਦਿੱਲੀ ਵਿੱਚ ਸ਼ੁਰੂ ਹੋ ਗਈ ਹੈ। ਇੰਨੀ ਸੁਰੱਖਿਆ ਦੇ ਵਿਚਕਾਰ ਪ੍ਰਸ਼ੰਸਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕੀਤੀਆਂ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਸਲਮਾਨ ਖ਼ਾਨ ਦੇ ਫੈਨਸ ਉਨ੍ਹਾਂ ਦੀ ਫਿਲਮ 'ਟਾਈਗਰ 3' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਵੇਖੋ ਸੈੱਟ ਤੋਂ ਵਾਈਰਲ ਤਸਵੀਰਾਂ
First Pic Of Kumud Mishra On The Sets Of #SalmanKhan 's #Tiger3 , @BeingSalmanKhan pic.twitter.com/d3WyPgIfgV
— राधे (@iBadasSalmaniac) February 17, 2022
On set pic of #Tiger3
— SRK Universe (@Srkians_77) February 17, 2022
Salman Khan Look 🔥
Biggest war Film loading...#SalmanKhan
pic.twitter.com/BYsyJrjxr7
ਇਸ ਤੋਂ ਪਹਿਲਾਂ ਵੀ ਸਲਮਾਨ ਨੇ ਵਰਕਆਊਟ ਕਰਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਸੀ। ਇਸ 'ਚ ਉਸ ਦਾ ਜ਼ਬਰਦਸਤ ਸਰੀਰ ਦਿਖਾਈ ਦੇ ਰਿਹਾ ਹੈ। ਸਲਮਾਨ ਦੀ ਇਸ ਤਸਵੀਰ 'ਤੇ ਪ੍ਰਸ਼ੰਸਕ ਪਿਆਰ ਦੀ ਵਰਖਾ ਕਰ ਰਹੇ ਹਨ, ਲੋਕ 56 ਸਾਲ ਦੀ ਉਮਰ 'ਚ ਅਜਿਹੀ ਬਾਡੀ ਦੇਖ ਕੇ ਸਲਮਾਲ ਦੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾ ਰਹੇ।
ਇਸ ਦੇ ਨਾਲ ਹੀ ਕਿਆਸ ਲਗਾਏ ਜਾ ਰਹੇ ਹਨ ਕਿ 'ਟਾਈਗਰ 3' 'ਚ ਸਲਮਾਨ ਖ਼ਾਨ ਦਾ ਸਭ ਤੋਂ ਦਮਦਾਰ ਅੰਦਾਜ਼ ਅਤੇ ਚਾਰਮ ਬਾਡੀ ਨਜ਼ਰ ਆਵੇਗੀ।
ਇਸ ਵਾਰ ਫਿਲਮ 'ਚ ਇਮਰਾਨ ਹਾਸ਼ਮੀ ਦੀ ਐਂਟਰੀ ਹੋਈ ਹੈ, ਜੋ ਇੱਕ ਦਮਦਾਰ ਵਿਲੇਨ ਦੇ ਰੂਪ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਇੱਕ ਛੋਟਾ ਜਿਹਾ ਹਿੱਸਾ ਯਸ਼ਰਾਜ ਸਟੂਡੀਓ ਵਿੱਚ ਸ਼ੂਟ ਕੀਤਾ ਜਾਵੇਗਾ।
ਦੱਸ ਦੇਈਏ ਕਿ ਦੇਸ਼ ਭਰ 'ਚ ਓਮੀਕ੍ਰੋਨ ਦੀ ਲਹਿਰ ਘੱਟ ਹੁੰਦੀ ਨਜ਼ਰ ਆ ਰਹੀ ਹੈ। ਅਜਿਹੇ 'ਚ ਇੱਕ ਵਾਰ ਫਿਰ ਬਾਲੀਵੁੱਡ ਫਿਲਮਾਂ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਜਾ ਰਿਹਾ ਹੈ, ਜਦਕਿ ਵੱਡੇ ਪੱਧਰ 'ਤੇ ਸ਼ੂਟਿੰਗ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin