Sana Khan: ਸਨਾ ਖਾਨ ਦੇ ਪਤੀ ਸਈਦ ਅਨਸ ਨੂੰ ਪਾਪਰਾਜ਼ੀ 'ਤੇ ਆਇਆ ਗੁੱਸਾ, ਬੱਚੇ ਦੀ ਫੋਟੋ ਖਿੱਚਣ 'ਤੇ ਮੱਚਿਆ ਹੰਗਾਮਾ
Sana Khan Husband: ਸਨਾ ਖਾਨ ਅਤੇ ਉਸ ਦੇ ਪਤੀ ਅਨਸ ਸਈਦ ਦਾ ਏਅਰਪੋਰਟ ਤੋਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿੱਥੇ ਉਸ ਦੇ ਪਤੀ ਆਪਣੇ 3 ਮਹੀਨੇ ਦੇ ਬੱਚੇ ਦੀਆਂ ਤਸਵੀਰਾਂ ਕਲਿੱਕ ਕਰਨ ਤੋਂ ਬਾਅਦ ਪਾਪਰਾਜ਼ੀ 'ਤੇ ਭੜਕਦੇ ਹੋਏ
Sana Khan Husband: ਸਨਾ ਖਾਨ ਅਤੇ ਉਸ ਦੇ ਪਤੀ ਅਨਸ ਸਈਦ ਦਾ ਏਅਰਪੋਰਟ ਤੋਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿੱਥੇ ਉਸ ਦੇ ਪਤੀ ਆਪਣੇ 3 ਮਹੀਨੇ ਦੇ ਬੱਚੇ ਦੀਆਂ ਤਸਵੀਰਾਂ ਕਲਿੱਕ ਕਰਨ ਤੋਂ ਬਾਅਦ ਪਾਪਰਾਜ਼ੀ 'ਤੇ ਭੜਕਦੇ ਹੋਏ ਨਜ਼ਰ ਆ ਰਹੇ ਹਨ।
ਬੱਚੇ ਦੀ ਫੋਟੋ ਖਿੱਚਣ 'ਤੇ ਸਈਦ ਅਨਸ ਪਾਪਰਾਜ਼ੀ 'ਤੇ ਭੜਕੇ
ਇਸ ਜੋੜੇ ਨੂੰ ਪਾਪਰਾਜ਼ੀ ਨੂੰ ਵੇਖ ਮੁਸਕਰਾਉਂਦੇ ਹੋਏ ਖੁਸ਼ੀ ਨਾਲ ਪੋਜ਼ ਦਿੰਦੇ ਹੋਏ ਦੇਖਿਆ ਗਿਆ ਪਰ ਜਿਵੇਂ ਹੀ ਫੋਟੋਗ੍ਰਾਫਰਜ਼ ਨੇ ਸਟ੍ਰੋਲਰ 'ਚ ਬੈਠੇ ਬੱਚੇ ਦੀ ਤਸਵੀਰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਅਨਸ ਨੂੰ ਬਹੁਤ ਗੁੱਸਾ ਆ ਗਿਆ।
ਅਨਸ ਸਟਰੌਲਰ ਦੇ ਕਵਰ ਨਾਲ ਬੱਚੇ ਦੇ ਚਿਹਰੇ ਨੂੰ ਢੱਕਣ ਲਈ ਦੌੜਿਆ ਅਤੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਸਖ਼ਤ ਚੇਤਾਵਨੀ ਦਿੱਤੀ। ਬੱਚੇ ਦੀ ਤਸਵੀਰ ਕਲਿੱਕ ਕਰਨ ਤੇ ਪ੍ਰਸ਼ੰਸਕਾਂ ਨੇ ਉਸਦੇ ਵਿਵਹਾਰ ਨੂੰ ਬਹੁਤ ਅਜੀਬ ਦੱਸਿਆ ਹੈ, ਇੱਕ ਯੂਜ਼ਰ ਨੇ ਲਿਖਿਆ- 'ਬੱਚੇ ਦਾ ਚਿਹਰਾ ਮੀਡੀਆ ਤੋਂ ਲੁਕਾਉਣਾ ਅੱਜ ਦਾ ਟ੍ਰੈਂਡ ਹੈ', ਉਥੇ ਹੀ ਇੱਕ ਹੋਰ ਯੂਜ਼ਰ ਨੇ ਕਿਹਾ- ਜਦੋਂ ਬੱਚੇ ਨੂੰ ਛੁਪਾਉਣਾ ਪਵੇ ਤਾਂ ਘਰ 'ਚ ਹੀ ਲੈ ਕੇ ਬੈਠੋ।
View this post on Instagram
ਵੀਡੀਓ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਕਿਹਾ- 'ਇੰਨਾ ਡਰ ਹੈ ਤਾਂ ਘਰ ਬੈਠੋ...'
ਦੱਸ ਦੇਈਏ ਕਿ ਸਨਾ ਖਾਨ ਆਪਣੇ ਢਾਈ ਮਹੀਨੇ ਦੇ ਬੇਟੇ ਨਾਲ ਉਮਰਾਹ 'ਤੇ ਗਈ ਸੀ। ਉਨ੍ਹਾਂ ਦਾ ਉਮਰਾਹ ਪੂਰਾ ਹੋ ਗਿਆ ਹੈ ਅਤੇ ਉਨ੍ਹਾਂ ਨੇ ਕਾਬਾ ਸ਼ਰੀਫ ਦੀ ਇਕ ਖਾਸ ਤਸਵੀਰ ਸ਼ੇਅਰ ਕੀਤੀ ਹੈ। ਸਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਾਬਾ ਸ਼ਰੀਫ ਤੋਂ ਇੱਕ ਪਰਿਵਾਰਕ ਫੋਟੋ ਪੋਸਟ ਕੀਤੀ ਹੈ, ਜਿਸ ਵਿਚ ਉਸਦੀ ਗੋਦ ਵਿਚ ਉਸ ਦਾ ਬੇਟਾ ਅਤੇ ਉਸ ਦਾ ਪਤੀ ਅਨਸ ਨਜ਼ਰ ਆ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।