(Source: ECI | ABP NEWS)
Cricket World Cup ‘ਚ ਭਾਰਤ ਦੀ ਹਾਰ ਦਾ ਸਦਮਾ ਸਹਿ ਨਹੀਂ ਸਕੇ ਸੀ ਇਹ ਅਦਾਕਾਰ, ਦਿਲ ਦਾ ਦੌਰਾ ਪੈਣ ਨਾਲ ਹੋਇਆ ਸੀ ਦੇਹਾਂਤ
ਮਨੋਰੰਜਨ ਜਗਤ ਦੇ ਇੱਕ ਅਜਿਹੇ ਕਲਾਕਾਰ ਸੀ ਜਿਨ੍ਹਾਂ ਦੀ ਮੌਤ ਦੀ ਵਜ੍ਹਾ ਬਣੀ ਇਹ ਖੇਡ। ਜੀ ਹਾਂ ਸ਼ਫੀ ਇਨਾਮਦਾਰ ਇੱਕ ਕ੍ਰਿਕਟ ਪ੍ਰੇਮੀ ਸਨ। ਉਨ੍ਹਾਂ ਨੂੰ ਕ੍ਰਿਕਟ ਨਾਲ ਇੰਨਾ ਜ਼ਿਆਦਾ ਲਗਾਅ ਸੀ ਕਿ ਉਹ ਅਕਸਰ ਫਿਲਮ ਜਾਂ ਆਪਣੇ ਟੀਵੀ ਸ਼ੋਅ..

80 ਅਤੇ 90 ਦੇ ਦਹਾਕੇ ਦੀਆਂ ਕਈ ਫਿਲਮਾਂ ਵਿੱਚ ਤੁਸੀਂ ਅਦਾਕਾਰ ਸ਼ਫੀ ਇਨਾਮਦਾਰ (Shafi Inamdar) ਨੂੰ ਜ਼ਰੂਰ ਵੇਖਿਆ ਹੋਵੇਗਾ। ਸ਼ਫੀ ਆਮ ਤੌਰ 'ਤੇ ਹੀਰੋ ਦੇ ਦੋਸਤ ਜਾਂ ਕਿਸੇ ਸਾਈਡ ਰੋਲ ਵਿੱਚ ਨਜ਼ਰ ਆਉਂਦੇ ਸਨ। ਆਮਤੌਰ 'ਤੇ ਅਜਿਹੇ ਪਾਤਰਾਂ ਨੂੰ ਵੱਡੀ ਪਛਾਣ ਨਹੀਂ ਮਿਲਦੀ, ਪਰ ਸ਼ਫੀ ਨੇ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਸੁੰਦਰ ਸ਼ਖਸੀਅਤ ਰਾਹੀਂ ਖਾਸ ਪਛਾਣ ਬਣਾਈ।
ਉਨ੍ਹਾਂ ਨੇ ਕਈ ਵਧੀਆ ਫਿਲਮਾਂ ਵਿੱਚ ਯਾਦਗਾਰ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਦੀ ਪਹਿਲੀ ਫਿਲਮ 'ਵਿਜੇਤਾ' ਸੀ। ਇਸ ਤੋਂ ਬਾਅਦ ਉਹ ਟੀਵੀ ਦੇ ਕਈ ਪ੍ਰੋਗਰਾਮਾਂ ਵਿੱਚ ਵੀ ਨਜ਼ਰ ਆਏ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ਫੀ ਉਸ ਵੇਲੇ ਦੇ ਸੁਪਰਸਟਾਰ ਰਾਜੇਸ਼ ਖੰਨਾ ਦੇ ਨੇੜਲੇ ਸਨ ਅਤੇ ਦੋਹਾਂ ਨੇ ਇਕੱਠਿਆਂ ਕੁਝ ਫਿਲਮਾਂ ਵਿੱਚ ਕੰਮ ਵੀ ਕੀਤਾ।
ਉਨ੍ਹਾਂ ਦਾ ਕਰੀਅਰ ਠੀਕ ਚੱਲ ਰਿਹਾ ਸੀ, ਪਰ ਇੱਕ ਕ੍ਰਿਕਟ ਮੈਚ ਦੌਰਾਨ ਭਾਰਤ ਦੀ ਹਾਰ ਦੇ ਸਦਮੇ ਨੂੰ ਉਹ ਸਹਿ ਨਾ ਸਕੇ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਕ੍ਰਿਕਟ ਮੈਚ ਹਾਰਨ ਤੋਂ ਬਾਅਦ ਆਇਆ ਦਿਲ ਦਾ ਦੌਰਾ
ਸ਼ਫੀ ਇਨਾਮਦਾਰ ਇੱਕ ਕ੍ਰਿਕਟ ਪ੍ਰੇਮੀ ਸਨ। ਉਨ੍ਹਾਂ ਨੂੰ ਕ੍ਰਿਕਟ ਨਾਲ ਇੰਨਾ ਜ਼ਿਆਦਾ ਲਗਾਅ ਸੀ ਕਿ ਉਹ ਅਕਸਰ ਫਿਲਮ ਜਾਂ ਆਪਣੇ ਟੀਵੀ ਸ਼ੋਅ ਦੀ ਸ਼ੂਟਿੰਗ ਦੌਰਾਨ ਵੀ ਮੈਚ ਦਾ ਸਕੋਰ ਪੁੱਛਣਾ ਨਹੀਂ ਭੁੱਲਦੇ ਸਨ। ਪਰ ਇੱਕ ਮੈਚ ਵਿੱਚ ਭਾਰਤ ਦੀ ਹਾਰ ਨੇ ਅਦਾਕਾਰ ਦੀ ਜ਼ਿੰਦਗੀ ਹੀ ਖੋਹ ਲਈ।
ਵਿਕੀਪੀਡੀਆ ਅਤੇ IMDB 'ਤੇ ਦਿੱਤੀ ਜਾਣਕਾਰੀ ਮੁਤਾਬਕ, ਸ਼ਫੀ ਇਨਾਮਦਾਰ ਦਾ ਦਿਹਾਂਤ 13 ਮਾਰਚ 1996 ਨੂੰ ਹੋਇਆ ਸੀ। ਉਸ ਸਮੇਂ ਉਹ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਚੱਲ ਰਹੇ 1996 ਕ੍ਰਿਕਟ ਵਰਲਡਕਪ ਦੇ ਸੈਮੀਫਾਈਨਲ (World Cup semi-finals) ਮੈਚ ਨੂੰ ਦੇਖ ਰਹੇ ਸਨ। ਜਦੋਂ ਉਨ੍ਹਾਂ ਨੇ ਭਾਰਤ ਨੂੰ ਹਾਰਦਾ ਦੇਖਿਆ ਤਾਂ ਉਹ ਇਹ ਸਦਮਾ ਸਹਿ ਨਹੀਂ ਸਕੇ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਦੁੱਖ ਦੀ ਗੱਲ ਇਹ ਸੀ ਕਿ ਉਨ੍ਹਾਂ ਨੂੰ ਇਸ ਦੌਰੇ ਤੋਂ ਬਚਾਇਆ ਨਹੀਂ ਜਾ ਸਕਿਆ।
ਸ਼ਫੀ ਇਨਾਮਦਾਰ ਇਸ ਸਮੇਂ ਆਪਣੇ ਕਾਮੇਡੀ ਟੀਵੀ ਸ਼ੋਅ 'ਤੇਰੀ ਵੀ ਚੁੱਪ ਮੇਰੀ ਵੀ ਚੁੱਪ' ਵਿੱਚ ਕੰਮ ਕਰ ਰਹੇ ਸਨ। ਉਨ੍ਹਾਂ ਦੇ ਅਚਾਨਕ ਦਿਹਾਂਤ ਤੋਂ ਬਾਅਦ, ਸ਼ੋਅ ਦੇ ਨਿਰਮਾਤਿਆਂ ਨੂੰ ਇਹ ਸ਼ੋਅ ਬੰਦ ਕਰਨਾ ਪਿਆ। ਇੱਕ ਹੋਰ ਟੀਵੀ ਸ਼ੋਅ ਵਿੱਚ, ਜਿੱਥੇ ਉਹ ਕੰਮ ਕਰ ਰਹੇ ਸਨ, ਉਥੇ ਉਨ੍ਹਾਂ ਦੀ ਥਾਂ ਸਤੀਸ਼ ਸ਼ਾਹ ਨੂੰ ਰੀਪਲੇਸ ਕਰਨਾ ਪਿਆ।
ਸ਼ਫੀ ਇਨਾਮਦਾਰ ਆਪਣੀ ਅਦਾਕਾਰੀ ਤੋਂ ਇਲਾਵਾ ਆਪਣੇ ਅਫੇਅਰ ਕਰਕੇ ਵੀ ਚਰਚਾ ਵਿੱਚ ਰਹੇ। ਰਿਪੋਰਟਾਂ ਅਨੁਸਾਰ, ਉਹ ਅਦਾਕਾਰਾ ਰੀਮਾ ਲਾਗੂ ਨਾਲ ਰਿਸ਼ਤੇ ਵਿੱਚ ਸਨ, ਜੋ ਕਿ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਵਰਗੇ ਕਈ ਅਦਾਕਾਰਾਂ ਦੀ ਓਨ-ਸਕਰੀਨ ਮਾਂ ਦੀ ਭੂਮਿਕਾ ਨਿਭਾ ਚੁੱਕੀ ਹੈ।




















