Shah Rukh Khan: 'ਜਵਾਨ' ਦੀ ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਖਾਨ ਨੇ ਰੱਖਿਆ #AskSRK ਸੈਸ਼ਨ, ਯੂਜ਼ਰ ਨੇ ਪੁੱਛਿਆ- 'ਨਰਵਸ ਹੋ', ਜਾਣੋ ਅਦਾਕਾਰ ਦਾ ਜ਼ਬਰਦਸਤ ਜਵਾਬ
AskSRK: ਅਦਾਕਾਰ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਸ ਦਿੰਦਿਆਂ ਹੋਇਆਂ #AskSRK ਸੈਸ਼ਨ ਰੱਖਿਆ। ਜਿਸ 'ਚ ਉਨ੍ਹਾਂ ਨੇ ਫਿਲਮ ਨਾਲ ਜੁੜੇ ਖੁਲਾਸੇ ਕੀਤੇ।
Shah Rukh Khan AskSRK: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਜਵਾਨ' ਨੂੰ ਲੈ ਕੇ ਸੁਰਖੀਆਂ 'ਚ ਹਨ, ਜੋ ਕਿ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਅਦਾਕਾਰ ਨੇ ਐਤਵਾਰ ਨੂੰ ਆਪਣੇ ਪ੍ਰਸ਼ੰਸਕਾਂ ਲਈ #AskSRK ਸੈਸ਼ਨ ਰੱਖਿਆ। ਜਿਸ ਦਾ ਐਲਾਨ ਖੁਦ ਅਦਾਕਾਰ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ।
4 Din aur phir aapse aamne saamne mulaqat hogi! Till then 4 baatein ho jayein. About #Jawan and all things life….let’s do #AskSRK for a bit…The Sunday Session.
— Shah Rukh Khan (@iamsrk) September 3, 2023
'ਜਵਾਨ' ਦੇ ਰਿਲੀਜ਼ ਤੋਂ ਪਹਿਲਾਂ ਕੀਤਾ #AskSRK ਸੈਸ਼ਨ
ਇਸ ਦੇ ਲਈ ਸ਼ਾਹਰੁਖ ਖਾਨ ਨੇ ਟਵਿਟਰ 'ਤੇ ਇਕ ਟਵੀਟ ਕਰਦੇ ਹੋਏ ਲਿਖਿਆ- '4 ਦਿਨ ਹੋਰ, ਫਿਰ ਤੁਹਾਡੇ ਨਾਲ ਆਹਮਣੇ-ਸਾਹਮਣੇ ਮੁਲਾਕਾਤ ਹੋਵੇਗੀ... ਤਦ ਤੱਕ 4 ਚੀਜ਼ਾਂ ਹੋ ਜਾਣਗੀਆਂ। #Jawaan ਅਤੇ ਜ਼ਿੰਦਗੀ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਦੇ ਬਾਰੇ ਵਿੱਚ...ਆਓ ਥੋੜਾ #AskSRK...ਕਰੀਏ...ਐਤਵਾਰ ਸੈਸ਼ਨ..' ਇਸ ਸੈਸ਼ਨ ਦੇ ਦੌਰਾਨ ਅਦਾਕਾਰ ਨੇ ਸਭ ਤੋਂ ਪਹਿਲਾਂ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਅਬਰਾਮ 'ਜਵਾਨ' ਦਾ ਕਿਹੜਾ ਗੀਤ ਪਸੰਦ ਹੈ।
There’s a beautiful Lori in the film. Otherwise my favourite is Chaleya…and the film version of Not Ramaiyya VastaVaiya #Jawan https://t.co/dtPg3ZAMFs
— Shah Rukh Khan (@iamsrk) September 3, 2023
ਇਹ ਵੀ ਪੜ੍ਹੋ: Yaariyan 2 Controversy: ਫ਼ਿਲਮ ‘ਯਾਰੀਆਂ 2’ ਦੇ ਨਿਰਮਾਤਾਵਾਂ ਦੀਆਂ ਵਧੀਆ ਮੁਸ਼ਕਿਲਾਂ,ਯੂਨਾਈਟਿਡ ਸਿੱਖਸ ਪੰਜਾਬ ਨੇ ਭੇਜਿਆ ਕਾਨੂੰਨੀ ਨੋਟਿਸ
ਅਦਾਕਾਰ ਨੇ ਫਿਲਮ ਨੂੰ ਲੈ ਕੇ ਕੀਤਾ ਇਹ ਖੁਲਾਸਾ
ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਚਰਚਾ ਹੈ। ਸੈਕਨਿਲਕ ਦੇ ਅਨੁਸਾਰ, ਫਿਲਮ ਆਪਣੀ ਰਿਲੀਜ਼ ਤੋਂ ਪਹਿਲਾਂ ਹੀ 13.17 ਕਰੋੜ ਰੁਪਏ ਕਮਾ ਚੁੱਕੀ ਹੈ ਅਤੇ ਹੁਣ ਤੱਕ 4.26 ਲੱਖ ਟਿਕਟਾਂ ਵੇਚ ਚੁੱਕੀ ਹੈ। ਉੱਥੇ ਹੀ ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਦਿਮਾਗ 'ਚ ਕਈ ਸਵਾਲ ਬਣੇ ਹੋਏ ਹਨ, ਜਿਨ੍ਹਾਂ ਦਾ ਜਵਾਬ ਦੇਣ ਲਈ ਸ਼ਾਹਰੁਖ ਖਾਨ ਨੇ ਐਤਵਾਰ ਨੂੰ ਇਕ ਵਾਰ ਫਿਰ ਉਨ੍ਹਾਂ ਲਈ #AskSRK ਸੈਸ਼ਨ ਕੀਤਾ। ਇਸ ਸੈਸ਼ਨ 'ਚ ਅਦਾਕਾਰ ਨੇ ਸਭ ਤੋਂ ਪਹਿਲਾਂ 'ਜਵਾਨ' ਬਾਰੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਬੇਟੇ ਅਬਰਾਮ ਨੂੰ ਕਿਹੜਾ ਗੀਤ ਪਸੰਦ ਹੈ।
ਅਬਰਾਮ ਨੂੰ ਪਸੰਦ ਹੈ ਫਿਲਮ ਦਾ ਇਹ ਗੀਤ
ਦਰਅਸਲ ਇਕ ਯੂਜ਼ਰ ਨੇ ਸ਼ਾਹਰੁਖ ਖਾਨ ਨੂੰ ਪੁੱਛਿਆ ਸੀ ਕਿ 'ਜਵਾਨ' 'ਚ ਅਬਰਾਮ ਦਾ ਪਸੰਦੀਦਾ ਗੀਤ ਕਿਹੜਾ ਹੈ? ਜਿਸ ਦਾ ਜਵਾਬ ਦਿੰਦੇ ਹੋਏ ਕਿੰਗ ਖਾਨ ਨੇ ਕਿਹਾ ਕਿ ਇਸ ਫਿਲਮ 'ਚ ਇਕ ਬਹੁਤ ਹੀ ਖੂਬਸੂਰਤ ਲੋਰੀ ਹੈ, ਜੋ ਅਬਰਾਮ ਨੂੰ ਪਸੰਦ ਹੈ। ਪਰ ਮੇਰੇ ਮਨਪਸੰਦ ਗੀਤ 'ਚੱਲੇਯਾ' ਅਤੇ 'ਨੌਟ ਰਮੈਯਾ ਵਸਤਾਵੈਯਾ' ਹਨ...
ਤਿੰਨ ਸਾਲਾਂ ਦੀ ਮਿਹਨਤ ਲਈ ਉਤਸ਼ਾਹਿਤ ਹਾਂ- ਸ਼ਾਹਰੁਖ
ਇਸ ਤੋਂ ਇਲਾਵਾ ਇਕ ਯੂਜ਼ਰ ਨੇ ਸ਼ਾਹਰੁਖ ਤੋਂ ਇਹ ਵੀ ਪੁੱਛਿਆ ਕਿ ਕੀ ਉਹ ਫਿਲਮ ਦੀ ਰਿਲੀਜ਼ ਨੂੰ ਲੈ ਕੇ ਘਬਰਾਏ ਹੋਏ ਹਨ? ਜਿਸ 'ਤੇ ਉਨ੍ਹਾਂ ਕਿਹਾ, 'ਮੈਂ ਸਿਰਫ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਹਾਂ ਕਿ 'ਜਵਾਨ' ਸਿਨੇਮਾਘਰਾਂ 'ਚ ਵੱਧ ਤੋਂ ਵੱਧ ਲੋਕਾਂ ਦਾ ਮਨੋਰੰਜਨ ਕਰੇਗੀ... ਇਹ ਪਿਛਲੇ ਤਿੰਨ ਸਾਲਾਂ ਦੀ ਸਖਤ ਮਿਹਨਤ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਸਾਰੇ ਰਿਕਾਰਡ ਤੋੜਨ 'ਚ ਸਫਲ ਰਹੇਗੀ...।'
Now only excited that #Jawan will entertain as many as possible in the theaters! It’s been a hard worked journey for the last 3 years… https://t.co/LgjT75yTCN
— Shah Rukh Khan (@iamsrk) September 3, 2023
ਇਹ ਵੀ ਪੜ੍ਹੋ: Kartik Aaryan: ਕਾਰਤਿਕ ਆਰੀਅਨ ਨੇ ਭਰੀ ਮਹਿਫ਼ਲ 'ਚ ਸਾਰਾ ਅਲੀ ਖਾਨ ਨੂੰ ਲਗਾਇਆ ਗਲੇ, ਜੋੜੇ ਨੂੰ ਇਕੱਠੇ ਦੇਖ ਫੈਨਜ਼ ਨੇ ਕੀਤੇ ਅਜਿਹੇ ਕਮੈਂਟ