Kartik Aaryan: ਕਾਰਤਿਕ ਆਰੀਅਨ ਨੇ ਭਰੀ ਮਹਿਫ਼ਲ 'ਚ ਸਾਰਾ ਅਲੀ ਖਾਨ ਨੂੰ ਲਗਾਇਆ ਗਲੇ, ਜੋੜੇ ਨੂੰ ਇਕੱਠੇ ਦੇਖ ਫੈਨਜ਼ ਨੇ ਕੀਤੇ ਅਜਿਹੇ ਕਮੈਂਟ
Kartik Aaryan hugged His Ex Sara Ali Khan: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ 'ਗਦਰ 2' ਦੀ ਕਮਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। 'ਗਦਰ 2' ਬਾਕਸ ਆਫਿਸ 'ਤੇ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਬਲਾਕਬਸਟਰ
Kartik Aaryan hugged His Ex Sara Ali Khan: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ 'ਗਦਰ 2' ਦੀ ਕਮਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। 'ਗਦਰ 2' ਬਾਕਸ ਆਫਿਸ 'ਤੇ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਬਲਾਕਬਸਟਰ ਫਿਲਮ ਨੇ ਹੁਣ ਤੱਕ ਕਰੀਬ 500 ਕਰੋੜ ਦਾ ਸ਼ਾਨਦਾਰ ਕਾਰੋਬਾਰ ਕੀਤਾ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਹਰ ਕੋਈ ਫਿਲਮ ਦੀ ਖੂਬ ਤਾਰੀਫ ਕਰ ਰਿਹਾ ਹੈ। ਦੂਜੇ ਪਾਸੇ ਬੀਤੀ ਰਾਤ ਮੁੰਬਈ 'ਚ ਫਿਲਮ ਦੀ ਸਫਲਤਾ ਲਈ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿੱਥੇ ਫਿਲਮ ਦੀ ਪੂਰੀ ਟੀਮ ਦੇ ਨਾਲ-ਨਾਲ ਬਾਲੀਵੁੱਡ ਦੀਆਂ ਸਾਰੀਆਂ ਵੱਡੀਆਂ ਹਸਤੀਆਂ ਮੌਜੂਦ ਸਨ।
ਸੋਸ਼ਲ ਮੀਡੀਆ 'ਤੇ ਇਸ ਜਸ਼ਨ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਸ ਪਾਰਟੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਸਾਰਾ ਅਲੀ ਖਾਨ ਅਤੇ ਕਾਰਤਿਕ ਆਰੀਅਨ ਇਕੱਠੇ ਨਜ਼ਰ ਆਏ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸਾਰਾ ਅਤੇ ਕਾਰਤਿਕ ਪਾਰਟੀ ਤੋਂ ਬਾਹਰ ਨਿਕਲਦੇ ਸਮੇਂ ਗਲੇ ਲੱਗ ਰਹੇ ਹਨ। ਇਸ ਦੌਰਾਨ ਕਾਰਤਿਕ ਦੇ ਨਾਲ ਕ੍ਰਿਤੀ ਸੈਨਨ ਵੀ ਉੱਥੇ ਮੌਜੂਦ ਸੀ। ਸਾਰਾ ਨੇ ਵੀ ਕ੍ਰਿਤੀ ਨੂੰ ਗਲੇ ਲਗਾਇਆ ਅਤੇ ਬਾਏ ਕਿਹਾ।
View this post on Instagram
ਲੋਕਾਂ ਨੇ ਕੀਤੀਆਂ ਅਜਿਹੀਆਂ ਟਿੱਪਣੀਆਂ
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸਾਬਕਾ ਜੋੜੇ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। ਵੀਡੀਓ 'ਤੇ ਕਈ ਤਰ੍ਹਾਂ ਦੇ ਕਮੈਂਟਸ ਆ ਰਹੇ ਹਨ। ਕੁਝ ਲੋਕ ਇਸ ਸਾਬਕਾ ਜੋੜੇ ਨੂੰ ਇਕੱਠੇ ਦੇਖ ਕੇ ਖੁਸ਼ ਹਨ, ਉਥੇ ਹੀ ਕਈ ਲੋਕ ਅਜਿਹੇ ਵੀ ਹਨ ਜੋ ਦੋਵਾਂ ਦੇ ਮਜ਼ੇ ਲੈ ਰਹੇ ਹਨ। ਦੱਸ ਦੇਈਏ ਕਿ 'ਲਵ ਆਜ ਕਲ' ਦੀ ਸ਼ੂਟਿੰਗ ਦੌਰਾਨ ਸਾਰਾ ਅਤੇ ਕਾਰਤਿਕ ਦੇ ਅਫੇਅਰ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਸੀ। ਪਰ ਕੁਝ ਦਿਨਾਂ ਬਾਅਦ ਕਿਹਾ ਗਿਆ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ ਅਤੇ ਦੋਵਾਂ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਹੈ। ਉੱਥੇ ਹੀ, ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ-ਠਾਕ ਹੈ।