Ganesh Chaturthi 2023: ਮੁਕੇਸ਼ ਅੰਬਾਨੀ ਦੇ ਘਰ ਪੂਰੇ ਪਰਿਵਾਰ ਨਾਲ ਪੁੱਜੇ ਸ਼ਾਹਰੁਖ ਖਾਨ, ਸੁਹਾਨਾ ਦੇ ਲੁੱਕ 'ਤੇ ਟਿੱਕੀਆਂ ਸਭ ਦੀਆਂ ਨਜ਼ਰਾਂ
Shah Rukh Khan Family Video: ਗਣੇਸ਼ ਚਤੁਰਥੀ ਦਾ ਤਿਉਹਾਰ ਅੰਬਾਨੀ ਪਰਿਵਾਰ ਧੂਮਧਾਮ ਨਾਲ ਮਨਾਉਂਦਾ ਹੈ। ਉਨ੍ਹਾਂ ਦੇ ਘਰ ਇਹ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਮੰਗਲਵਾਰ ਨੂੰ ਗਣੇਸ਼ ਚਤੁਰਥੀ

Shah Rukh Khan Family Video: ਗਣੇਸ਼ ਚਤੁਰਥੀ ਦਾ ਤਿਉਹਾਰ ਅੰਬਾਨੀ ਪਰਿਵਾਰ ਧੂਮਧਾਮ ਨਾਲ ਮਨਾਉਂਦਾ ਹੈ। ਉਨ੍ਹਾਂ ਦੇ ਘਰ ਇਹ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਮੰਗਲਵਾਰ ਨੂੰ ਗਣੇਸ਼ ਚਤੁਰਥੀ ਦੇ ਮੌਕੇ 'ਤੇ ਮੁਕੇਸ਼ ਅੰਬਾਨੀ ਦੇ ਘਰ ਗਣੇਸ਼ ਉਤਸਵ ਮਨਾਇਆ ਗਿਆ, ਜਿਸ 'ਚ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਸਮਾਰੋਹ 'ਚ ਸਲਮਾਨ ਖਾਨ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਪਰਿਵਾਰ ਨਾਲ ਸ਼ਿਰਕਤ ਕੀਤੀ। ਸ਼ਾਹਰੁਖ ਖਾਨ ਵੀ ਆਪਣੇ ਪਰਿਵਾਰ ਨਾਲ ਪਹੁੰਚੇ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਸ਼ਾਹਰੁਖ ਖਾਨ ਨਾਲ ਗੌਰੀ, ਛੋਟਾ ਬੇਟਾ ਅਬਰਾਮ, ਸੁਹਾਨਾ ਖਾਨ ਪਹੁੰਚੀ ਸੀ।
ਸ਼ਾਹਰੁਖ ਖਾਨ ਦਾ ਅੰਦਾਜ਼ ਹਰ ਵਾਰ ਦੀ ਤਰ੍ਹਾਂ ਬਿਲਕੁਲ ਵੱਖਰਾ ਸੀ। ਜਵਾਨ ਦੀ ਕਾਮਯਾਬੀ ਤੋਂ ਬਾਅਦ ਸ਼ਾਹਰੁਖ ਪਬਲਿਕ ਇਵੈਂਟਸ ਦਾ ਹਿੱਸਾ ਬਣ ਰਹੇ ਹਨ ਅਤੇ ਖਾਸ ਗੱਲ ਇਹ ਹੈ ਕਿ ਉਹ ਫੋਟੋਗ੍ਰਾਫਰਾਂ ਦੇ ਸਾਹਮਣੇ ਪੋਜ਼ ਵੀ ਦੇ ਰਹੇ ਹਨ। ਸ਼ਾਹਰੁਖ ਨੇ ਪੂਰੇ ਪਰਿਵਾਰ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ।
ਸ਼ਾਹਰੁਖ ਸੁਹਾਨਾ ਨੂੰ ਲੈ ਕੇ ਪ੍ਰੋਟੈਕਟਿਵ ਨਜ਼ਰ ਆਏ
ਸ਼ਾਹਰੁਖ ਖਾਨ ਦਾ ਪਰਿਵਾਰ ਨਾਲ ਵੀਡੀਓ ਵਾਇਰਲ ਹੋ ਰਿਹਾ ਹੈ। ਇੱਕ ਪਾਸੇ ਉਹ ਅਬਰਾਮ ਦਾ ਹੱਥ ਫੜ ਕੇ ਚੱਲ ਰਹੇ ਹਨ ਤਾਂ ਦੂਜੇ ਪਾਸੇ ਸੁਹਾਨਾ ਦੀ ਸੁਰੱਖਿਆ ਕਰਦੇ ਨਜ਼ਰ ਆ ਰਹੇ ਹਨ। ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ - ਇਸ ਦੁਨੀਆ ਵਿੱਚ ਹਰ ਪਿਤਾ ਆਪਣੀ ਧੀ ਦੀ ਰੱਖਿਆ ਕਰਦਾ ਹੈ, ਚਾਹੇ ਉਹ ਗਰੀਬ ਹੋਵੇ ਜਾਂ ਅਮੀਰ, ਭਾਵੇਂ ਉਹ ਸ਼ਾਹਰੁਖ ਖਾਨ ਹੀ ਕਿਉਂ ਨਾ ਹੋਵੇ। ਦੂਜੇ ਨੇ ਲਿਖਿਆ- ਕਿੰਗ ਖਾਨ ਵਰਗਾ ਕੋਈ ਨਹੀਂ ਹੈ।
View this post on Instagram
ਇਸ ਲੁੱਕ 'ਚ ਨਜ਼ਰ ਆਇਆ ਖਾਨ ਪਰਿਵਾਰ
ਸ਼ਾਹਰੁਖ ਖਾਨ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਵਾਈਨ ਕਲਰ ਦੇ ਕੁੜਤੇ 'ਚ ਨਜ਼ਰ ਆਏ। ਅਬਰਾਮ ਦੀ ਗੱਲ ਕਰੀਏ ਤਾਂ ਉਸ ਨੇ ਪੇਸਟਲ ਬਲੂ ਰੰਗ ਦਾ ਕੁੜਤਾ ਪਾਇਆ ਸੀ। ਸੁਹਾਨਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਫ ਵ੍ਹਾਈਟ ਕਲਰ ਦਾ ਸੂਟ ਪਾਇਆ ਸੀ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸੁਹਾਨਾ ਦੇ ਲੁੱਕ ਨੂੰ ਦੇਖ ਕੇ ਫੈਨਜ਼ ਦੀਵਾਨਾ ਹੋ ਗਏ ਹਨ। ਰਵਾਇਤੀ ਪਹਿਰਾਵੇ 'ਚ ਸੁਹਾਨਾ ਕਾਫੀ ਖੂਬਸੂਰਤ ਲੱਗ ਰਹੀ ਸੀ। ਪ੍ਰਸ਼ੰਸਕ ਉਸ ਦੀ ਤਾਰੀਫ ਕਰਨਾ ਬੰਦ ਨਹੀਂ ਕਰ ਰਹੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਦੀ 'ਜਵਾਨ' ਬਾਕਸ ਆਫਿਸ 'ਤੇ ਧਮਾਲਾਂ ਮਚਾ ਰਹੀ ਹੈ। ਇਹ ਫਿਲਮ ਭਾਰਤ 'ਚ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
