ਪੜਚੋਲ ਕਰੋ
(Source: ECI/ABP News)
ਸ਼ਾਹਰੁਖ ਖ਼ਾਨ ਦਾ ਦਫਤਰ ਬਣਿਆ ਆਈਸੀਯੂ, ਹੁਣ ਗੰਭੀਰ ਮਰੀਜ਼ਾਂ ਦਾ ਕੀਤਾ ਜਾਵੇਗਾ ਇਲਾਜ
ਸ਼ਾਹਰੁਖ ਖਾਨ ਨੇ ਕੋਰੋਨਾ ਵਿਚਾਲੇ ਕਈ ਨੇਕ ਕੰਮ ਕੀਤੇ ਹਨ। ਉਨ੍ਹਾਂ ਨੇ ਆਪਣੀ ਇਮਾਰਤ ਨੂੰ ਕੁਆਰੰਟੀਨ ਸੈਂਟਰ ਬਣਾਉਣ ਲਈ ਦਿੱਤੀ ਸੀ, ਹੁਣ ਇਸ ਇਮਾਰਤ ਨੂੰ ਆਈਸੀਯੂ ਵਿੱਚ ਬਦਲ ਦਿੱਤਾ ਗਿਆ ਹੈ। ਇੱਥੇ ਮਰੀਜ਼ਾਂ ਨੂੰ ਹੋਰ ਕਿਤੇ ਤਬਦੀਲ ਕਰ ਦਿੱਤਾ ਗਿਆ ਹੈ।
![ਸ਼ਾਹਰੁਖ ਖ਼ਾਨ ਦਾ ਦਫਤਰ ਬਣਿਆ ਆਈਸੀਯੂ, ਹੁਣ ਗੰਭੀਰ ਮਰੀਜ਼ਾਂ ਦਾ ਕੀਤਾ ਜਾਵੇਗਾ ਇਲਾਜ Shah Rukh Khan SRK office turned into 15-bed ICU COVID-19 facility by BMC ਸ਼ਾਹਰੁਖ ਖ਼ਾਨ ਦਾ ਦਫਤਰ ਬਣਿਆ ਆਈਸੀਯੂ, ਹੁਣ ਗੰਭੀਰ ਮਰੀਜ਼ਾਂ ਦਾ ਕੀਤਾ ਜਾਵੇਗਾ ਇਲਾਜ](https://static.abplive.com/wp-content/uploads/sites/5/2019/04/11141051/Shah-Rukh-Khan.jpg?impolicy=abp_cdn&imwidth=1200&height=675)
ਮੁੰਬਈ: ਬੀਐਮਸੀ ਨੇ ਸ਼ਾਹਰੁਖ ਖ਼ਾਨ ਦੇ ਦਫਤਰ ਨੂੰ ਕੋਵੀਡ-19 ਮਰੀਜ਼ਾਂ ਲਈ ਕੁਆਰੰਟਿਨ ਸੈਂਟਰ ਵਜੋਂ ਵਰਤਣ ਤੋਂ ਕੁਝ ਮਹੀਨਿਆਂ ਬਾਅਦ ਖਾਰ ਵਿਚਲੀ ਜਾਇਦਾਦ ਨੂੰ ਹੁਣ ਗੰਭੀਰ ਮਰੀਜ਼ਾਂ ਲਈ ਆਈਸੀਯੂ 'ਚ ਬਦਲ ਦਿੱਤਾ ਹੈ। ਇੱਥੇ 15 ਬਿਸਤਰਿਆਂ ਵਾਲੀ ਇਹ ਸਹੂਲਤ ਸ਼ਾਹਰੁਖ ਦੇ ਮੀਰ ਫਾਉਂਡੇਸ਼ਨ, ਹਿੰਦੂਜਾ ਹਸਪਤਾਲ ਅਤੇ ਬੀਐਮਸੀ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।
ਰਿਪੋਰਟ ਮੁਤਾਬਕ, ਥਾਂ ਨੂੰ ICU ਸਹੂਲਤ ਵਿੱਚ ਤਬਦੀਲ ਕਰਨ ਦਾ ਕੰਮ 15 ਜੁਲਾਈ ਨੂੰ ਸ਼ੁਰੂ ਹੋਇਆ ਸੀ। ਹਿੰਦੂਜਾ ਹਸਪਤਾਲ ਦੇ ਕਾਰਜਕਾਰੀ ਨਿਰਦੇਸ਼ਕ ਡਾ. ਅਵਿਨਾਸ਼ ਸੁਪ ਨੇ ਕਿਹਾ ਕਿ ਸੈਂਟਰ 'ਚ ਪਹਿਲਾਂ ਹੀ ਵੈਂਟੀਲੇਟਰ, ਆਕਸੀਜਨ ਲਾਈਨ ਮੌਜੂਦ ਹਨ। ਇੱਥੇ ਆਕਸੀਜਨ ਮਸ਼ੀਨਾਂ ਅਤੇ ਤਰਲ ਆਕਸੀਜਨ ਸਟੋਰੇਜ ਟੈਂਕ ਵੀ ਮੌਜੂਦ ਹਨ।
ਗਾਇਕ ਮੀਕਾ ਸਿੰਘ ਨੇ ਰੈਪਰ ਬਾਦਸ਼ਾਹ ਨੂੰ ਕੀਤਾ ਟ੍ਰੋਲ, ਕਿਹਾ ਮੈਂ ਬਹੁਤ ਮੂਰਖ ਹਾਂ...
ਉਨ੍ਹਾਂ ਨੇ ਕਿਹਾ ਕਿ ਸ਼ਾਹਰੁਖ ਦੇ ਦਫਤਰ ਦੀ ਪਹਿਲੀ ਮੰਜ਼ਲ 'ਤੇ ਆਕਸੀਜਨ ਦੀ ਸਹੂਲਤ ਵਾਲੇ 6 ਬੈੱਡ, 5 ਆਈਸੀਯੂ ਬੈੱਡ ਅਤੇ ਦੂਸਰੀ ਮੰਜ਼ਲ 'ਤੇ 4 ਸਟੈਂਡਬਾਏ ਬੈੱਡ ਹੋਣਗੇ। ਖਾਸ ਗੱਲ ਇਹ ਹੈ ਕਿ ਸ਼ਾਹਰੁਖ ਖਾਨ ਨੇ ਆਪਣੇ ਦਫਤਰ ਦੀ ਥਾਂ ਨੂੰ ਅਲੱਗ-ਅਲੱਗ ਸੈਂਟਰ ਵਜੋਂ ਵਰਤਣ ਦੀ ਪੇਸ਼ਕਸ਼ ਕੀਤੀ ਅਤੇ ਬਿਮਾਰੀ ਦੇ ਪ੍ਰਕੋਪ ਦੇ ਦੌਰਾਨ ਲਗਪਗ 66 ਮਰੀਜ਼ਾਂ ਨੂੰ ਇੱਥੇ ਦਾਖਲ ਕਰਵਾਇਆ ਗਿਆ।
'ਲਾਲ ਸਿੰਘ ਚੱਢਾ' ਬਣੇ ਆਮਿਰ ਖ਼ਾਨ ਨੇ ਕੀਤੀ ਕੰਮ 'ਤੇ ਵਾਪਸੀ, ਸ਼ੂਟਿੰਗ ਲਈ ਪਹੁੰਚੇ ਤੁਰਕੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)