(Source: ECI/ABP News)
Actor Wife Hospitalized: ਮਸ਼ਹੂਰ ਅਦਾਕਾਰ ਦੀ ਪਤਨੀ ਹਸਪਤਾਲ 'ਚ ਭਰਤੀ, ਜਾਣੋ ਅਚਾਨਕ ਕਿਵੇਂ ਵਿਗੜੀ ਹਾਲਤ ?
Ajith Kumar Wife Shalini Hospitalized: ਸਾਊਥ ਫਿਲਮਾਂ ਦੇ ਸੁਪਰਸਟਾਰ ਅਜੀਤ ਕੁਮਾਰ ਦੀ ਪਤਨੀ ਸ਼ਾਲਿਨੀ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਅਦਾਕਾਰ ਦੀ ਪਤਨੀ ਨੂੰ ਹਸਪਤਾਲ
![Actor Wife Hospitalized: ਮਸ਼ਹੂਰ ਅਦਾਕਾਰ ਦੀ ਪਤਨੀ ਹਸਪਤਾਲ 'ਚ ਭਰਤੀ, ਜਾਣੋ ਅਚਾਨਕ ਕਿਵੇਂ ਵਿਗੜੀ ਹਾਲਤ ? Shalini shares a picture with Ajith Kumar from the hospital know what happened Actor Wife Hospitalized: ਮਸ਼ਹੂਰ ਅਦਾਕਾਰ ਦੀ ਪਤਨੀ ਹਸਪਤਾਲ 'ਚ ਭਰਤੀ, ਜਾਣੋ ਅਚਾਨਕ ਕਿਵੇਂ ਵਿਗੜੀ ਹਾਲਤ ?](https://feeds.abplive.com/onecms/images/uploaded-images/2024/07/04/1475bdb66d385a3fac383a4e6cb2fc041720082759769709_original.jpg?impolicy=abp_cdn&imwidth=1200&height=675)
Ajith Kumar Wife Shalini Hospitalized: ਸਾਊਥ ਫਿਲਮਾਂ ਦੇ ਸੁਪਰਸਟਾਰ ਅਜੀਤ ਕੁਮਾਰ ਦੀ ਪਤਨੀ ਸ਼ਾਲਿਨੀ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਅਦਾਕਾਰ ਦੀ ਪਤਨੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਤੋਂ ਉਸ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਫੋਟੋ 'ਚ ਸ਼ਾਲਿਨੀ ਹਸਪਤਾਲ ਦੇ ਬੈੱਡ 'ਤੇ ਬੈਠੀ ਨਜ਼ਰ ਆ ਰਹੀ ਹੈ। ਅਜੀਤ ਉਸਦੇ ਬਹੁਤ ਨੇੜੇ ਹੈ ਅਤੇ ਹੱਥ ਫੜ ਕੇ ਕੈਮਰੇ ਵੱਲ ਦੇਖ ਰਹੇ ਹਨ। ਫੋਟੋ ਵਿੱਚ ਸ਼ਾਲਿਨੀ ਹਸਪਤਾਲ ਦੇ ਗਾਊਨ ਵਿੱਚ ਨਜ਼ਰ ਆ ਰਹੀ ਹੈ। ਉਸ ਦੇ ਗੁੱਟ 'ਤੇ ਮੈਡੀਕਲ ਆਈਡੀ ਬੈਂਡ ਵੀ ਦਿਖਾਈ ਦੇ ਰਿਹਾ ਹੈ।
ਦੱਸ ਦੇਈਏ ਕਿ ਸ਼ਾਲਿਨੀ ਨੇ ਖੁਦ ਇਹ ਫੋਟੋ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਕੇ ਸਾਰਿਆਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਸ਼ਾਲਿਨੀ ਨੇ ਇਹ ਨਹੀਂ ਦੱਸਿਆ ਕਿ ਉਸ ਨਾਲ ਕੀ ਹੋਇਆ ਹੈ। ਉਨ੍ਹਾਂ ਫੋਟੋ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, 'ਲਵ ਯੂ ਫਾਰਐਵਰ'। ਇਸ ਦੇ ਨਾਲ ਹੀ ਉਨ੍ਹਾਂ ਤਿੰਨ ਹਾਰਟ ਇਮੋਜ਼ੀ ਦਿਲ ਵੀ ਸਾਂਝੇ ਕੀਤੇ ਹਨ। ਹੁਣ ਸ਼ਾਲਿਨੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਪ੍ਰਸ਼ੰਸਕ ਉਸ ਦੀ ਪੋਸਟ 'ਤੇ ਕਮੈਂਟ ਕਰ ਰਹੇ ਹਨ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਸ਼ਾਲਿਨੀ ਦੀ ਸਿਹਤ ਦੇ ਬਾਰੇ 'ਚ ਇੰਡੀਆ ਟੂਡੇ ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੀ ਸਰਜਰੀ ਹੋਈ ਸੀ। ਇਹ ਸਰਜਰੀ ਚੇਨਈ ਦੇ ਇੱਕ ਹਸਪਤਾਲ ਵਿੱਚ ਕੀਤੀ ਗਈ।
View this post on Instagram
ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਜੋੜੇ ਦਾ ਬੇਹੱਦ ਨਿੱਜੀ ਮਾਮਲਾ ਹੈ, ਇਸ ਲਈ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ ਗਿਆ ਹੈ। ਹੁਣ ਸ਼ਾਲਿਨੀ ਨੇ ਆਪਣੀ ਸਰਜਰੀ ਕਰਵਾਈ ਹੈ ਅਤੇ ਹੁਣ ਉਹ ਠੀਕ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਜੋੜਾ ਖੁਦ ਇਸ ਬਾਰੇ ਅਧਿਕਾਰਤ ਬਿਆਨ ਜਾਰੀ ਕਰੇਗਾ। ਪਿਛਲੇ ਮੰਗਲਵਾਰ ਨੂੰ ਚੇਨਈ ਏਅਰਪੋਰਟ ਤੋਂ ਅਜੀਤ ਦੀ ਇੱਕ ਵੀਡੀਓ ਦੀ ਕਾਫੀ ਚਰਚਾ ਹੋਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਅਜੀਤ ਅਜ਼ਰਬਾਈਜਾਨ 'ਚ ਆਪਣੀ ਆਉਣ ਵਾਲੀ ਫਿਲਮ 'ਵਿਦਾ ਮੁਯਾਰਚੀ' ਦੀ ਸ਼ੂਟਿੰਗ ਕਰ ਰਹੇ ਸਨ। ਹਾਲਾਂਕਿ, ਉਹ ਚੇਨਈ ਵਾਪਸ ਆ ਗਏ। ਪਤਨੀ ਦੀ ਖ਼ਰਾਬ ਸਿਹਤ ਦੇਖ ਕੇ ਉਨ੍ਹਾਂ ਵਾਪਸੀ ਦਾ ਫ਼ੈਸਲਾ ਕੀਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)