'ਸ਼ਾਵਾ ਨੀ ਗਿਰਧਾਰੀ ਲਾਲ', ਗਿੱਪੀ ਗਰੇਵਾਲ ਨਾਲ ਫਿਲਮ 'ਚ ਸੱਤ ਅਭਿਨੇਤਰੀਆਂ
ਟ੍ਰੇਲਰ ਇਸ ਗੱਲ ਦਾ ਸੱਚਾ ਪ੍ਰਮਾਣ ਹੈ ਕਿ ਇਹ ਫ਼ਿਲਮ ਆਪਣੀ ਵਿਲੱਖਣਤਾ ਦਾ ਪੂਰਾ ਫ਼ਾਇਦਾ ਛੱਕਣ ਵਿੱਚ ਕਾਮਯਾਬ ਹੋਵੇਗੀ ਤੇ ਇਸ ਦੇ ਲੇਖਕ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਇਸ ਫ਼ਿਲਮ ਨੂੰ ਲਿਖ ਕੇ ਪੰਜਾਬੀ ਫ਼ਿਲਮਾਂ ਦੀ ਝੜੀ ਲਗਾ ਦਿੱਤੀ ਹੈ।
ਚੰਡੀਗੜ੍ਹ: ਆਉਣ ਵਾਲੀ ਫਿਲਮ ਦੀ ਝਲਕ ਦਿੰਦੇ ਹੋਏ, ਹੰਬਲ ਮੋਸ਼ਨ ਪਿਕਚਰਜ਼ ਤੇ ਪੂਜਾ ਐਂਟਰਟੇਨਮੈਂਟ ਵੱਲੋਂ ਨਿਰਮਿਤ ਤੇ ਓਮਜੀ ਸਟਾਰ ਸਟੂਡੀਓਜ਼ ਦੁਆਰਾ ਡਿਸਟ੍ਰੀਬਿਊਟ ਹੋਣ ਵਾਲੀ ਫਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਦਾ ਟ੍ਰੇਲਰ ਅੱਜ ਸਾਂਝਾ ਕੀਤਾ ਗਿਆ ਹੈ।
ਜਿਵੇਂ ਗਿਰਧਾਰੀ ਲਾਲ ਉਰਫ਼ ਗਿੱਪੀ ਗਰੇਵਾਲ ਟ੍ਰੇਲਰ ਵਿੱਚ ਕਹਿੰਦਾ ਹੈ, 'ਤੇਰੇ ਤਾਂ ਕੋਈ ਪੈਰ ਵਰਗੀ ਨੀ ਹੈਗੀ', ਸਾਰੀਆਂ ਅਭਿਨੇਤਰੀਆਂ ਆਮ ਪੰਜਾਬੀ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀਆਂ ਹਨ। ਪੰਜਾਬੀ ਫਿਲਮ ਇੰਡਸਟਰੀ ਦੀਆਂ ਸੱਤ ਨਾਮਵਰ ਅਭਿਨੇਤਰੀਆਂ ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸੁਰੀਲੀ ਗੌਤਮ, ਤਨੂ ਗਰੇਵਾਲ, ਸਾਰਾ ਗੁਰਪਾਲ, ਪਾਇਲ ਰਾਜਪੂਤ ਤੇ ਬਾਲੀਵੁੱਡ ਦੀ ਨਾਮੀ ਅਦਾਕਾਰਾ ਯਾਮੀ ਗੌਤਮ ਨੂੰ ਫਿਲਮ ਵਿੱਚ ਸ਼ਾਮਲ ਕੀਤਾ ਹੈ।
ਟ੍ਰੇਲਰ ਵਿੱਚ ਗਿੱਪੀ ਗਰੇਵਾਲ ਦੀ ਭੂਮਿਕਾ ਇੱਕ ਬਹੁਤ ਹੀ ਮਾਸੂਮ ਪਰ ਸ਼ਰਾਰਤੀ ਮੁੰਡੇ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ ਜੋ ਹਰ ਦੂਜੀ ਕੁੜੀ ਵੱਲ ਆਕਰਸ਼ਿਤ ਹੋ ਜਾਂਦਾ ਹੈ। ਸ਼ਾਵਾ ਨੀ ਗਿਰਧਾਰੀ ਲਾਲ ਨੇ ਨਾ ਸਿਰਫ਼ ਫ਼ਿਲਮ ਦਾ ਪੱਧਰ ਉੱਚਾ ਕੀਤਾ ਹੈ ਸਗੋਂ ਪੰਜਾਬੀ ਫ਼ਿਲਮ ਇੰਡਸਟਰੀ ਦਾ ਮਿਆਰ ਵੀ ਉੱਚਾ ਕੀਤਾ ਹੈ, ਇਹ ਕਾਮੇਡੀ, ਸੰਗੀਤ ਤੇ ਸ਼ਰਾਰਤੀ ਰੋਮਾਂਸ ਦਾ ਪਿਟਾਰਾ ਹੋਵੇਗੀ।
ਟ੍ਰੇਲਰ ਇਸ ਗੱਲ ਦਾ ਸੱਚਾ ਪ੍ਰਮਾਣ ਹੈ ਕਿ ਇਹ ਫ਼ਿਲਮ ਆਪਣੀ ਵਿਲੱਖਣਤਾ ਦਾ ਪੂਰਾ ਫ਼ਾਇਦਾ ਛੱਕਣ ਵਿੱਚ ਕਾਮਯਾਬ ਹੋਵੇਗੀ ਤੇ ਇਸ ਦੇ ਲੇਖਕ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਇਸ ਫ਼ਿਲਮ ਨੂੰ ਲਿਖ ਕੇ ਪੰਜਾਬੀ ਫ਼ਿਲਮਾਂ ਦੀ ਝੜੀ ਲਗਾ ਦਿੱਤੀ ਹੈ। ਆਪਣੇ ਨਜ਼ਦੀਕੀ ਸਿਨੇਮਾ ਹਾਲਾਂ ਵਿੱਚ 17 ਦਸੰਬਰ 2021 ਨੂੰ ਗਿਰਧਾਰੀ ਲਾਲ ਦੀ ਵਹੁਟੀ ਕੌਣ ਹੋਵੇਗੀ, ਇਹ ਦੇਖਣਾ ਨਾ ਭੁੱਲਣਾ।
ਇਹ ਵੀ ਪੜ੍ਹੋ: ਬੀਜੇਪੀ ਸੰਸਦ ਮੈਂਬਰ ਵਰੁਣ ਗਾਂਧੀ ਨੇ ਵਿਖਾਇਆ ਆਪਣੀ ਹੀ ਸਰਕਾਰ ਨੂੰ ਸ਼ੀਸ਼ਾ, ਪੁੱਛਿਆ ਕਦੋਂ ਤੱਕ ਦੇਸ਼ ਦੇ ਨੌਜਵਾਨ ਸਬਰ ਰੱਖਣ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin