ਪੰਜਾਬ ਤੋਂ ਪਰਤੀ Shehnaaz Gill ਦਾ ਮੁੰਬਈ ਏਅਰਪੋਰਟ 'ਤੇ ਨਜ਼ਰ ਆਇਆ ਦੇਸੀ ਲੁੱਕ, ਫੋਨ ਦੇ ਵਾਲਪੇਪਰ ਵੇਖ ਇਮੋਸ਼ਨਲ ਹੋਏ ਫੈਨਸ
ਬਿੱਗ ਬੌਸ 'ਚ ਆਪਣੇ ਐਂਟਰਟੇਨਿੰਗ ਅੰਦਾਜ਼, ਮਾਸੂਮੀਅਤ ਤੇ ਕਿਊਟਨੈਸ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਸ਼ਹਿਨਾਜ਼ ਗਿੱਲ ਆਪਣੇ ਕਰੀਅਰ ਦੇ ਸਿਖਰਾਂ 'ਤੇ ਹੈ। ਸ਼ਹਿਨਾਜ਼ ਗਿੱਲ ਅੱਜ ਦੀ ਤਰੀਕ ਵਿੱਚ ਕਈ ਬਾਲੀਵੁੱਡ ਐਕਟਰਸ ਨਾਲੋਂ ਵੱਧ ਮਸ਼ਹੂਰ ਹੈ।
Shehnaaz Gill returns from Punjab; spotted at the airport looking simply beautiful in a desi look
ਮੁੰਬਈ: ਪੰਜਾਬ ਦੀ ਕੈਟਰੀਨਾ ਕੈਫ ਕਹੀ ਜਾਣ ਵਾਲੀ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਦੇਖ ਕੇ ਫੈਨਸ ਉਸ ਦੀ ਸਾਦਗੀ ਦੇ ਕਾਇਲ ਹੋ ਜਾਂਦੇ ਹਨ। ਉਸ ਦੀਆਂ ਤਸਵੀਰਾਂ ਜਾਂ ਵੀਡੀਓਜ਼ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ।
ਹਾਲ ਹੀ 'ਚ ਸ਼ਹਿਨਾਜ਼ ਗਿੱਲ ਆਪਣੇ ਪਿੰਡ ਪੰਜਾਬ ਗਈ ਸੀ। ਜਿੱਥੋਂ ਉਨ੍ਹਾਂ ਨੇ ਹਰਿਮੰਦਰ ਸਾਹਿਬ ਤੇ ਖੇਤਾਂ ਦੀਆਂ ਕਈ ਤਸਵੀਰਾਂ ਤੇ ਵੀਡੀਓ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਉਸ ਨੇ ਇਲਾਕੇ ਦੀਆਂ ਔਰਤਾਂ ਨਾਲ ਪੰਜਾਬੀ ਬੋਲੀਆਂ ਤੇ ਗਿੱਧਾ ਵੀ ਪਾਇਆ। ਫੈਨਸ ਨੂੰ ਵੀ ਉਨ੍ਹਾਂ ਦੀ ਅੰਦਾਜ਼ ਕਾਫੀ ਪਸੰਦ ਆਇਆ।
View this post on Instagram
ਸ਼ਹਿਨਾਜ਼ ਗਿੱਲ ਅੱਜ ਦੀ ਤਰੀਕ ਵਿੱਚ ਕਈ ਬਾਲੀਵੁੱਡ ਐਕਟਰਸ ਨਾਲੋਂ ਵੱਧ ਫੇਮਸ ਹੈ ਤੇ ਫੈਨਸ ਉਸਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ। ਬਿੱਗ ਬੌਸ ਤੋਂ ਬਾਅਦ ਸ਼ਹਿਨਾਜ਼ ਦੀ ਲੋਕਪ੍ਰਿਯਤਾ ਇਕ ਵੱਖਰੇ ਪੱਧਰ 'ਤੇ ਪਹੁੰਚ ਗਈ ਹੈ। ਇਹੀ ਕਾਰਨ ਹੈ ਕਿ ਪ੍ਰਸ਼ੰਸਕ ਉਸ ਦੀ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਅਜਿਹੇ 'ਚ ਹਾਲ ਹੀ 'ਚ ਏਅਰਪੋਰਟ ਤੋਂ ਸ਼ਹਿਨਾਜ਼ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਹਾਲਾਂਕਿ ਇਸ ਦੌਰਾਨ ਸ਼ਹਿਨਾਜ਼ ਦੇ ਫੋਨ 'ਤੇ ਜੋ ਵਾਲਪੇਪਰ ਦੇਖਿਆ ਗਿਆ, ਉਸ ਨੇ ਇੱਕ ਵਾਰ ਫਿਰ ਸਾਰਿਆਂ ਨੂੰ ਭਾਵੁਕ ਕਰ ਦਿੱਤਾ।
View this post on Instagram
ਜੀ ਹਾਂ, ਕੱਲ੍ਹ ਸ਼ਹਿਨਾਜ਼ ਦੀਆਂ ਏਅਰਪੋਰਟ ਤੋਂ ਬਾਹਰ ਨਿਕਲਣ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਵਾਇਰਲ ਹੋਈਆਂ। ਇਸ ਦੌਰਾਨ ਐਕਟਰਸ ਸਲਵਾਰ ਸੂਟ ਵਿੱਚ ਬਹੁਤ ਹੀ ਸਿੰਪਲ ਲੁੱਕ ਵਿੱਚ ਨਜ਼ਰ ਆਈ। ਸ਼ਹਿਨਾਜ਼ ਦੇ ਨਾਲ ਉਸ ਦਾ ਬਾਡੀਗਾਰਡ ਵੀ ਸੀ। ਸ਼ਹਿਨਾਜ਼ ਨੇ ਆਪਣੇ ਫੈਨਸ ਨਾਲ ਤਸਵੀਰਾਂ ਖਿਚਵਾਈਆਂ ਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ।
ਇਸ ਦੌਰਾਨ ਪਾਪਰਾਜ਼ੀ ਦੇ ਕੈਮਰੇ 'ਚ ਕੁਝ ਅਜਿਹਾ ਕੈਦ ਹੋ ਗਿਆ, ਜਿਸ ਨੂੰ ਦੇਖ ਕੇ ਸਿਡਨਾਜ਼ ਦੇ ਪ੍ਰਸ਼ੰਸਕ ਫਿਰ ਤੋਂ ਭਾਵੁਕ ਹੋ ਗਏ ਹਨ। ਦਰਅਸਲ, ਸ਼ਹਿਨਾਜ਼ ਦੇ ਫੋਨ 'ਤੇ ਇੱਕ ਵਾਲਪੇਪਰ ਸੀ ਜਿਸ 'ਚ ਸਿਧਾਰਥ ਅਤੇ ਉਨ੍ਹਾਂ ਦਾ ਹੱਥ ਫੜਿਆ ਹੋਇਆ ਸੀ। ਇਸ ਵਾਲਪੇਪਰ ਨੂੰ ਦੇਖਣ ਤੋਂ ਬਾਅਦ ਸਿਡਨਾਜ਼ ਦੇ ਫੈਨਸ ਨੇ ਦੱਸਿਆ ਕਿ ਇਹ ਫੋਟੋ ਬਿੱਗ ਬੌਸ ਦੌਰਾਨ ਦੀ ਹੈ।
ਇਹ ਵੀ ਪੜ੍ਹੋ: CBSE Term 2 Exams 2022: ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ! ਬੋਰਡ ਜਲਦੀ ਹੀ ਜਾਰੀ ਕਰੇਗਾ ਐਡਮਿਟ ਕਾਰਡ