Shehnaaz Gill enter Bigg Boss 15: ਇੱਕ ਵਾਰ ਫਿਰ ਤੋਂ ਬਿੱਗ ਬੌਸ 15 ਦੇ ਘਰ 'ਚ ਐਂਟਰੀ ਕਰੇਗੀ ਸ਼ਹਿਨਾਜ਼?
ਦੱਸ ਦਈਏ ਕਿ ਸ਼ਹਿਨਾਜ਼ ਨੇ ਬਿੱਗ ਬੌਸ 13 ਦੇ ਘਰ ਵਿੱਚ ਹਿੱਸਾ ਲਿਆ ਸੀ। ਉਸ ਨੂੰ ਫਿਨਾਲੇ ਤੱਕ ਦਾ ਸ਼ਾਨਦਾਰ ਰਿਹਾ ਸੀ ਅਤੇ ਬਿੱਗ ਬੌਸ 13 ਸ਼ੋਅ ਵਿੱਚ ਫੇਸਮ ਪ੍ਰਤੀਯੋਗੀਆਂ ਚੋਂ ਸ਼ਹਿਨਾਜ਼ ਇੱਕ ਸੀ।
Shehnaaz Gill enter Bigg Boss 15: ਪੰਜਾਬੀ ਇੰਡਸਟਰੀ ਦੀ ਐਕਟਰਸ ਤੇ ਗਾਇਕਾ ਸ਼ਹਿਨਾਜ਼ ਗਿੱਲ ਜੋ ਬਿੱਗ ਬੌਸ ਸੀਜ਼ਨ 13 ਵਿੱਚ ਆਪਣੀ ਅਦਾਕਾਰੀ ਨਾਲ ਮਸ਼ਹੂਰ ਹੋਈ ਸੀ, ਇੱਕ ਵਾਰ ਫਿਰ ਤੋਂ ਜਲਦ ਹੀ BB ਦੇ ਘਰ ਵਿੱਚ ਐਂਟਰੀ ਕਰ ਸਕਦੀ ਹੈ। ਇਸ ਬਾਰੇ ਸਾਰੇ ਨਿਊਜ਼ ਪੋਰਟਲਾਂ 'ਤੇ ਅਫਵਾਹਾਂ ਦਾ ਹੜ੍ਹ ਆ ਰਿਹਾ ਹੈ ਕਿ ਬਿੱਗ ਬੌਸ ਦੇ ਮੌਜੂਦਾ ਸੀਜ਼ਨ 'ਚ ਸ਼ੋਅ ਦੇ ਮੇਕਰਸ ਨੇ ਨਵੇਂ ਵਾਈਲਡ ਕਾਰਡ ਐਂਟਰੀਆਂ ਨੂੰ ਪੇਸ਼ ਕੀਤਾ ਹੈ, ਜਿਸ ਨੇ ਸ਼ੋਅ ਦੀ ਪੂਰੀ ਸਟੈਟਰਜੀ ਨੂੰ ਬਦਲ ਦਿੱਤਾ ਹੈ। ਸ਼ੋਅ 'ਤੇ ਕੁਝ ਹੋਰ ਐਂਟਰੀਆਂ ਦੀ ਉਮੀਦ ਹੈ। ਉਨ੍ਹਾਂ ਵਿੱਚੋਂ ਇੱਕ ਐਕਸ ਕੰਟੈਸਟੈਂਟ ਸ਼ਹਿਨਾਜ਼ ਗਿੱਲ ਹੋ ਸਕਦੀ ਹੈ।
ਦੱਸ ਦਈਏ ਕਿ ਸ਼ਹਿਨਾਜ਼ ਨੇ ਬਿੱਗ ਬੌਸ 13 ਦੇ ਘਰ ਵਿੱਚ ਹਿੱਸਾ ਲਿਆ ਸੀ। ਉਸ ਨੂੰ ਫਿਨਾਲੇ ਤੱਕ ਦਾ ਸ਼ਾਨਦਾਰ ਰਿਹਾ ਸੀ ਅਤੇ ਬਿੱਗ ਬੌਸ 13 ਸ਼ੋਅ ਵਿੱਚ ਫੇਸਮ ਪ੍ਰਤੀਯੋਗੀਆਂ ਚੋਂ ਸ਼ਹਿਨਾਜ਼ ਇੱਕ ਸੀ। ਸਿਧਾਰਥ ਨੇ ਬਿੱਗ ਬੌਸ 13 ਦਾ ਖਿਤਾਬ ਜਿੱਤਿਆ ਸੀ। ਇਸ ਦੌਰਾਨ ਹੁਣ ਬਿੱਗ ਬੌਸ 15 ਨੂੰ ਟੀਆਰਪੀ ਚਾਰਟ ਵਿੱਚ ਸਥਾਨ ਹਾਸਲ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ; ਜਿਸ ਕਰਕੇ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਹਿਨਾਜ਼ ਨੂੰ ਸ਼ੋਅ ਲਈ ਅਪ੍ਰੋਚ ਕੀਤਾ ਗਿਆ ਹੈ।
ਕਿਸੇ ਹੋਰ ਵਾਈਲਡ ਕਾਰਡ ਪ੍ਰਤੀਭਾਗੀ ਵਾਂਗ ਹੀ ਸ਼ਹਿਨਾਜ਼ ਨੂੰ ਬਿੱਗ ਬੌਸ ਸੀਜ਼ਨ ਦਾ ਹਿੱਸਾ ਬਣਨ ਲਈ ਸੰਪਰਕ ਕੀਤਾ ਗਿਆ ਹੈ। ਹਾਲਾਂਕਿ, ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ, ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਉਹ ਬਿੱਗ ਬੌਸ 15 ਦੇ ਘਰ ਵਿੱਚ ਨਜ਼ਰ ਆਵੇਗੀ। ਜੇਕਰ ਉਹ ਸੀਜ਼ਨ ਲਈ ਹਾਂ ਕਹਿੰਦੀ ਹੈ, ਤਾਂ ਉਸਨੂੰ ਦੇਖਣਾ ਕਾਫੀ ਦਿਲਚਸਪ ਹੋਵੇਗਾ ਤੇ ਇਹ ਸਿਧਨਾਜ਼ ਦੇ ਫੈਨਸ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੋਵੇਗਾ।
ਸ਼ਹਿਨਾਜ਼ ਦੇ ਨਾਲ ਸ਼ੋਅ ਬਿੱਗ ਬੌਸ 15 ਵਿੱਚ ਤੜਕਾ ਜੋੜਨ ਲਈ ਹੋਰ ਚਿਹਰੇ ਵੀ ਸ਼ਾਮਲ ਕਰਨ ਦੀ ਯੋਜਨਾ ਬਣਾੀ ਜਾ ਰਹੀ ਹੈ। ਸ਼ਹਿਨਾਜ਼ ਆਪਣੇ ਬੁਆਏਫ੍ਰੈਂਡ ਸਿਧਾਰਥ ਸ਼ੁਕਲਾ ਦੇ ਦੇਹਾਂਤ ਤੋਂ ਬਾਅਦ ਲਾਈਮਲਾਈਟ ਤੋਂ ਦੂਰ ਰਹੀ ਹੈ। ਉਸਦੀ ਮੌਤ ਤੋਂ ਬਾਅਦ, ਸ਼ਹਿਨਾਜ਼ ਨੂੰ ਫਿਲਮ ਹੋਂਸਲਾ ਰੱਖ ਦਾ ਪ੍ਰਚਾਰ ਕਰਦੇ ਦੇਖਿਆ ਗਿਆ ਸੀ। ਇਸ ਫਿਲਮ 'ਚ ਸ਼ਹਿਨਾਜ਼ ਨੇ ਦਿਲਜੀਤ ਦੌਸਾਂਝ ਤੇ ਸੋਨਮ ਬਾਜਵਾ ਨਾਲ ਸਕਰੀਨ ਸ਼ੇਅਰ ਕੀਤੀ ਸੀ।
ਇਹ ਵੀ ਪੜ੍ਹੋ: Kangana Ranaut Controversy: ਸਿੱਖਾਂ ਖਿਲਾਫ ਟਿੱਪਣੀਆਂ 'ਤੇ ਘਿਰੀ ਕੰਗਨਾ ਰਣੌਤ ਨੇ ਸ਼ਾਂਤੀ-ਸਦਭਾਵਨਾ ਕਮੇਟੀ ਤੋਂ ਮੰਗਿਆ ਹੋਰ ਸਮਾਂ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: