ਪੜਚੋਲ ਕਰੋ
(Source: ECI/ABP News)
ਬੇਟੀ ਨੇ ਪਿਤਾ ਸਿਧਾਂਤ ਸੂਰਿਆਵੰਸ਼ੀ ਦਾ ਕੀਤਾ ਅੰਤਿਮ ਸਸਕਾਰ, ਭਾਵੁਕ ਕਰ ਦੇਵੇਗੀ ਇਹ ਤਸਵੀਰ
Siddhaanth Surryavanshi Funeral: ਟੀਵੀ ਐਕਟਰ ਸਿਧਾਂਤ ਵੀਰ ਸੂਰਿਆਵੰਸ਼ੀ ਦਾ ਅੱਜ ਮੁੰਬਈ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। 'ਸਿਧਾਂਤ ਵੀਰ ਸੂਰਿਆਵੰਸ਼ੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
Siddhaanth Vir
Siddhaanth Surryavanshi Funeral: ਟੀਵੀ ਐਕਟਰ ਸਿਧਾਂਤ ਵੀਰ ਸੂਰਿਆਵੰਸ਼ੀ ਦਾ ਅੱਜ ਮੁੰਬਈ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। 'ਕੁਸੁਮ', 'ਕਸੌਟੀ ਜ਼ਿੰਦਗੀ ਕੀ' ਵਰਗੇ ਸ਼ੋਅਜ਼ ਨਾਲ ਮਸ਼ਹੂਰ ਹੋਏ ਸਿਧਾਂਤ ਵੀਰ ਸੂਰਿਆਵੰਸ਼ੀ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸ਼ਨੀਵਾਰ ਸ਼ਾਮ ਨੂੰ ਸਿਧਾਂਤ ਦੀ ਧੀ ਡੀਜਾ ਨੇ ਅਗਨੀ ਦੇ ਕੇ ਅਦਾਕਾਰ ਨੂੰ ਵਿਦਾਈ ਦਿੱਤੀ ਹੈ।
ਧੀ ਨੇ ਕੀਤਾ ਪਿਤਾ ਦਾ ਅੰਤਿਮ ਸਸਕਾਰ
ਧੀ ਨੇ ਕੀਤਾ ਪਿਤਾ ਦਾ ਅੰਤਿਮ ਸਸਕਾਰ
46 ਸਾਲਾ ਅਭਿਨੇਤਾ ਸਿਧਾਂਤ ਵੀਰ ਸੂਰਿਆਵੰਸ਼ੀ ਟੀਵੀ ਇੰਡਸਟਰੀ ਦੀ ਮਸ਼ਹੂਰ ਹਸਤੀ ਸੀ। ਅੱਜ ਅਦਾਕਾਰ ਦਾ ਅੰਤਿਮ ਸਸਕਾਰ ਮੁੰਬਈ ਦੇ ਇੱਕ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ, ਜਿਸ ਵਿੱਚ ਸਾਰੀਆਂ ਰਸਮਾਂ ਬੇਟੀ ਨੇ ਨਿਭਾਈਆਂ। ਅੰਤਿਮ ਸੰਸਕਾਰ 'ਚ ਮਰਹੂਮ ਅਦਾਕਾਰ ਦੀ ਪਤਨੀ ਅਲੇਸ਼ੀਆ ਰਾਉਤ ਵੀ ਆਪਣੀ ਮਤਰੇਈ ਧੀ ਡੀਜਾ ਦੇ ਨਾਲ ਸਾਰੀਆਂ ਰਸਮਾਂ ਨਿਭਾਉਂਦੀ ਨਜ਼ਰ ਆਈ। ਆਪਣੇ ਪਿਤਾ ਦਾ ਅੰਤਿਮ ਸਸਕਾਰ ਕਰਦੇ ਸਮੇਂ ਡੀਜਾ ਦੀਆਂ ਇਹ ਤਸਵੀਰਾਂ ਭਾਵੁਕ ਹਨ। ਮਾਡਲ ਅਲੇਸ਼ੀਆ ਵੀ ਰਸਮਾਂ ਨਿਭਾਉਣ ਵਿੱਚ ਸ਼ਾਮਲ ਹੋਈ। ਸ਼ਨੀਵਾਰ ਨੂੰ ਮੁੰਬਈ 'ਚ ਸਿਧਾਰਥ ਦੇ ਅੰਤਿਮ ਸਸਕਾਰ 'ਚ ਪਰਿਵਾਰ ਦੇ ਨਾਲ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।
ਅਜਿਹੀ ਸੀ ਸਿਧਾਂਤ ਦੀ ਨਿੱਜੀ ਜ਼ਿੰਦਗੀ
ਸਿਧਾਂਤ ਵੀਰ ਸੂਰਿਆਵੰਸ਼ੀ ਦੇ ਅਚਾਨਕ ਦਿਹਾਂਤ ਨਾਲ ਟੀਵੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਸਿਧਾਂਤ ਆਪਣੇ ਪਿੱਛੇ ਪਤਨੀ ਅਲੇਸ਼ੀਆ ਰਾਉਤ ਅਤੇ ਦੋ ਬੱਚੇ ਛੱਡ ਗਏ ਹਨ। ਅੰਤਿਮ ਸਸਕਾਰ ਦੇ ਸਮੇਂ ਉਨ੍ਹਾਂ ਦੀ ਪਹਿਲੀ ਪਤਨੀ ਈਰਾ ਵੀ ਮੌਜੂਦ ਸੀ, ਜੋ ਡੀਜਾ ਦੀ ਮਾਂ ਹੈ। ਅਲੇਸੀਆ ਤੋਂ ਸਿਧਾਂਤ ਦਾ ਇੱਕ ਪੁੱਤਰ ਹੈ। ਅੰਤਿਮ ਸਸਕਾਰ ਦੌਰਾਨ ਅਲੇਸੀਆ ਕਾਫੀ ਦਰਦ 'ਚ ਦੇਖੀ ਗਈ।
ਟੀਵੀ ਹਸਤੀਆਂ ਨੇ ਪ੍ਰਗਟ ਕੀਤਾ ਦੁੱਖ
ਮਰਹੂਮ ਅਭਿਨੇਤਾ ਸਿਧਾਂਤ ਦੇ ਅੰਤਿਮ ਸਸਕਾਰ 'ਚ ਰੋਹਿਤ ਵਰਮਾ ਵਰਗੇ ਕਈ ਅਭਿਨੇਤਾ ਅਤੇ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਮਸ਼ਹੂਰ ਹਸਤੀਆਂ ਨੇ ਸਿਧਾਂਤ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਸੀ। ਸਿਧਾਂਤ ਦੀ ਮੌਤ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਅਦਾਕਾਰ ਸਿੰਪਲ ਕੌਲ ਨੇ ਕਿਹਾ ਸੀ, 'ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਕੀ ਹੋਇਆ ਹੈ।
ਕਿਵੇਂ ਹੋਈ ਅਭਿਨੇਤਾ ਦੀ ਮੌਤ ?
ਸਿੰਪਲ ਕੌਲ ਨੇ ਇੱਕ ਇੰਟਰਵਿਊ 'ਚ ਸਿਧਾਂਤ ਦੇ ਹਾਰਟ ਅਟੈਕ ਬਾਰੇ ਖੁੱਲ੍ਹ ਕੇ ਦੱਸਿਆ ਸੀ। ਉਸ ਨੇ ਕਿਹਾ, “ਉਹ (ਸਿਧਾਂਤ) ਜਿੰਮ ਵਿੱਚ ਸੀ ਅਤੇ ਕਸਰਤ ਕਰ ਰਿਹਾ ਸੀ। ਜਿਮ ਆਉਣ ਤੋਂ ਪਹਿਲਾਂ ਉਹ ਬਿਮਾਰ ਸੀ, ਉਸਨੇ ਦੱਸਿਆ ਕਿ ਉਹ ਥੋੜ੍ਹਾ ਬਿਮਾਰ ਮਹਿਸੂਸ ਕਰ ਰਿਹਾ ਸੀ ਅਤੇ ਉਸਨੇ ਆਪਣੇ ਇੱਕ ਦੋਸਤ ਨਾਲ ਵਰਕਆਊਟ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਟ੍ਰੇਨਰ ਨਾਲ ਗੱਲ ਕਰਨ ਤੋਂ ਬਾਅਦ ਉਹ ਜਿਮ ਗਿਆ ਅਤੇ ਬੈਂਚ ਪ੍ਰੈੱਸ ਕਰਦੇ ਸਮੇਂ ਉਸ ਨੂੰ ਅਟੈਕ ਹੋ ਗਿਆ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਕੋਕਿਲਾ ਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)