ਪੜਚੋਲ ਕਰੋ
‘ਸਟੂਡੈਂਟ ਆਫ ਦ ਈਅਰ-2’ ਬਾਰੇ ਖੋਲ੍ਹੇ ਪੱਤੇ

ਮੁੰਬਈ: 2012 ‘ਚ ਆਈ ਧਰਮਾ ਪ੍ਰੋਡਕਸ਼ਨ ਦੀ ਸੁਪਰਹਿੱਟ ਫ਼ਿਲਮ ‘SOTY’ ਨਾਲ ਆਲੀਆ ਭੱਟ, ਸਿਧਾਰਥ ਮਲਹੋਤਰਾ ਤੇ ਵਰੁਣ ਧਵਨ ਨੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਹੁਣ ਕਰਨ ਜੌਹਰ ਇਸ ਫ਼ਿਲਮ ਦਾ ਅਗਲਾ ਪਾਰਟ ਜਲਦੀ ਲੈ ਕੇ ਆ ਰਹੇ ਹਨ। ਜਦੋਂ ਤੋਂ ਇਸ ਦੇ ਦੂਜੇ ਪਾਰਟ ਦੀ ਖ਼ਬਰ ਆਈ ਹੈ ਫੈਨਸ ਫ਼ਿਲਮ ਬਾਰੇ ਜਾਣਨਾ ਚਾਹੁੰਦੇ ਹਨ। ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ‘ਚ ਟਾਈਗਰ ਸ਼ਰੌਫ ਦੇ ਨਾਲ ਤਾਰਾ ਸੁਤਾਰੀਆ ਤੇ ਅਨਨਿਆ ਪਾਂਡੇ ਨਜ਼ਰ ਆਉਣਗੇ। ਫ਼ਿਲਮ ਦੇ ਮੇਕਰਸ ਨੇ ਬੁੱਧਵਾਰ ਨੂੰ ਤਿੰਨੇ ਸਟਾਰਸ ਦੀ ਲੁੱਕ ਰਵੀਲ ਕੀਤੀ ਹੈ। ਸਭ ਤੋਂ ਪਹਿਲਾਂ ਟਾਈਗਰ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਹਾਲ ਹੀ ‘ਚ ਟਾਈਗਰ 'ਬਾਗੀ-2' ‘ਚ ਵੀ ਨਜ਼ਰ ਆਏ ਸੀ ਜਿਸ ਨੇ ਬਾਸਕ ਆਫਿਸ ‘ਤੇ ਚੰਗੀ ਕਮਾਈ ਕੀਤੀ ਹੈ। ਪੋਸਟਰ ‘ਚ ਟਾਈਗਰ ਦੀ ਲੁੱਕ ਕਾਫੀ ਕੂਲ ਲੱਗ ਰਹੀ ਹੈ।
ਅਗਲਾ ਲੁੱਕ ਰਿਲੀਜ਼ ਹੋਇਆ ਹੈ ਫ਼ਿਲਮ ਦੀ ਦੂਸਰੀ ਐਕਟਰਸ ਤਾਰਾ ਸੁਤਾਰੀਆ ਦਾ। ਤਾਰਾ ਵੀ ਇਸ ਫ਼ਿਲਮ ਨਾਲ ਬਾਲੀਵੁੱਡ ‘ਚ ਆਪਣੀ ਐਂਟਰੀ ਕਰ ਰਹੀ ਹੈ। ਇਸ ਤੋਂ ਪਹਿਲਾ ਤਾਰਾ ਨੇ ਵੀਜੇ ਡਿਜ਼ਨੀ ਨਾਲ ਕੰਮ ਕੀਤਾ। ਇਸ ਦੇ ਨਾਲ ਹੀ ਤਾਰਾ ਇੱਕ ਡਾਂਸਰ ਤੇ ਮਾਡਲ ਵੀ ਹੈ।
ਤੀਸਰਾ ਪੋਸਟਰ ਰਿਲੀਜ਼ ਹੋਇਆ ਹੈ ਅਨਨਿਆ ਪਾਂਡੇ ਦਾ, ਜੋ ਆਪਣੀ ਲੁੱਕ ‘ਚ ਕਾਫੀ ਕਿਊਟ ਲੱਗ ਰਹੀ ਹੈ। ਇਸ ਫਿਲਮ ਨਾਲ ਅਨਨਿਆ ਆਪਣਾ ਬਾਲੀਵੁੱਡ ਡੈਬਿਊ ਸ਼ੁਰੂ ਕਰ ਰਹੀ ਹੈ। ਅਨਨਿਆ ਚੰਕੀ ਪਾਂਡੇ ਦੀ ਬੇਟੀ ਹੈ।
ਫ਼ਿਲਮ ਇਸੇ ਸਾਲ 23 ਨਵੰਬਰ ਨੂੰ ਰਿਲੀਜ਼ ਹੋਵੇਗੀ ਜਿਸ ਦਾ ਡਾਇਰੈਕਸ਼ਨ ਪੁਨੀਤ ਮਲਹੋਤਰਾ ਕਰ ਰਹੇ ਹਨ।
ਅਗਲਾ ਲੁੱਕ ਰਿਲੀਜ਼ ਹੋਇਆ ਹੈ ਫ਼ਿਲਮ ਦੀ ਦੂਸਰੀ ਐਕਟਰਸ ਤਾਰਾ ਸੁਤਾਰੀਆ ਦਾ। ਤਾਰਾ ਵੀ ਇਸ ਫ਼ਿਲਮ ਨਾਲ ਬਾਲੀਵੁੱਡ ‘ਚ ਆਪਣੀ ਐਂਟਰੀ ਕਰ ਰਹੀ ਹੈ। ਇਸ ਤੋਂ ਪਹਿਲਾ ਤਾਰਾ ਨੇ ਵੀਜੇ ਡਿਜ਼ਨੀ ਨਾਲ ਕੰਮ ਕੀਤਾ। ਇਸ ਦੇ ਨਾਲ ਹੀ ਤਾਰਾ ਇੱਕ ਡਾਂਸਰ ਤੇ ਮਾਡਲ ਵੀ ਹੈ।
ਤੀਸਰਾ ਪੋਸਟਰ ਰਿਲੀਜ਼ ਹੋਇਆ ਹੈ ਅਨਨਿਆ ਪਾਂਡੇ ਦਾ, ਜੋ ਆਪਣੀ ਲੁੱਕ ‘ਚ ਕਾਫੀ ਕਿਊਟ ਲੱਗ ਰਹੀ ਹੈ। ਇਸ ਫਿਲਮ ਨਾਲ ਅਨਨਿਆ ਆਪਣਾ ਬਾਲੀਵੁੱਡ ਡੈਬਿਊ ਸ਼ੁਰੂ ਕਰ ਰਹੀ ਹੈ। ਅਨਨਿਆ ਚੰਕੀ ਪਾਂਡੇ ਦੀ ਬੇਟੀ ਹੈ।
ਫ਼ਿਲਮ ਇਸੇ ਸਾਲ 23 ਨਵੰਬਰ ਨੂੰ ਰਿਲੀਜ਼ ਹੋਵੇਗੀ ਜਿਸ ਦਾ ਡਾਇਰੈਕਸ਼ਨ ਪੁਨੀਤ ਮਲਹੋਤਰਾ ਕਰ ਰਹੇ ਹਨ। ਹੋਰ ਪੜ੍ਹੋ