(Source: ECI/ABP News)
Sunny Deol: ਸੰਨੀ ਦਿਓਲ ਖੁਲਾਸਾ ਕਰ ਬੋਲਿਆ- 'ਮੇਰੇ ਤੋਂ ਸੜਦੇ ਨੇ ਇੰਡਸਟਰੀ ਦੇ ਲੋਕ, ਕਿਉਂਕਿ...'
Tara Singh Aka Sunny Deol Love's Sanjay Dutt: 'ਗਦਰ' ਸੰਨੀ ਦਿਓਲ ਦੇ ਕਰੀਅਰ ਦੀ ਸੁਪਰਹਿੱਟ ਫਿਲਮ ਸੀ ਪਰ ਇਸ ਫਿਲਮ ਦੀ ਕਾਮਯਾਬੀ ਨਾਲ ਇੰਡਸਟਰੀ ਦੇ ਕਈ ਲੋਕ ਸੜ ਗਏ। ਇਸ ਬਾਰੇ ਖੁਦ ਸੰਨੀ ਦਿਓਲ ਨੇ ਖੁਲਾਸਾ ਕੀਤਾ

Tara Singh Aka Sunny Deol Love's Sanjay Dutt: 'ਗਦਰ' ਸੰਨੀ ਦਿਓਲ ਦੇ ਕਰੀਅਰ ਦੀ ਸੁਪਰਹਿੱਟ ਫਿਲਮ ਸੀ ਪਰ ਇਸ ਫਿਲਮ ਦੀ ਕਾਮਯਾਬੀ ਨਾਲ ਇੰਡਸਟਰੀ ਦੇ ਕਈ ਲੋਕ ਸੜ ਗਏ। ਇਸ ਬਾਰੇ ਖੁਦ ਸੰਨੀ ਦਿਓਲ ਨੇ ਖੁਲਾਸਾ ਕੀਤਾ। ਇਸ ਗੱਲ ਦਾ ਜ਼ਿਕਰ ਸੰਨੀ ਦਿਓਲ ਨੇ ਕਪਿਲ ਸ਼ਰਮਾ ਦੇ ਸ਼ੋਅ 'ਤੇ ਹੱਸਦੇ ਹੋਏ ਕੀਤਾ ਸੀ।
ਗਦਰ 2 ਨਾਲ ਧਮਾਕਾ ਕਰਨ ਆ ਰਹੇ ਸੰਨੀ ਦਿਓਲ
ਸੰਨੀ ਦਿਓਲ ਦੀ ਫਿਲਮ 'ਗਦਰ-2' ਜਲਦ ਹੀ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਸੰਨੀ ਦਿਓਲ ਦੀ ਇਸ ਫਿਲਮ ਦਾ ਪ੍ਰਸ਼ੰਸਕ 22 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਨ। ਜਿਸ ਤਰ੍ਹਾਂ 'ਗਦਰ' ਨੇ ਰਿਲੀਜ਼ ਦੇ ਸਮੇਂ ਹੰਗਾਮਾ ਮਚਾ ਦਿੱਤਾ ਸੀ, ਹੁਣ 'ਗਦਰ 2' ਤੋਂ ਵੀ ਇਹੀ ਉਮੀਦ ਕੀਤੀ ਜਾ ਰਹੀ ਹੈ। ਸੰਨੀ ਦਿਓਲ ਨੇ ਹਾਲ ਹੀ 'ਚ ਆਪਣੀ ਫਿਲਮ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕੀਤਾ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ 'ਗਦਰ' ਰਿਲੀਜ਼ ਹੋਣ ਤੋਂ ਬਾਅਦ ਇਹ ਫਿਲਮ ਬੰਪਰ ਹਿੱਟ ਰਹੀ ਸੀ। ਪਰ ਇੰਡਸਟਰੀ ਦੇ ਕਈ ਸਿਤਾਰਿਆਂ 'ਚੋਂ ਕਿਸੇ ਦਾ ਵੀ ਇੰਨਾ ਵੱਡਾ ਦਿਲ ਨਹੀਂ ਸੀ ਕਿ ਉਹ ਉਸ ਨੂੰ ਵਧਾਈ ਵੀ ਦੇ ਸਕੇ। ਪਰ ਸੰਜੇ ਦੱਤ ਹੀ ਅਜਿਹੇ ਅਭਿਨੇਤਾ ਸਨ ਜੋ ਸੰਨੀ ਦੀ ਖੁਸ਼ੀ ਵਿੱਚ ਸ਼ਾਮਿਲ ਹੋਏ।
ਸੰਨੀ ਦਿਓਲ ਨੇ ਦਰਦ ਕੀਤਾ ਬਿਆਨ
ਟੈਲੀ ਚੱਕਰ ਦੇ ਮੁਤਾਬਕ ਸੰਨੀ ਨੇ ਕਿਹਾ ਸੀ, 'ਇੰਡਸਟਰੀ ਦੇ ਸਾਰੇ ਦੋਸਤਾਂ 'ਚੋਂ ਸੰਜੇ ਦੱਤ ਹੀ ਮੇਰੇ ਅਜਿਹੇ ਇਕਲੌਤੇ ਦੋਸਤ ਹਨ ਜੋ ਮੇਰੀ ਖੁਸ਼ੀ 'ਚ ਸ਼ਾਮਿਲ ਹੋਣ ਲਈ ਅੱਗੇ ਆਏ। ਉਹ ਮੇਰੇ ਲਈ ਸੱਚਮੁੱਚ ਖੁਸ਼ ਸੀ, ਮੈਂ ਉਨ੍ਹਾਂ ਦੇ ਹਾਵ-ਭਾਵ ਤੋਂ ਬਹੁਤ ਪ੍ਰਭਾਵਿਤ ਹੋਇਆ। ਸੰਜੂ ਅਤੇ ਮੇਰਾ ਕਰੀਅਰ ਗ੍ਰਾਫ ਕਾਫੀ ਹੱਦ ਤੱਕ ਸਮਾਨ ਰਿਹਾ ਹੈ।
ਕਪਿਲ ਦੇ ਸ਼ੋਅ 'ਚ ਕਹੀ ਇਹ ਗੱਲ
ਦੱਸ ਦੇਈਏ ਕਿ ਕਪਿਲ ਸ਼ਰਮਾ ਦੇ ਸ਼ੋਅ 'ਤੇ ਆਪਣੀ ਫਿਲਮ 'ਗਦਰ 2' ਦੇ ਪ੍ਰਮੋਸ਼ਨ ਲਈ ਪਹੁੰਚੇ ਸੰਨੀ ਦਿਓਲ ਨੇ ਹੱਸਦੇ ਹੋਏ ਇਹ ਗੰਭੀਰ ਗੱਲ ਕਹੀ। ਯਕੀਨਨ ਉਸ ਨੂੰ ਉਸ ਸਮੇਂ ਬਹੁਤ ਦੁੱਖ ਲੱਗਾ ਹੋਵੇਗਾ, ਇਸੇ ਲਈ ਉਸ ਨੇ ਕਪਿਲ ਦੇ ਸ਼ੋਅ ਵਿਚ ਵੀ ਕਿਹਾ ਸੀ ਕਿ ਉਹ ਅਜੇ ਵੀ ਘਬਰਾਹਟ ਮਹਿਸੂਸ ਕਰ ਰਿਹਾ ਹੈ, ਕਿਉਂਕਿ ਉਸ ਸਮੇਂ ਜਦੋਂ ਗਦਰ ਆਈ ਸੀ, ਉਸ ਸਮੇਂ ਇੰਡਸਟਰੀ ਦੇ ਸਾਰੇ ਲੋਕਾਂ ਨੇ ਉਹ ਕੀਤਾ (ਸੰਨੀ ਨੇ ਉਦਾਸ ਚਿਹਰਾ ਬਣਾਉਦੇ ਹੋਏ ਅੰਗੂਠਾ ਡਾਊਨ ਕਰ ਇਸਦਾ ਇਸ਼ਾਰਾ ਕੀਤਾ) ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
