(Source: ECI/ABP News/ABP Majha)
Death: ਮਸ਼ਹੂਰ ਕਾਮੇਡੀਅਨ ਦੇ ਘਰ ਛਾਇਆ ਮਾਤਮ, ਪਿਤਾ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ
Shailesh Lodha Father Death: ਮਸ਼ਹੂਰ ਟੀਵੀ ਅਦਾਕਾਰ ਅਤੇ ਸ਼ਾਇਰ ਸ਼ੈਲੇਸ਼ ਲੋਢਾ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਪ੍ਰਸ਼ੰਸਕ ਵੀ ਸਦਮੇ ਵਿੱਚ ਹਨ। ਦਰਅਸਲ, ਅਦਾਕਾਰ ਨੇ ਆਪਣੇ ਪਿਤਾ ਸ਼ਿਆਮ ਸਿੰਘ ਲੋਢਾ
Shailesh Lodha Father Death: ਮਸ਼ਹੂਰ ਟੀਵੀ ਅਦਾਕਾਰ ਅਤੇ ਸ਼ਾਇਰ ਸ਼ੈਲੇਸ਼ ਲੋਢਾ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਪ੍ਰਸ਼ੰਸਕ ਵੀ ਸਦਮੇ ਵਿੱਚ ਹਨ। ਦਰਅਸਲ, ਅਦਾਕਾਰ ਨੇ ਆਪਣੇ ਪਿਤਾ ਸ਼ਿਆਮ ਸਿੰਘ ਲੋਢਾ ਨੂੰ ਗੁਆ ਦਿੱਤਾ ਹੈ। ਸ਼ੈਲੇਸ਼ ਲੋਢਾ ਕਈ ਵਾਰ ਆਪਣੇ ਬਾਰੇ ਗੱਲ ਕਰ ਚੁੱਕੇ ਹਨ। ਉਨ੍ਹਾਂ ਦੇ ਪਿਤਾ ਸ਼ਿਆਮ ਸਿੰਘ ਲੋਢਾ ਉਨ੍ਹਾਂ ਦੇ ਇੱਕ ਅਭਿਨੇਤਾ ਬਣਨ ਦੀ ਪ੍ਰੇਰਣਾ ਸਨ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਹੁਣ ਸ਼ੈਲੇਸ਼ ਅਤੇ ਉਸਦਾ ਪਰਿਵਾਰ ਸੋਗ ਵਿੱਚ ਡੁੱਬਿਆ ਹੋਇਆ ਹੈ। ਸ਼ੈਲੇਸ਼ ਨੇ ਆਪਣੇ ਪਿਤਾ ਨੂੰ ਗੁਆਉਣ ਦੀ ਖਬਰ ਇਕ ਭਾਵੁਕ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ।
ਸ਼ੈਲੇਸ਼ ਲੋਢਾ ਦੇ ਪਿਤਾ ਨੇ ਦੁਨੀਆ ਨੂੰ ਕਿਹਾ ਅਲਵਿਦਾ
ਸ਼ੈਲੇਸ਼ ਲੋਢਾ ਨੇ ਸ਼ਿਆਮ ਸਿੰਘ ਲੋਢਾ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਜੋ ਵੀ ਹਾਂ, ਤੁਹਾਡਾ ਪਰਛਾਵਾਂ ਹਾਂ... ਅੱਜ ਸਵੇਰ ਦੇ ਸੂਰਜ ਨੇ ਦੁਨੀਆ ਨੂੰ ਰੌਸ਼ਨ ਕਰ ਦਿੱਤਾ ਪਰ ਸਾਡੀ ਜ਼ਿੰਦਗੀ ਵਿੱਚ ਹਨੇਰਾ ਹੋ ਗਿਆ... ਪਾਪਾ ਨੇ ਸਰੀਰ ਤਿਆਗ ਦਿੱਤਾ... ਹੰਝੂਆਂ ਦੀ ਜ਼ੁਬਾਨ ਹੁੰਦੀ ਤਾਂ ਮੈਂ ਕੁਝ ਲਿਖ ਪਾਉਂਦਾ... ਇੱਕ ਵਾਰ ਫਿਰ ਕਹਿ ਦਿਓ ਨਾ... ਬਬਲੂ।'
View this post on Instagram
ਅਭਿਨੇਤਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਪਿਤਾ ਦੇ ਦੇਹਾਂਤ ਦੀ ਖਬਰ ਸੁਣ ਕੇ ਦੁੱਖੀ ਹਨ। ਯੂਜ਼ਰਸ ਸ਼ੈਲੇਸ਼ ਦੀ ਪੋਸਟ 'ਤੇ ਕੁਮੈਂਟ ਕਰਕੇ ਸ਼ਿਆਮ ਸਿੰਘ ਲੋਢਾ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇੱਕ ਯੂਜ਼ਰ ਨੇ ਟਿੱਪਣੀ ਕੀਤੀ, 'ਨਿਮਰ ਸ਼ਰਧਾਂਜਲੀ। ਓਮ ਸ਼ਾਂਤੀ। ਇਕ ਹੋਰ ਨੇ ਲਿਖਿਆ, 'ਬਹੁਤ ਦੁਖਦ। ਵਾਹਿਗੁਰੂ ਪਿਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਓਮ ਸ਼ਾਂਤੀ। ਇੱਕ ਹੋਰ ਨੇ ਟਿੱਪਣੀ ਕੀਤੀ, 'ਤੁਹਾਡੇ ਅਤੇ ਤੁਹਾਡੇ ਪਰਿਵਾਰ ਨਾਲ ਮੇਰੀ ਡੂੰਘੀ ਸੰਵੇਦਨਾ।'
ਸ਼ੈਲੇਸ਼ ਲੋਢਾ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ। ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਤਾਰਕ ਮਹਿਤਾ ਦਾ ਕਿਰਦਾਰ ਨਿਭਾ ਕੇ ਉਨ੍ਹਾਂ ਨੂੰ ਘਰ-ਘਰ 'ਚ ਪਛਾਣ ਮਿਲੀ ਸੀ। ਸ਼ੋਅ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਸ਼ੈਲੇਸ਼ ਨੇ ਸ਼ੋਅ ਛੱਡਣ ਦਾ ਫੈਸਲਾ ਕੀਤਾ ਸੀ। ਅਭਿਨੇਤਾ ਨੇ ਸੰਕੇਤ ਦਿੱਤਾ ਸੀ ਕਿ ਉਸ ਲਈ ਨਿਰਮਾਤਾ ਅਸਿਤ ਮੋਦੀ ਨਾਲ ਆਪਣੀ ਇੱਛਾ ਅਨੁਸਾਰ ਕੰਮ ਕਰਨਾ ਮੁਸ਼ਕਲ ਸੀ।
ਸ਼ੈਲੇਸ਼ ਲੋਢਾ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਲੇਖਕ ਅਤੇ ਕਵੀ ਵੀ ਹਨ। ਉਹ ਕਈ ਸਾਲਾਂ ਤੋਂ 'ਵਾਹ ਵਾਹ ਕਿਆ ਬਾਤ ਹੈ' ਨਾਮ ਦੇ ਸ਼ੋਅ ਨੂੰ ਹੋਸਟ ਕਰ ਚੁੱਕੇ ਹਨ। ਦੇਸ਼ ਭਰ ਤੋਂ ਕਵੀ ਇੱਥੇ ਆ ਕੇ ਆਪਣੀਆਂ ਰਚਨਾਵਾਂ ਸੁਣਾਉਂਦੇ ਸਨ। ਸ਼ੈਲੇਸ਼ ਖੁਦ ਵੀ ਕਈ ਵਾਰ ਆਪਣੇ ਪ੍ਰਸ਼ੰਸਕਾਂ ਨੂੰ ਆਪਣੀਆਂ ਕਵਿਤਾਵਾਂ ਸੁਣਾ ਚੁੱਕੇ ਹਨ। ਉਹ ਆਪਣੀਆਂ ਕਵਿਤਾਵਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ।