ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Tanhaji: The Unsung Warrior Trailer: ਅਜੈ-ਕਾਜੋਲ ਦੇ ਦਮਦਾਰ ਕਿਰਦਾਰ, ਡਾਈਲੌਗ-ਐਕਸ਼ਨ ਨਾਲ ਮਰਾਠਾ ਦਮਖਮ
ਫ਼ਿਲਮ ‘ਤਾਨਾਜੀ: ਦ ਅਨਸੰਗ ਵਾਰੀਅਰ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੇ ਟ੍ਰੇਲਰ ਨੂੰ ਵੇਖ ਤੇ ਇਸ ‘ਚ ਕਾਲੋਜ ਤੇ ਅਜੈ ਦੇਵਗਨ ਨੂੰ ਇੱਕਠਿਆਂ ਵੇਖ ਉਨ੍ਹਾਂ ਦੇ ਫੈਨਸ ਦੀ ਰੂਹ ਖੁਸ਼ ਹੋ ਜਾਵੇਗੀ। ਟ੍ਰੇਲਰ 3 ਮਿੰਟ 21 ਸੈਕਿੰਡ ਦਾ ਹੈ ਜਿਸ ‘ਚ ਐਕਸ਼ਨ ਤੇ ਕਮਾਲ ਦੇ ਡਾਈਲੌਗ ਵੇਖਣ ਨੂੰ ਮਿਲਣਗੇ।
![Tanhaji: The Unsung Warrior Trailer: ਅਜੈ-ਕਾਜੋਲ ਦੇ ਦਮਦਾਰ ਕਿਰਦਾਰ, ਡਾਈਲੌਗ-ਐਕਸ਼ਨ ਨਾਲ ਮਰਾਠਾ ਦਮਖਮ Tanhaji: The Unsung Warrior Trailer: Ajay Devgn puts up a heroic figure as Subhedar Tanaji Malusare Tanhaji: The Unsung Warrior Trailer: ਅਜੈ-ਕਾਜੋਲ ਦੇ ਦਮਦਾਰ ਕਿਰਦਾਰ, ਡਾਈਲੌਗ-ਐਕਸ਼ਨ ਨਾਲ ਮਰਾਠਾ ਦਮਖਮ](https://static.abplive.com/wp-content/uploads/sites/5/2019/11/19181220/Tanhaji-trailer.jpg?impolicy=abp_cdn&imwidth=1200&height=675)
ਮੁੰਬਈ: ਅਜੈ ਦੇਵਗਨ ਦੀ ਮੱਚ-ਅਵੇਟਿਡ ਫ਼ਿਲਮ ‘ਤਾਨਾਜੀ: ਦ ਅਨਸੰਗ ਵਾਰੀਅਰ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੇ ਟ੍ਰੇਲਰ ਨੂੰ ਵੇਖ ਤੇ ਇਸ ‘ਚ ਕਾਲੋਜ ਤੇ ਅਜੈ ਦੇਵਗਨ ਨੂੰ ਇੱਕਠਿਆਂ ਵੇਖ ਉਨ੍ਹਾਂ ਦੇ ਫੈਨਸ ਦੀ ਰੂਹ ਖੁਸ਼ ਹੋ ਜਾਵੇਗੀ। ਟ੍ਰੇਲਰ 3 ਮਿੰਟ 21 ਸੈਕਿੰਡ ਦਾ ਹੈ ਜਿਸ ‘ਚ ਐਕਸ਼ਨ ਤੇ ਕਮਾਲ ਦੇ ਡਾਈਲੌਗ ਵੇਖਣ ਨੂੰ ਮਿਲਣਗੇ।
ਇਹ ਫ਼ਿਲਮ ਇੱਕ ਅਸਲ ਘਟਨਾ ‘ਤੇ ਆਧਾਰਤ ਹੈ, ਜਿਸ ‘ਚ 1670 ਦੀ ਕਹਾਣੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਛੱਤਰਪਤੀ ਸ਼ਿਵਾਜੀ ਨੇ ਆਪਣੀ ਸੈਨਾ ਨਾਲ ਮਿਲਕੇ ਆਪਣੀ ਜ਼ਮੀਨ ਨੂੰ ਬਚਾਇਆ ਸੀ ਤੇ ਕਈ ਲੜਾਈਆਂ ਲੜੀਆਂ ਸੀ। ਇਸੇ ਸੈਨਾ ‘ਚ ਜਾਬਾਂਜ ਸਿਪਾਹੀ ਸੀ ਸੂਬੇਦਾਰ ਤਾਨਾਜੀ ਮਾਲੂਸਰੇ, ਜਿਸ ਦਾ ਕਿਰਦਾਰ ਅਜੈ ਦੇਵਗਨ ਨੇ ਨਿਭਾਇਆ ਹੈ। ਅਜੈ ਦੇਵਗਨ ਤੋਂ ਇਲਾਵਾ ਇਸ ‘ਚ ਅਹਿਮ ਕਿਰਦਾਰ ‘ਚ ਸੈਫ ਅਲੀ ਖ਼ਾਨ ਨਜ਼ਰ ਆਉਣਗੇ।
ਫ਼ਿਲਮ ‘ਚ ਸੈਫ ਨੇ ਉਦੈਭਾਨ ਰਾਠੌੜ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਉਨ੍ਹਾਂ ਨੇ ਬੇਹੱਦ ਸ਼ਾਨਦਾਰ ਤਰੀਕੇ ਨਾਲ ਪਲੇਅ ਕੀਤਾ ਹੈ। ਟ੍ਰੇਲਰ ਵੇਖ ਕੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਸੈਫ ਦੀ ਬੈਸਟ ਪ੍ਰਫਾਰਮੈਂਸ ‘ਚ ਇੱਕ ਹੋਣ ਵਾਲੀ ਹੈ। ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਕਾਜੋਲ ਹੈ ਜਿਸ ਨੇ ਸਾਵਿਤਰੀਬਾਈ ਮਲੂਸਰੇ ਦਾ ਕਿਰਦਾਰ ਨਿਭਾਇਆ ਹੈ ਜੋ ਤਾਨਾਜੀ ਦੀ ਪਤਨੀ ਹੈ। ਟ੍ਰੇਲਰ ‘ਚ ਕਾਜੋਲ ਨੂੰ ਦੋ ਡਾਇਲੌਗਸ ਹੀ ਮਿਲੇ ਹਨ ਜੋ ਬੇਹੱਦ ਸ਼ਾਨਦਾਰ ਹਨ।
‘ਤਾਨਾਜੀ’ ਦੇ ਟ੍ਰੇਲਰ ਨੂੰ ਵੇਖ ਕੇ ਹੀ ਅੰਦਾਜ਼ਾ ਲਾਇਆ ਜਾ ਸਦਕਾ ਹੈ ਕਿ ਇਹ ਅਜੈ ਦੀ ਬੈਸਟ ਫ਼ਿਲਮਾਂ ਵਿੱਚੋਂ ਸਾਬਤ ਹੋਣ ਵਾਲੀ ਹੈ। ਇਸ ਦੇ ਨਾਲ ਹੀ ਇਹ ਅਜੈ ਦੇਵਗਨ ਦੀ 100ਵੀਂ ਫ਼ਿਲਮ ਹੈ ਜਿਸ ਦਾ ਪ੍ਰੋਡਕਸ਼ਨ ਅਜੈ ਤੇ ਭੂਸ਼ਣ ਕੁਮਾਰ ਨੇ ਜਦਕਿ ਇਸ ਦਾ ਡਾਇਰੈਕਸ਼ਨ ਓਮ ਰਾਵਤ ਨੇ ਕੀਤਾ ਹੈ। ‘ਤਾਨਾਜੀ: ਦ ਅਨਸੰਗ ਵਾਰੀਅਰ’ 10 ਜਨਵਰੀ, 2020 ਨੂੰ ਰਿਲੀਜ਼ ਹੋ ਰਹੀ ਹੈ।
![Tanhaji: The Unsung Warrior Trailer: ਅਜੈ-ਕਾਜੋਲ ਦੇ ਦਮਦਾਰ ਕਿਰਦਾਰ, ਡਾਈਲੌਗ-ਐਕਸ਼ਨ ਨਾਲ ਮਰਾਠਾ ਦਮਖਮ](https://static.abplive.com/wp-content/uploads/sites/5/2019/11/19181229/AJAY-AND-KAJOL.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)