ਪੜਚੋਲ ਕਰੋ
‘ਦ ਬਲੈਕ ਪ੍ਰਿੰਸ’ ਦਾ ਡਿਜੀਟਲ ਡੈਬਿਊ 10 ਅਪ੍ਰੈਲ ਨੂੰ

ਚੰਡੀਗੜ੍ਹ: ਸਿੱਖ ਪੀਰੀਅਡ ਡਰਾਮਾ ‘ਦ ਬਲੈਕ ਪ੍ਰਿੰਸ’ ਦੀ ਗਲੋਬਲ ਆਨਲਾਈਨ ਰਾਈਟਸ ਹਾਲੀਵੁੱਡ ਪ੍ਰੋਡਕਸ਼ਨ, ਡਿਸਟ੍ਰੀਬਿਊਸ਼ਨ ਤੇ ਮਾਰਕੀਟਿੰਗ ਸਟੂਡੀਓ, ਯੂਨੀਗਲੋਬ ਐਂਟਰਨਟੇਨਮੈਂਟ ਵੱਲੋਂ ਹਾਸਲ ਹਾਸਲ ਕੀਤੇ ਗਏ ਹਨ। ਡਿਜੀਟਲ ਪਲੇਟਫਾਰਮ ਤੇ ਡੀਵੀਡੀ ‘ਤੇ ਫਿਲਮ “ਦ ਬਲੈਕ ਪ੍ਰਿੰਸ” 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਫਿਲਮ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਭਾਸ਼ਾਵਾਂ 'ਚ ਮਿਲੇਗੀ। 2017 'ਚ ਫਿਲਮ ਦਾ ਨਾਟਕੀ ਰੂਪ ਰਿਲੀਜ਼ ਹੋਇਆ, ਜੋ ਯੂ.ਕੇ. ਦੇ 10 ਟਾਪ ਬਾਕਸ ਆਫਿਸ ਦੀ ਸੂਚੀ ਚ ਸ਼ਾਮਲ ਸੀ। “ਦ ਬਲੈਕ ਪ੍ਰਿੰਸ” ਪੰਜਾਬ ਦੇ ਰਾਜਾ “ਮਹਾਰਾਜ ਦਲੀਪ ਸਿੰਘ” ਦੀ ਕਹਾਣੀ ਬਿਆਨ ਕਰਦਾ ਹੈ। ਫ਼ਿਲਮ ਦੀ ਕਹਾਣੀ ਮਹਾਰਾਜਾ ਦਲੀਪ ਸਿੰਘ ਦੇ ਅੰਗਰੇਜ਼ਾਂ ਤੋਂ ਆਪਣਾ ਰਾਜ ਵਾਪਸ ਲੈਣ ਦੇ ਸੰਘਰਸ਼ ‘ਤੇ ਅਧਾਰਤ ਹੈ। ਸਰਤਾਜ ਨੇ ਇਸ ਫਿਲਮ 'ਚ ਮਹਾਰਾਜ ਦਲੀਪ ਸਿੰਘ ਦਾ ਰੋਲ ਪਲੇ ਕੀਤਾ ਤੇ ਐਕਟਿੰਗ ਦੇ ਕਰੀਅਰ ਦੀ ਸ਼ੁਰੂਆਤ ਕੀਤੀ। ਬਾਲੀਵੁੱਡ ਐਕਟਰੈਸ ਸ਼ਬਾਨਾ ਅਜ਼ਾਮੀ ਨੇ ਇਸ ਫ਼ਿਲਮ 'ਚ ਦੇਸ਼ ਤੋਂ ਕੱਢੇ ਗਏ ਰਾਜੇ ਦੀ ਮਾਂ, ਮਹਾਰਾਣੀ ਜਿੰਦਾ ਦੀ ਭੂਮਿਕਾ ਨਿਭਾਈ। ਮਸ਼ਹੂਰ ਬ੍ਰਿਟਿਸ਼ ਅਦਾਕਾਰਾ ਜੈਸਨ ਫਲੈਮਿੰਗ ਨੇ ਮਹਾਰਾਜ ਨੂੰ ਪਾਲਣ ਵਾਲੀ, ਡਾ. ਲੌਗਿਨ ਦਾ ਰੋਲ ਪਲੇ ਕੀਤਾ। ਯੂਨੀਗਲੋਬ ਐਂਟਰਟੇਨਮੈਂਟ ਦੀ ਭਾਰਤੀ ਅਮਰੀਕੀ ਪ੍ਰਧਾਨ- ਨਮਰਤਾ ਸਿੰਘ ਗੁਜਰਾਲ ਨੇ ਕਿਹਾ “ਜਦੋਂ ਮੈਂ ਇਹ ਫ਼ਿਲਮ ਦੇਖੀ ਤਾਂ ਮੇਰੀ ਅੱਖਾਂ ਵਿਚ ਹੰਝੂ ਸਨ। ਇੱਕ ਸਿੱਖ ਵਜੋਂ, ਮੈਨੂੰ ਮਹਾਰਾਜ ਦਲੀਪ ਸਿੰਘ ਦੀ ਕਹਾਣੀ ਨੂੰ ਦੁਨੀਆਂ ਭਰ 'ਚ ਲਿਆਉਣ ਲਈ ਸਨਮਾਨ ਮਹਿਸੂਸ ਹੋ ਰਿਹਾ ਹੈ। ਇਸ ਫਿਲਮ ਤੋਂ ਸਾਡੇ ਬੱਚੇ ਸਿੱਖਣਗੇ ਕਿ ਕਿਵੇਂ ਸਿੱਖਾਂ ਨੇ ਧਾਰਮਿਕ ਅਸਹਿਸ਼ਤਾ ਤੇ ਸਿੱਖਾਂ ‘ਤੇ ਅਤਿਆਚਾਰ ਖਿਲਾਫ ਲਗਾਤਾਰ ਲੜਾਈ ਲੜੀ ਹੈ।” ਇਹ ਫਿਲਮ ਭਾਰਤ 'ਚ ਸਾਗਾ ਪ੍ਰੋਡਕਸ਼ਨਸ ਵੱਲੋਂ ਹਿੰਦੀ ਤੇ ਪੰਜਾਬੀ 'ਚ ਰਿਲੀਜ਼ ਕੀਤੀ ਜਾਵੇਗੀ। ਭਾਰਤੀ-ਅਮਰੀਕੀ ਨਿਰਦੇਸ਼ਕ ਕਵੀ ਰਾਜ਼ ਨੇ ਕਿਹਾ ਕੀ ਵਿਸਾਖੀ ਦਾ ਮੌਕਾ ਇਸ ਫਿਲਮ ਨੂੰ ਦੁਨੀਆ ਭਰ ਦੇ ਸਿੱਖਾਂ ਨੂੰ ਪੇਸ਼ ਕਰਨ ਲਈ ਸੰਪੂਰਨ ਸਮਾਂ ਲੱਗ ਰਿਹਾ ਸੀ ਕਿਉਂਕਿ ਵਿਸਾਖੀ 'ਤੇ ਸਿੱਖ ਬਹਾਦਰੀ ਦਾ ਜਸ਼ਨ ਮਨਾਉਂਦੇ ਹਨ ਅਤੇ ਫਿਲਮ ‘ਦ ਬਲੈਕ ਪ੍ਰਿੰਸ’ ਵੀ ਓਹੀ ਕਰ ਰਹੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















