The Kerala Story: ਸੁਪਰੀਮ ਕੋਰਟ ਪਹੁੰਚਿਆ 'ਦਿ ਕੇਰਲ ਸਟੋਰੀ' ਦਾ ਵਿਵਾਦ, ਫਿਲਮ ਤੇ ਦੇਸ਼ ਭਰ 'ਚ ਪਾਬੰਦੀ ਲਗਾਉਣ ਦੀ ਉੱਠੀ ਮੰਗ
The Kerala Story: ਕੇਰਲ ਹਾਈ ਕੋਰਟ ਵੱਲੋਂ ਫਿਲਮ 'ਦਿ ਕੇਰਲਾ ਸਟੋਰੀ' 'ਤੇ ਪਾਬੰਦੀ ਲਾਉਣ ਤੋਂ ਇਨਕਾਰ ਕਰਨ ਦੇ ਹੁਕਮਾਂ ਵਿਰੁੱਧ ਪਟੀਸ਼ਨਰ ਸੁਪਰੀਮ ਕੋਰਟ ਪੁੱਜੇ। ਸੀਨੀਅਰ ਵਕੀਲ ਕਪਿਲ ਸਿੱਬਲ ਨੇ ਜਲਦੀ ਸੁਣਵਾਈ ਦੀ ਬੇਨਤੀ ਕੀਤੀ
The Kerala Story: ਫਿਲਮ 'ਦਿ ਕੇਰਲਾ ਸਟੋਰੀ' ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਪਟੀਸ਼ਨਕਰਤਾਵਾਂ ਨੇ ਫਿਲਮ 'ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰਨ ਵਾਲੇ ਕੇਰਲ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਸੀਨੀਅਰ ਵਕੀਲ ਕਪਿਲ ਸਿੱਬਲ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਲਦੀ ਸੁਣਵਾਈ ਕੀਤੀ ਜਾਵੇ। ਇਸ 'ਤੇ ਚੀਫ ਜਸਟਿਸ ਨੇ 15 ਮਈ ਨੂੰ ਸੁਣਵਾਈ ਲਈ ਕਿਹਾ ਹੈ।
View this post on Instagram
ਦੱਸ ਦੇਈਏ ਕਿ 5 ਮਈ ਨੂੰ ਕੇਰਲ ਹਾਈਕੋਰਟ ਨੇ ਫਿਲਮ 'ਦਿ ਕੇਰਲ ਸਟੋਰੀ' ਦੀ ਰਿਲੀਜ਼ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਫਿਲਮ ਦੇ ਟ੍ਰੇਲਰ ਵਿੱਚ ਕਿਸੇ ਵਿਸ਼ੇਸ਼ ਭਾਈਚਾਰੇ ਦੇ ਖਿਲਾਫ ਕੁਝ ਵੀ ਇਤਰਾਜ਼ਯੋਗ ਨਹੀਂ ਹੈ। ਅਦਾਲਤ ਨੇ ਹੁਕਮ ਦੇਣ ਤੋਂ ਪਹਿਲਾਂ ਫਿਲਮ ਦਾ ਟ੍ਰੇਲਰ ਦੇਖਿਆ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਫਿਲਮ 'ਚ ਇਸਲਾਮ ਅਤੇ ਮੁਸਲਮਾਨਾਂ ਦੇ ਖਿਲਾਫ ਕੁਝ ਨਹੀਂ ਹੈ।
'ਦਿ ਕੇਰਲ ਸਟੋਰੀ' ਨੂੰ ਲੈ ਕੇ ਵਿਵਾਦ ਜਾਰੀ...
ਕੇਰਲ ਹਾਈਕੋਰਟ ਨੇ ਕਿਹਾ ਕਿ ਇਸ ਫਿਲਮ 'ਚ ਮੁਸਲਿਮ ਧਰਮ 'ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ, ਸਗੋਂ ISIS ਦੀ ਕਹਾਣੀ ਦਿਖਾਈ ਗਈ ਹੈ। ਦਰਅਸਲ, ਫਿਲਮ ਵਿੱਚ ਉਨ੍ਹਾਂ ਕੁੜੀਆਂ ਦੀ ਕਹਾਣੀ ਹੈ ਜੋ ਨਰਸ ਬਣਨਾ ਚਾਹੁੰਦੀਆਂ ਸਨ, ਪਰ ISIS ਦੀਆਂ ਅੱਤਵਾਦੀ ਬਣ ਗਈਆਂ। ਇਸ ਫਿਲਮ ਨੂੰ ਲੈ ਕੇ ਦੇਸ਼ ਭਰ 'ਚ ਵਿਵਾਦ ਚੱਲ ਰਿਹਾ ਹੈ। ਪੱਛਮੀ ਬੰਗਾਲ ਵਿਚ ਸੀਐਮ ਮਮਤਾ ਬੈਨਰਜੀ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ ਹੈ, ਜਦਕਿ ਯੂਪੀ ਸਰਕਾਰ ਨੇ ਇਸ ਨੂੰ ਟੈਕਸ ਮੁਕਤ ਕਰ ਦਿੱਤਾ ਹੈ।
Read More:- The Kerala Story 'ਤੇ ਸਿਆਸਤ ਤੇਜ਼, ਬੰਗਾਲ 'ਚ ਮਮਤਾ ਬੈਨਰਜੀ ਵੱਲੋਂ ਲਗਾਈ ਪਾਬੰਦੀ 'ਤੇ ਗੁੱਸੇ 'ਚ ਭੜਕੇ ਵਿਵੇਕ ਅਗਨੀਹੋਤਰੀ, ਕਹੀ ਇਹ ਗੱਲ
Read More:- Adah Sharma: ਅਦਾ ਸ਼ਰਮਾ ਨੇ Acting ਲਈ ਅੱਧ ਵਿਚਾਲੇ ਛੱਡ ਦਿੱਤੀ ਸੀ ਪੜ੍ਹਾਈ, ਅੱਜ ਕਰਦੀ ਹੈ ਇੰਨੇ ਕਰੋੜ ਦੀ ਕਮਾਈ
Read More:- The Kerala Story: ਅਦਾ ਸ਼ਰਮਾ ਦੀ ਫਿਲਮ 'ਦਿ ਕੇਰਲਾ ਸਟੋਰੀ' ਨੂੰ ਲੈ ਭੱਖੀ ਸਿਆਸਤ, ਜਾਣੋ ਮੇਕਰਸ ਨੇ ਇੰਟਰੋ 'ਚ ਕਿਉਂ ਕੀਤਾ ਬਦਲਾਅ