![ABP Premium](https://cdn.abplive.com/imagebank/Premium-ad-Icon.png)
Death: ਸੋਗ 'ਚ ਡੁੱਬਿਆ ਮਨੋਰੰਜਨ ਜਗਤ, ਛੋਟੀ ਉਮਰੇ ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਸਭ ਦੀਆਂ ਅੱਖਾਂ ਨਮ
Tishaa Kumar Death: ਬਾਲੀਵੁੱਡ ਅਦਾਕਾਰ ਅਤੇ ਟੀ-ਸੀਰੀਜ਼ ਦੇ ਸਹਿ-ਮਾਲਕ ਕ੍ਰਿਸ਼ਨ ਕੁਮਾਰ ਦੀ 20 ਸਾਲਾ ਧੀ ਤਿਸ਼ਾ ਕੁਮਾਰ ਦੇ ਦੇਹਾਂਤ ਨਾਲ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਤਿਸ਼ਾ ਪਿਛਲੇ ਹਫਤੇ ਕੈਂਸਰ
![Death: ਸੋਗ 'ਚ ਡੁੱਬਿਆ ਮਨੋਰੰਜਨ ਜਗਤ, ਛੋਟੀ ਉਮਰੇ ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਸਭ ਦੀਆਂ ਅੱਖਾਂ ਨਮ The entertainment world is in mourning, all eyes are wet with the death of a celebrity at a young age Death: ਸੋਗ 'ਚ ਡੁੱਬਿਆ ਮਨੋਰੰਜਨ ਜਗਤ, ਛੋਟੀ ਉਮਰੇ ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਸਭ ਦੀਆਂ ਅੱਖਾਂ ਨਮ](https://feeds.abplive.com/onecms/images/uploaded-images/2024/07/23/3f2f592b1762a970a0c462b2b0d325681721722350323709_original.jpg?impolicy=abp_cdn&imwidth=1200&height=675)
Tishaa Kumar Death: ਬਾਲੀਵੁੱਡ ਅਦਾਕਾਰ ਅਤੇ ਟੀ-ਸੀਰੀਜ਼ ਦੇ ਸਹਿ-ਮਾਲਕ ਕ੍ਰਿਸ਼ਨ ਕੁਮਾਰ ਦੀ 20 ਸਾਲਾ ਧੀ ਤਿਸ਼ਾ ਕੁਮਾਰ ਦੇ ਦੇਹਾਂਤ ਨਾਲ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਤਿਸ਼ਾ ਪਿਛਲੇ ਹਫਤੇ ਕੈਂਸਰ ਤੋਂ ਪੀੜਤ ਸੀ ਅਤੇ ਸੋਮਵਾਰ ਨੂੰ ਵਿਲੇ ਪਾਰਲੇ 'ਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਤਿਸ਼ਾ ਦੇ ਦੇਹਾਂਤ ਕਾਰਨ ਉਸ ਦੇ ਪਰਿਵਾਰ ਅਤੇ ਦੋਸਤਾਂ 'ਚ ਸੋਗ ਦੀ ਲਹਿਰ ਹੈ। ਗਾਇਕਾ ਤੁਲਸੀ ਕੁਮਾਰ, ਅਦਾਕਾਰਾ ਖੁਸ਼ਾਲੀ ਕੁਮਾਰ ਅਤੇ ਨਿਰਮਾਤਾ-ਅਦਾਕਾਰਾ ਦਿਵਿਆ ਖੋਸਲਾ ਕੁਮਾਰ ਨੇ ਤਿਸ਼ਾ ਦੀ ਬੇਵਕਤੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਤਿਸ਼ਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਇਕ ਇਮੋਸ਼ਨਲ ਨੋਟ ਵੀ ਲਿਖਿਆ।
ਤੁਲਸੀ ਕੁਮਾਰ ਨੇ ਆਪਣੇ ਭਾਵੁਕ ਨੋਟ ਵਿੱਚ ਲਿਖਿਆ, "ਸਾਡੀ ਪਿਆਰੀ ਤਿਸ਼ਾ, ਇਹ ਜਾਣ ਕੇ ਮੇਰਾ ਦਿਲ ਟੁੱਟ ਗਿਆ ਹੈ ਕਿ ਤੁਸੀਂ ਚਲੇ ਗਏ ਹੋ। ਇਹ ਤੁਹਾਡੇ ਜਾਣ ਦਾ ਸਮਾਂ ਨਹੀਂ ਸੀ, ਅਸੀਂ ਤੁਹਾਨੂੰ ਵਧਦਾ, ਖੁਸ਼ਹਾਲ, ਸਫਲਤਾ ਪ੍ਰਾਪਤ ਕਰਦੇ ਅਤੇ ਤੁਹਾਨੂੰ ਵਿਆਹ ਦੀ ਡ੍ਰੈਸ ਵਿੱਚ ਦੇਖਣਾ ਚਾਹੁੰਦੇ ਸੀ।" ਇਨ੍ਹਾਂ ਨੋਟ ਦੇ ਨਾਲ ਤੁਲਸੀ ਨੇ ਤਿਸ਼ਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸਫੇਦ ਕ੍ਰੌਪ ਟਾਪ ਅਤੇ ਪੈਂਟ ਵਿੱਚ ਨਜ਼ਰ ਆ ਰਹੀ ਹੈ।
ਅਦਾਕਾਰਾ ਖੁਸ਼ਾਲੀ ਕੁਮਾਰ ਨੇ ਵੀ ਇੰਸਟਾਗ੍ਰਾਮ 'ਤੇ ਟਿਸ਼ਾ ਦੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਕੇ ਆਪਣਾ ਦੁੱਖ ਪ੍ਰਗਟ ਕੀਤਾ ਹੈ। ਦਿਲ ਨੂੰ ਛੂਹ ਲੈਣ ਵਾਲੀ ਤਸਵੀਰ 'ਚ ਖੁਸ਼ਾਲੀ ਆਪਣੀ ਛੋਟੀ ਭੈਣ ਨੂੰ ਗੋਦ 'ਚ ਬਿਠਾਇਆ ਹੋਇਆ ਹੈ। ਖੁਸ਼ਾਲੀ ਨੇ ਲਿਖਿਆ, "ਸਾਡੀ ਰਾਜਕੁਮਾਰੀ ਤਿਸ਼ਾ, ਇਹ ਜਾਣ ਕੇ ਮੇਰਾ ਦਿਲ ਟੁੱਟ ਗਿਆ ਕਿ ਤੁਸੀਂ ਚਲੇ ਗਏ ਹੋ। ਅਸੀਂ ਤੁਹਾਨੂੰ ਵੱਡਾ ਹੁੰਦਾ ਦੇਖਣਾ ਚਾਹੁੰਦੇ ਸੀ। ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਦੇਖਣਾ ਚਾਹੁੰਦੀ ਸੀ। ਬਹੁਤ ਜਲਦੀ ਚਲਏ ਗਏ, ਮੇਰੀ ਛੋਟੀ ਭੈਣ।"
View this post on Instagram
ਫਿਲਮ ਨਿਰਮਾਤਾ ਭੂਸ਼ਣ ਕੁਮਾਰ ਦੀ ਪਤਨੀ ਅਤੇ ਅਦਾਕਾਰਾ-ਨਿਰਮਾਤਾ ਦਿਵਿਆ ਖੋਸਲਾ ਕੁਮਾਰ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਵਨਾਤਮਕ ਸ਼ਰਧਾਂਜਲੀ ਦਿੰਦੇ ਹੋਏ, ਦਿਵਿਆ ਨੇ ਤਿਸ਼ਾ ਅਤੇ ਆਪਣੀ ਮਾਂ ਤਾਨਿਆ ਸਿੰਘ ਨਾਲ ਛੁੱਟੀਆਂ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, "ਤਿਸ਼ਾ, ਤੁਸੀਂ ਇੰਨੀ ਜਲਦੀ ਚਲੇ ਗਏ, ਤੁਸੀਂ ਹਮੇਸ਼ਾ ਸਾਡੇ ਦਿਲਾਂ 'ਚ ਰਹੋਗੇ। ਤਾਨਿਆ, ਤੁਹਾਨੂੰ ਪ੍ਰਮਾਤਮਾ ਇਸ ਸਭ ਤੋਂ ਦਰਦਨਾਕ ਘਾਟੇ ਤੋਂ ਉਭਰਨ ਦੀ ਤਾਕਤ ਦੇਵੇ।"
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)