ਮੁੱਕੀਆਂ ਉਡੀਕਾਂ! Kapil Sharma ਦੀ ਵਾਪਸੀ, ਇਸ ਵਾਰ ਖੂਬ ਹਸਾਉਣਗੇ
ਕਪਿਲ ਸ਼ਰਮਾ ਸ਼ੋਅ ਇਸ ਸਾਲ ਫਰਵਰੀ ਵਿੱਚ OFF AIR ਹੋਇਆ ਸੀ। ਹੁਣ ਜੁਲਾਈ ਵਿੱਚ ਸ਼ਾਨਦਾਰ ਵਾਪਸੀ ਕਰਨ ਲਈ ਤਿਆਰ ਹੈ। ਇਸ ਵਾਰ ਸ਼ੋਅ ਦੀ ਟੀਮ ਵੱਡੀ ਹੋ ਰਹੀ ਹੈ।
ਚੰਡੀਗੜ੍ਹ: ਕਪਿਲ ਸ਼ਰਮਾ (Kapil Sharma) ਜਲਦ ਵਾਪਸੀ ਕਰੇਗਾ। ਪਤਾ ਲੱਗਾ ਹੈ ਕਿ 'The Kapil Sharma Show' ਜੁਲਾਈ 'ਚ ਵਾਪਸ ਆਏਗਾ। ਫੈਨਸ ਨੂੰ ਸ਼ੋਅ ਦੀ ਵਾਪਸੀ ਦਾ ਕਾਫੀ ਇੰਤਜ਼ਾਰ ਹੈ। ਇਹ ਵੀ ਪਤਾ ਲੱਗਾ ਹੈ ਕਿ ਡਿਜ਼ੀਟਲ ਦੁਨੀਆ ਤੋਂ ਪਹਿਲਾਂ TV 'ਤੇ ਵਾਪਸੀ ਹੋਏਗੀ। ਸ਼ੋਅ 'ਚ ਨਵੇਂ ਕਿਰਦਾਰ ਐਂਟਰੀ ਕਰਨਗੇ ਤੇ ਸ਼ੋਅ ਦੇ ਸੈੱਟ 'ਚ ਬਦਲਾਅ ਹੋਏਗਾ। ਉਂਝ ਇਹ ਪੱਕਾ ਹੈ ਕਿ ਸੁਨੀਲ ਗਰੋਵਰ ਸ਼ੋਅ 'ਚ ਐਂਟਰੀ ਨਹੀਂ ਕਰੇਗਾ। ਅਰਚਨਾ ਪੂਰਨ ਸਿੰਘ (Archna Puran Singh) ਸ਼ੋਅ ਦਾ ਹਿੱਸਾ ਰਹੇਗੀ। ਭਾਰਤੀ ਤੇ ਕ੍ਰਿਸ਼ਨਾ (Bharti Singh and Kru) ਵੀ ਕਾਮੇਡੀ ਤੜਕਾ ਲਾਉਣਗੇ।
ਦੱਸ ਦਈਏ ਕਿ ਕਪਿਲ ਸ਼ਰਮਾ ਸ਼ੋਅ ਇਸ ਸਾਲ ਫਰਵਰੀ ਵਿੱਚ OFF AIR ਹੋਇਆ ਸੀ। ਹੁਣ ਜੁਲਾਈ ਵਿੱਚ ਸ਼ਾਨਦਾਰ ਵਾਪਸੀ ਕਰਨ ਲਈ ਤਿਆਰ ਹੈ। ਇਸ ਵਾਰ ਸ਼ੋਅ ਦੀ ਟੀਮ ਵੱਡੀ ਹੋ ਰਹੀ ਹੈ। ਇੱਕ ਇੰਸਟਾਗ੍ਰਾਮ ਪੋਸਟ ਪੋਸਟ ਕੀਤੀ ਸੀ ਜਿਸ ਵਿੱਚ ਸਾਰੇ ਅਦਾਕਾਰਾਂ ਤੇ ਲੇਖਕਾਂ ਨੂੰ ਦ ਕਪਿਲ ਸ਼ਰਮਾ ਸ਼ੋਅ ਦਾ ਹਿੱਸਾ ਬਣਨ ਦੇ ਖੁੱਲ੍ਹੇ ਮੌਕੇ ਦਾ ਐਲਾਨ ਕੀਤਾ ਗਿਆ ਸੀ। ਇਸ ਕਰਕੇ ਨਵੇਂ ਚਿਹਰਿਆਂ ਦਾ ਇੰਤਜ਼ਾਰ ਵੀ ਇਸ ਵਾਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਇੱਕ ਦੀ ਰਿਪੋਰਟ ਕਹਿੰਦੀ ਹੈ ਕਿ ਦ ਕਪਿਲ ਸ਼ਰਮਾ ਸ਼ੋਅ ਦਾ ਨਵਾਂ ਫਾਰਮੈਟ ਵੀ ਹੋਵੇਗਾ ਜੋ ਇਸ ਦੇ ਪਿਛਲੇ ਐਪੀਸੋਡਾਂ ਤੋਂ ਥੋੜ੍ਹਾ ਵੱਖਰਾ ਹੋਵੇਗਾ। ਸ਼ੋਅ ਦੀ ਸ਼ੂਟਿੰਗ ਜੁਲਾਈ ਦੇ ਪਹਿਲੇ ਹਫਤੇ ਤੋਂ ਫਲੋਰਾਂ 'ਤੇ ਚਲੇ ਜਾਣ ਦੀ ਉਮੀਦ ਹੈ। ਕਪਿਲ ਸ਼ਰਮਾ ਸ਼ੋਅ ਇੱਕ ਕਾਮੇਡੀ ਟਾਕ ਸ਼ੋਅ ਹੈ, ਜਿੱਥੇ ਹਰ ਹਫ਼ਤੇ ਮਨੋਰੰਜਨ ਇੰਡਸਟਰੀ ਤੋਂ ਵਿਸ਼ੇਸ਼ ਮਹਿਮਾਨ ਆਪਣੀਆਂ ਫਿਲਮਾਂ ਦੇ ਪ੍ਰਚਾਰ ਲਈ ਜਾਂ ਵਿਸ਼ੇਸ਼ ਹਿੱਸੇ ਲਈ ਆਉਂਦੇ ਹਨ।
ਸ਼ੋਅ ਦੀ ਸਟਾਰ ਕਾਸਟ ਵਿੱਚ ਮਸ਼ਹੂਰ ਹਾਸਰਸ ਕਲਾਕਾਰਾਂ ਭਾਰਤੀ ਸਿੰਘ, ਸੁਮੋਨਾ ਚੱਕਰਵਰਤੀ, ਕ੍ਰਿਸ਼ਣਾ ਅਭਿਸ਼ੇਕ, ਕਿਕੂ ਸ਼ਾਰਦਾ ਤੇ ਚੰਦਨ ਪ੍ਰਭਾਕਰ ਸ਼ਾਮਲ ਹਨ। ਜਦਕਿ ਅਰਚਨਾ ਪੂਰਨ ਸਿੰਘ ਸ਼ੋਅ ਵਿੱਚ ਸਥਾਈ ਮਹਿਮਾਨ ਹਨ। ਸ਼ੋਅ ਦਾ ਪ੍ਰੀਮੀਅਰ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਤੇ ਹੋਏਗਾ।
ਇਹ ਵੀ ਪੜ੍ਹੋ: Garry Sandhu ਨੇ ਗੁਆਈ ਆਪਣੀ ਆਵਾਜ਼, ਹੁਣ ਗਾਉਣਾ ਮੁਸ਼ਕਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin