Dharmendra Health: ਧਰਮਿੰਦਰ ਦੇ ਸਿਹਤ ਵਿਗੜਨ ਦੀਆਂ ਖਬਰਾਂ ਤੋਂ ਪਿੰਡ ਸਾਹਨੇਵਾਲ ਦੇ ਲੋਕ ਚਿੰਤਤ, ਬੋਲੇ- ਸਿਹਤਯਾਬੀ ਲਈ ਮੰਗ ਰਹੇ ਦੁਆਵਾਂ
Dharmendra Health: ਮਸ਼ਹੂਰ ਫਿਲਮ ਅਦਾਕਾਰ ਅਤੇ ਬਾਲੀਵੁੱਡ ਹੀ ਮੈਨ ਦੇ ਨਾਂਅ ਨਾਲ ਜਾਣੇ ਜਾਂਦੇ ਧਰਮਿੰਦਰ ਦੇ ਪਿੰਡ ਸਾਹਨੇਵਾਲ ਦੇ ਲੋਕ ਉਨ੍ਹਾਂ ਦੇ ਖ਼ਰਾਬ ਸਿਹਤ ਦੀ ਖ਼ਬਰਾਂ ਤੋਂ ਬਹੁਤ ਜ਼ਿਆਦਾ ਚਿੰਤਤ ਹਨ
Dharmendra Health: ਮਸ਼ਹੂਰ ਫਿਲਮ ਅਦਾਕਾਰ ਅਤੇ ਬਾਲੀਵੁੱਡ ਹੀ ਮੈਨ ਦੇ ਨਾਂਅ ਨਾਲ ਜਾਣੇ ਜਾਂਦੇ ਧਰਮਿੰਦਰ ਦੇ ਪਿੰਡ ਸਾਹਨੇਵਾਲ ਦੇ ਲੋਕ ਉਨ੍ਹਾਂ ਦੇ ਖ਼ਰਾਬ ਸਿਹਤ ਦੀ ਖ਼ਬਰਾਂ ਤੋਂ ਬਹੁਤ ਜ਼ਿਆਦਾ ਚਿੰਤਤ ਹਨ। ਉਨ੍ਹਾਂ ਵੱਲੋਂ ਲਗਾਤਾਰ ਅਦਾਕਾਰ ਦੀ ਚੰਗੀ ਸਿਹਤ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਉਹਨਾਂ ਨੇ ਕੁਝ ਨਿੱਜੀ ਨਿਊਜ਼ ਚੈਨਲ ਉੱਪਰ ਪਿੰਡ ਸਾਹਨੇਵਾਲ ਵਿੱਚ ਲੱਡੂ ਵੰਡੇ ਜਾਣ ਦੀ ਖਬਰ ਨੂੰ ਅਫਵਾਹ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਕੁਝ ਚੈਨਲ ਟੀ.ਆਰ.ਪੀ ਦੇ ਲਈ ਗਲਤ ਖਬਰਾਂ ਚਲਾ ਰਹੇ ਹਨ। ਪਿੰਡ ਦੇ ਬਜਾਰ ਵਿੱਚ ਸਥਿਤ ਲੰਬੜਦਾਰ ਸਵੀਟ (ਸਾਧੂ ਹਲਵਾਈ) ਦੇ ਸੰਚਾਲਕ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਉਹ ਧਰਮਿੰਦਰ ਦੇ ਬਿਮਾਰ ਹੋਣ ਦੀਆਂ ਖਬਰਾਂ ਦੇਖ ਕੇ ਚਿੰਤਿਤ ਹਨ ਅਤੇ ਉਹ ਅਦਾਕਾਰ ਦੇ ਚੰਗੀ ਸਿਹਤ ਦੇ ਲਈ ਦੁਆ ਕਰ ਰਹੇ ਹਨ, ਕਿ ਉਹ ਜਲਦ ਤੋਂ ਜਲਦ ਠੀਕ ਹੋ ਜਾਣ।
ਲੰਬੜਦਾਰ ਹਲਵਾਈ ਦੇ ਸੰਚਾਲਕ ਨੇ ਇਹ ਵੀ ਦੱਸਿਆ ਕਿ ਧਰਮਿੰਦਰ ਜਦੋਂ ਵੀ ਪਿੰਡ ਆਉਂਦੇ ਹਨ ਤਾਂ ਉਨ੍ਹਾਂ ਦੀ ਦੁਕਾਨ ਤੋਂ ਗਾਜਰ ਦੀ ਬਰਫ਼ੀ ਜ਼ਰੂਰ ਖਾਂਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਧਰਮਿੰਦਰ ਨੂੰ ਮੁੰਬਈ ਮਿਲਣ ਲਈ ਜਾਂਦਾ ਹੈ ਤਾਂ ਉਹਨਾਂ ਦੇ ਦੁਕਾਨ ਤੋਂ ਗਾਜਰ ਦੀ ਬਰਫੀ ਜ਼ਰੂਰ ਲੈ ਕੇ ਜਾਂਦੇ ਹਨ, ਕਿਉਂਕਿ ਇਹ ਧਰਮਿੰਦਰ ਦੀ ਮਨਪਸੰਦ ਮਿਠਾਈ ਵਿੱਚੋਂ ਇੱਕ ਹੈ। ਇਸਦੇ ਨਾਲ ਹੀ ਧਰਮਿੰਦਰ ਦੇ ਬਿਮਾਰ ਹੋਣ ਤੇ ਪਿੰਡ ਵਿੱਚ ਲੱਡੂ ਵੰਡੇ ਜਾਣ ਦੀ ਖਬਰਾਂ ਨੂੰ ਅਫਵਾਹ ਦੱਸਦੇ ਹੋਏ ਕਿਹਾ ਕਿ ਪਿੰਡ ਵਿੱਚ ਇੱਕ ਧਾਰਮਿਕ ਸਥਾਨ ਤੇ ਸਮਾਗਮ ਹੈ ਜਿੱਥੇ ਲੱਡੂ ਚੜ੍ਹਾਏ ਜਾਂ ਰਹੇ ਹਨ।
ਪਰਿਵਾਰ ਨਾਲ ਅਮਰੀਕਾ ਪੁੱਜੇ ਧਰਮਿੰਦਰ
ਕਾਬਿਲੇਗੌਰ ਹੈ ਕਿ ਸੋਸ਼ਲ ਮੀਡੀਆ ਉੱਪਰ ਅਦਾਕਾਰ ਧਰਮਿੰਦਰ ਦੀ ਸਿਹਤ ਵਿਗੜਨ ਦੀਆਂ ਖਬਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਇਨ੍ਹਾਂ ਖਬਰਾਂ ਨੂੰ ਸੰਨੀ ਦਿਓਲ ਸਣੇ ਹੇਮਾ ਮਾਲਿਨੀ ਨੇ ਅਫਵਾਹਾਂ ਦੱਸਿਆ ਹੈ। ਹੀ ਮੈਨ ਬਿਲਕੁੱਲ ਠੀਕ ਹਨ ਅਤੇ ਅਮਰੀਕਾ ਵਿੱਚ ਆਪਣੇ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।