(Source: ECI/ABP News)
Shocking: ਇਹ ਮਸ਼ਹੂਰ ਹਸਤੀ ਤਿੰਨ ਦਿਨ ਤੋਂ ਲਾਪਤਾ, ਸਵੇਰੇ ਘਰੋਂ ਨਿਕਲੇ ਪਰ ਘਰ ਨਹੀਂ ਪਰਤੇ...
Ramen Baruah Missing: ਮਨੋਰੰਜਨ ਜਗਤ ਤੋਂ ਇੱਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸ ਖਬਰ ਨੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ। ਦਰਅਸਲ, ਆਸਾਮ ਦੇ ਮਸ਼ਹੂਰ ਸੰਗੀਤਕਾਰ

Ramen Baruah Missing: ਮਨੋਰੰਜਨ ਜਗਤ ਤੋਂ ਇੱਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸ ਖਬਰ ਨੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ। ਦਰਅਸਲ, ਆਸਾਮ ਦੇ ਮਸ਼ਹੂਰ ਸੰਗੀਤਕਾਰ ਰਮਨ ਬਰੂਆ ਬਾਰੇ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਇਹ ਮਸ਼ਹੂਰ ਹਸਤੀ ਪਿਛਲੇ ਸੋਮਵਾਰ ਤੋਂ ਲਾਪਤਾ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਸਣੇ ਫਿਲਮੀ ਹਸਤੀਆਂ ਵੀ ਪਰੇਸ਼ਾਨ ਹਨ।
ਦੱਸ ਦੇਈਏ ਕਿ 84 ਸਾਲਾ ਰਮਨ ਗੁਹਾਟੀ ਦੇ ਲਤਾਸਿਲ ਇਲਾਕੇ 'ਚ ਸਥਿਤ ਆਪਣੇ ਘਰ ਤੋਂ ਨੇੜਲੇ ਮੰਦਰ 'ਚ ਮੱਥਾ ਟੇਕਣ ਲਈ ਸਵੇਰੇ ਨਿਕਲਿਆ ਸੀ ਅਤੇ ਦੇਰ ਸ਼ਾਮ ਤੱਕ ਘਰ ਨਹੀਂ ਪਰਤਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਅੱਜ ਰਮਨ ਨੂੰ ਲਾਪਤਾ ਹੋਏ ਤਿੰਨ ਦਿਨ ਹੋ ਗਏ ਹਨ ਅਤੇ ਉਸ ਦੇ ਲਾਪਤਾ ਹੋਣ ਦੀ ਖ਼ਬਰ ਨੇ ਸਭ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਰਮਨ ਬਰੂਆ ਦੀ ਲਗਾਤਾਰ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਵੀ ਰਮਨ ਬਰੂਆ ਦੇ ਲਾਪਤਾ ਹੋਣ 'ਤੇ ਚਿੰਤਾ ਜਤਾਈ ਹੈ ਅਤੇ ਟਵਿੱਟਰ 'ਤੇ ਲਿਖਿਆ, 'ਮੈਂ ਅੱਜ ਸਵੇਰ ਤੋਂ ਲਾਪਤਾ ਸ਼੍ਰੀ ਰਮਨ ਬਰੂਆ ਦੇ ਅਚਾਨਕ ਲਾਪਤਾ ਹੋਣ ਤੋਂ ਬਹੁਤ ਚਿੰਤਤ ਹਾਂ। ਉਸਦੀ ਗੈਰਹਾਜ਼ਰੀ ਕਾਰਨ ਉਸਦਾ ਪਰਿਵਾਰ, ਦੋਸਤ ਅਤੇ ਅਣਗਿਣਤ ਪ੍ਰਸ਼ੰਸਕ ਚਿੰਤਤ ਹਨ। ਮੈਂ ਗੁਹਾਟੀ ਦੇ ਪੁਲਿਸ ਕਮਿਸ਼ਨਰ ਸ਼੍ਰੀ ਦਿਗੰਤ ਬੋਰਾ ਨੂੰ ਕਿਹਾ ਹੈ ਕਿ ਉਹ ਸਾਰੇ ਸਾਧਨ ਜੁਟਾਉਣ ਅਤੇ ਤੁਰੰਤ ਕਾਰਵਾਈ ਕਰਨ...।'
ਦੱਸਣਯੋਗ ਹੈ ਕਿ ਰਮਨ ਬਰੂਆ ਮਿਊਜ਼ਿਕ ਇੰਡਸਟਰੀ ਦਾ ਇੱਕ ਵੱਡਾ ਨਾਮ ਹੈ। ਉਨ੍ਹਾਂ ਬਹੁਤ ਸਾਰੀਆਂ ਅਸਾਮੀ ਫਿਲਮਾਂ ਲਈ ਸੰਗੀਤ ਤਿਆਰ ਕੀਤਾ ਹੈ, ਜਿਸ ਵਿੱਚ ਡਾ. ਬੇਜ਼ਬਰੂਆ, ਬਰੂਆਰ ਸੇਂਗਰ, ਮੁਕੁਤਾ, ਲਲਿਤਾ, ਕੋਕਾਦੇਉਤਾ ਅਤੇ ਨਤੀ ਅਰੂ ਹਾਤੀ ਸ਼ਾਮਲ ਹਨ। ਫਿਲਹਾਲ ਪ੍ਰਸ਼ੰਸਕ ਵੀ ਉਨ੍ਹਾਂ ਦੀ ਵਾਪਸੀ ਵਿੱਚ ਨਜ਼ਰਾਂ ਵਿਛਾਏ ਬੈਠੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
