Tiger 3 Teaser: ਦੁਸ਼ਮਣਾਂ ਨੂੰ ਖੂਬ ਟੱਕਰ ਦਿੰਦੀ ਨਜ਼ਰ ਆ ਰਹੀ ਕੈਟਰੀਨਾ ਕੈਫ, 'ਟਾਈਗਰ 3' ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ
Tiger 3 Release Date: ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ਼ ਸਟਾਰਰ 'ਏਕ ਥਾ ਟਾਈਗਰ' ਅਤੇ 'ਟਾਈਗਰ ਜ਼ਿੰਦਾ ਹੈ' ਤੋਂ ਬਾਅਦ ਹੁਣ ਟਾਈਗਰ 3 ਦਰਸ਼ਕਾਂ ਦੇ ਸਾਹਮਣੇ ਆਉਣ ਵਾਲੀ ਹੈ।
Tiger 3 Release Date Announced: Salman Khan, Katrina Kaif Reunite For The Spy Thriller
ਮੁੰਬਈ: ਸਲਮਾਨ ਖ਼ੀਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਟਾਈਗਰ 3' ਦਾ ਐਕਸ਼ਨ ਭਰਪੂਰ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਕਲਿੱਪ ਵਿੱਚ ਕੈਟਰੀਨਾ ਦੁਸ਼ਮਣਾਂ ਨੂੰ ਛੱਕੇ ਛੁਡਾਉਂਦੀ ਨਜ਼ਰ ਆ ਰਹੀ ਹੈ। ਉੱਥੇ ਹੀ ਸਲਮਾਨ ਖ਼ਾਨ ਸੌਂਦੇ ਹੋਏ ਨਜ਼ਰ ਆ ਰਹੇ ਹਨ। ਟੀਜ਼ਰ ਦੇ ਨਾਲ ਹੀ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਫਿਲਮ ਦੇ 1 ਮਿੰਟ ਦੇ ਟੀਜ਼ਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਸਲਮਾਨ ਖ਼ਾਨ ਨੇ ਕੈਪਸ਼ਨ 'ਚ ਲਿਖਿਆ, 'ਅਸੀਂ ਸਾਰੇ ਆਪਣਾ ਖਿਆਲ ਰੱਖਦੇ ਹਾਂ...ਟਾਈਗਰ 3 ਈਦ 2023 'ਤੇ ਆ ਰਿਹਾ ਹੈ, ਆਓ ਸਾਰੇ ਉੱਥੇ ਚਲਦੇ ਹਾਂ। ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋ ਰਹੀ ਹੈ। 21 ਅਪ੍ਰੈਲ 2023 ਨੂੰ ਤੁਹਾਡੀ ਨਜ਼ਦੀਕੀ ਵੱਡੀ ਸਕ੍ਰੀਨ 'ਤੇ #YRF50 ਦੇ ਨਾਲ #Tiger3 ਦਾ ਜਸ਼ਨ ਮਨਾਓ।'
View this post on Instagram
ਇਸ ਦੇ ਨਾਲ ਹੀ ਕੈਟਰੀਨਾ ਕੈਫ ਨੇ ਵੀ ਇਸ ਵੀਡੀਓ ਨੂੰ ਆਪਣੇ ਇੰਸਟਾ 'ਤੇ ਸ਼ੇਅਰ ਕੀਤਾ ਅਤੇ ਕੈਪਸ਼ਨ 'ਚ ਲਿਖਿਆ- 'ਟਾਈਗਰ ਅਤੇ ਜ਼ੋਇਆ ਵਾਪਸ ਆ ਰਹੇ ਹਨ। ਦੁਬਾਰਾ, ਸਿਨੇਮਾਘਰਾਂ ਵਿੱਚ 2023।"
ਸਲਮਾਨ ਦੇ ਟਾਈਗਰ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਅਜਿਹੇ 'ਚ ਲੋਕ ਸਲਮਾਨ ਦੀ ਪੋਸਟ 'ਤੇ ਕਮੈਂਟ ਸੈਕਸ਼ਨ 'ਚ ਕਹਿੰਦੇ ਨਜ਼ਰ ਆ ਰਹੇ ਹਨ ਕਿ 'ਸੁਆਗਤ ਹੈ ਫਿਰ ਭਾਈਜਾਨ।' ਇੱਥੇ ਸ਼ਾਹਰੁਖ ਖ਼ਾਨ ਦੇ ਪਠਾਨ ਦਾ ਵੀ ਐਲਾਨ ਹੋ ਗਿਆ ਹੈ। ਜੋ ਕਿ ਈਦ ਦੇ ਨੇੜੇ ਹੀ ਸਿਨੇਮਾਘਰਾਂ 'ਚ ਆ ਰਿਹਾ ਹੈ।
ਇਹ ਵੀ ਪੜ੍ਹੋ: Rudra-The Edge of Darkness Review: ਕਮਜ਼ੋਰ ਸ਼ੁਰੂਆਤ ਤੋਂ ਬਾਅਦ ਵੀ ਅਜੇ ਦੇਵਗਨ ਦੇ ਫੈਨਸ ਨੂੰ ਪਸੰਦ ਆ ਰਹੀ ਸੀਰੀਜ਼