ਨਵੀਂ ਦਿੱਲੀ: ਟੌਮ ਕਰੂਜ਼ (Tom Cruise) ਹਾਲੀਵੁੱਡ ਦੇ ਹਰਮਨਪਿਆਰੇ ਕਲਾਕਾਰ ਹਨ। ਜਿਨ੍ਹਾਂ ਦੀ ਫ਼ੌਲੋਇਗ ਪੂਰੀ ਦੁਨੀਆ ਵਿੱਚ ਹੈ। ਟੌਮ ਕਰੂਜ਼ ਦੀ ਫਰੈਂਚਾਇਜ਼ੀ ਫਿਲਮ ਸੀਰੀਜ਼ 'ਮਿਸ਼ਨ ਇੰਪੋਸੀਬਲ' ਇੱਕ ਸੁਪਰਹਿੱਟ ਸੀਰੀਜ਼ ਹੈ ਅਤੇ ਅੱਜ-ਕੱਲ੍ਹ ਉਹ ਇਸ ਦੇ 7ਵੇਂ ਭਾਗ ਦੀ ਸ਼ੂਟਿੰਗ ਕਰ ਰਹੇ ਹਨ। ਟੌਮ ਕਰੂਜ਼ ਆਪਣੇ ਐਕਸ਼ਨ ਕਰਨ ਲਈ ਜਾਣੇ ਜਾਂਦੇ ਹਨ। ਉਹ ਖੁਦ 'ਮਿਸ਼ਨ ਇੰਪੌਸੀਬਲ 7' (Mission Impossible 7) ਦੇ ਐਕਸ਼ਨ ਵੀ ਉਹ ਆਪੇ ਕਰ ਰਹੇ ਹਨ ਅਤੇ ਉਨ੍ਹਾਂ ਨੇ ਇੱਕ ਸਟੰਟ ਨੂੰ ਪਰਫ਼ੈਕਟ ਬਣਾਉਣ ਲਈ ਇੰਨੀ ਸਖਤ ਮਿਹਨਤ ਕੀਤੀ ਹੈ ਕਿ ਚੰਗੇ-ਚੰਗਿਆਂ ਦੇ ਹੋਸ਼ ਉੱਡ ਜਾਣਗੇ।


ਟੌਮ ਕਰੂਜ਼ ਨੇ ਇਸ ਸਟੰਟ ਨੂੰ ਹੁਣ ਤੱਕ ਦਾ ਸਭ ਤੋਂ ਖਤਰਨਾਕ ਸਟੰਟ ਦੱਸਿਆ ਹੈ। 'ਮਿਸ਼ਨ ਇੰਪੌਸੀਬਲ 7' ਦੇ ਇਸ ਦ੍ਰਿਸ਼ ਵਿੱਚ, ਉਹ ਮੋਟਰ ਸਾਈਕਲ 'ਤੇ ਰੈਂਪ ਤੋਂ ਇੱਕ ਚੱਟਾਨ ਵਿੱਚ ਛਾਲ ਮਾਰਦੇ ਹਨ ਅਤੇ ਪੈਰਾਸ਼ੂਟ ਖੁੱਲ੍ਹਣ ਤੋਂ ਪਹਿਲਾਂ ਹਵਾ ਵਿੱਚ ਹੁੰਦਾ ਹੈ। ਇਹ ਸੀਨ ਨਾਰਵੇ ਵਿੱਚ ਸ਼ੂਟ ਕੀਤਾ ਗਿਆ ਹੈ। ਹਾਲੀਵੁੱਡ ਸੁਪਰਸਟਾਰ ਟੌਮ ਕਰੂਜ਼, (59) ਨੇ ਇਸ ਸਟੰਟ ਨੂੰ ਸੰਪੂਰਨ ਬਣਾਉਣ ਲਈ ਇੱਕ ਸਾਲ ਤੋਂ ਵੱਧ ਅਭਿਆਸ ਕੀਤਾ। ਜਿਸ ਵਿੱਚ 500 ਸਕਾਈ ਡਾਈਵਿੰਗ ਤੇ 13,000 ਮੋਟਰਸਾਈਕਲ ਜੰਪਸ ਸ਼ਾਮਲ ਹਨ। ਇਸ ਸੀਨ ਨੂੰ ਛੇ ਵਾਰ ਫਿਲਮਾਇਆ ਗਿਆ ਹੈ। ਡੈੱਡਲਾਈਨ ਡਾਟ ਕਾਮ ਨੇ ਆਪਣੀ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ।






'ਮਿਸ਼ਨ: ਇੰਪੌਸੀਬਲ 7' ਤੋਂ ਟੌਮ ਕਰੂਜ਼ ਦੀ ਇੱਕ ਕਲਿੱਪ ਪਹਿਲਾਂ ਜਾਰੀ ਕੀਤੀ ਗਈ ਸੀ, ਜਿਸ ਵਿੱਚ ਉਹ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਦੇ ਉੱਪਰ ਐਕਸ਼ਨ ਸੀਨ ਕਰਦੇ ਹੋਏ ਨਜ਼ਰ ਆਏ ਸਨ। ਕ੍ਰਿਸਟੋਫਰ ਮੈਕਕੁਆਰ 'ਮਿਸ਼ਨ ਇੰਪੌਸੀਬਲ 7' ਦਾ ਨਿਰਦੇਸ਼ਨ ਕਰ ਰਹੇ ਹਨ। ਟੌਮ ਕਰੂਜ਼ ਤੋਂ ਇਲਾਵਾ, ਫਿਲਮ ਵਿੱਚ ਵਿੰਗ ਰੇਮਜ਼, ਹੈਨਰੀ ਜਰਨੀ, ਸਾਈਮਨ ਪੇਗ, ਰੇਬੇਕਾ ਫਰਗੂਸਨ, ਵਨੇਸਾ ਕਿਰਬੀ ਤੇ ਹੈਲੇ ਐਟਵੈਲ ਸ਼ਾਮਲ ਹਨ। ਟੌਮ ਕਰੂਜ਼ ਇਸ ਫਰੈਂਚਾਇਜ਼ੀ ਵਿੱਚ ਏਥਨ ਹੰਟ ਦੀ ਭੂਮਿਕਾ ਨਿਭਾਅ ਰਹੇ ਹਨ।


ਇਹ ਵੀ ਪੜ੍ਹੋ: Myths Around Stroke: ਸਟ੍ਰੋਕ ਬਾਰੇ ਇਹ ਫ਼ਰਜ਼ੀ ਧਾਰਨਾਵਾਂ ਹੋ ਸਕਦੀਆਂ ਜਾਨਲੇਵਾ, ਇੰਝ ਰਹੋ ਸਾਵਧਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904