Twinkle Khanna ਨੇ ਖਾਲਸਾ ਏਡ ਨਾਲ ਮਿਲ ਕੀਤਾ ਨੇਕ ਕੰਮ
ਹੁਣ ਟਵਿੰਕਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੰਜਾਬ ਤੇ ਦਿੱਲੀ 'ਚ ਆਕਸੀਜਨ ਕੰਸਨਟ੍ਰੇਟਰ ਦੀ ਵੰਡ ਕਰਦਿਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਚੰਡੀਗੜ੍ਹ: ਕਿਸਾਨ ਅੰਦੋਲਨ ਵੇਲੇ ਅਲੋਚਨਾ ਦੇ ਸ਼ਿਕਾਰ ਹੋਏ ਅਦਾਕਾਰਾ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ (Twinkle Khanna) ਨੇ ਕੋਰੋਨਾ ਦਾ ਕਹਿਰ ਦਾ ਸ਼ਿਕਾਰ ਲੋਕਾਂ ਲਈ ਆਕਸੀਜਨ ਕੰਸਨਟ੍ਰੇਟਰ (oxygen concentraters) ਦਾਨ ਕੀਤੇ ਹਨ। ਉਨ੍ਹਾਂ ਨੇ ਆਪਣੇ ਪਤੀ ਅਕਸ਼ੇ ਕੁਮਾਰ ਨਾਲ ਮਿਲ ਕੇ 100 ਆਕਸੀਜਨ ਕੰਸਨਟ੍ਰੇਟਰਜ਼ ਵੰਡਣ ਦਾ ਐਲਾਨ ਕੀਤਾ ਸੀ।
ਹੁਣ ਟਵਿੰਕਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੰਜਾਬ ਤੇ ਦਿੱਲੀ 'ਚ ਆਕਸੀਜਨ ਕੰਸਨਟ੍ਰੇਟਰ ਦੀ ਵੰਡ ਕਰਦਿਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਆਪਣੇ ਟਵੀਟ 'ਚ ਟਵਿੰਕਲ ਨੇ ਉਨ੍ਹਾਂ ਸੰਗਠਨਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਹੱਥ ਮਿਲਾਇਆ ਹੈ।
ਉਨ੍ਹਾਂ ਦੱਸਿਆ ਕਿ ਆਕਸੀਜਨ ਕੰਸਨਟ੍ਰੇਟਰ ਦਾ ਤੀਜਾ ਲਾਟ ਤਿਆਰ ਹੈ। ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਸਾਡਾ ਤੀਜਾ ਲਾਟ ਦਿੱਲੀ ਦੇ ਮਰੀਜ਼ਾਂ ਨੂੰ ਵੰਡਿਆ ਜਾਵੇਗਾ।' ਇੱਕ ਹੋਰ ਤਸਵੀਰ ਸਾਂਝੀ ਕਰਦਿਆਂ ਉਸ ਨੇ ਲਿਖਿਆ, 'ਖ਼ਾਲਸਾ ਏਡ ਦੀ ਮਦਦ ਨਾਲ ਇੱਕ ਹੋਰ ਲਾਟ ਪੰਜਾਬ ਦੇ ਮਰੀਜ਼ਾਂ ਨੂੰ ਭੇਜਿਆ ਜਾਵੇਗਾ।'
ਟਵਿੰਕਲ ਖੰਨਾ ਨੇ ਹਾਲ ਹੀ 'ਚ ਕੋਰੋਨਾ ਮਰੀਜ਼ਾਂ ਲਈ 250 ਆਕਸੀਜਨ ਕੰਸਨਟ੍ਰੇਟਰਜ਼ ਵੰਡੇ ਸਨ। ਸੋਸ਼ਲ ਮੀਡੀਆ ਰਾਹੀਂ ਉਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਐਨਜੀਓ ਦੀ ਮਦਦ ਨਾਲ 250 ਆਕਸੀਜਨ ਕੰਸਨਟ੍ਰੇਟਰ ਉਪਲੱਬਧ ਕਰਵਾਏ ਗਏ ਹਨ। ਇਸ ਦੇ ਨਾਲ ਹੀ ਉਸ ਨੇ ਇਕ ਤਸਵੀਰ ਵੀ ਸਾਂਝੀ ਕੀਤੀ ਸੀ। ਉਸ ਨੇ ਲਿਖਿਆ ਸੀ, 'ਮੈਂ ਦੈਵਿਕ ਫਾਊਂਡੇਸ਼ਨ ਤੇ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਮਦਦ ਕੀਤੀ।'
ਇਹ ਵੀ ਪੜ੍ਹੋ: Protect your Kids: ਸਾਵਧਾਨ! ਆਪਣੇ ਨਿੱਕੇ ਬੱਚਿਆਂ ਨੂੰ coronavirus ਦੀ ਲਾਗ ਤੋਂ ਇੰਝ ਰੱਖੋ ਸੁਰੱਖਿਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin