Watch: ਸ਼ਾਹਰੁਖ ਦੇ ਗੀਤ 'ਜਾਦੂ ਤੇਰੀ ਨਜ਼ਰ' 'ਤੇ ਟਵਿੰਕਲ ਖੰਨਾ ਨੇ ਦਿਖਾਇਆ ਆਪਣਾ ਟੈਲੇਂਟ, ਵੀਡੀਓ ਦੇਖ ਕੇ ਤੁਸੀਂ ਵੀ ਕਹੋਗੇ ਵਾਹ
Twinkle Khanna Video: ਬਾਲੀਵੁੱਡ ਅਭਿਨੇਤਰੀ ਟਵਿੰਕਲ ਖੰਨਾ (Twinkle Khanna) ਨੇ ਭਾਵੇਂ ਅਦਾਕਾਰੀ ਦੀ ਦੁਨੀਆ ਵਿੱਚ ਕੋਈ ਕਮਾਲ ਨਹੀਂ ਕੀਤਾ, ਪਰ ਉਹਨਾਂ ਨੇ ਇੱਕ ਲੇਖਕ ਦੇ ਰੂਪ ਵਿੱਚ ਬਹੁਤ ਪ੍ਰਸਿੱਧੀ ਹਾਸਲ ਕੀਤੀ।
Twinkle Khanna Video: ਬਾਲੀਵੁੱਡ ਅਭਿਨੇਤਰੀ ਟਵਿੰਕਲ ਖੰਨਾ (Twinkle Khanna) ਨੇ ਭਾਵੇਂ ਅਦਾਕਾਰੀ ਦੀ ਦੁਨੀਆ ਵਿੱਚ ਕੋਈ ਕਮਾਲ ਨਹੀਂ ਕੀਤਾ, ਪਰ ਉਹਨਾਂ ਨੇ ਇੱਕ ਲੇਖਕ ਦੇ ਰੂਪ ਵਿੱਚ ਬਹੁਤ ਪ੍ਰਸਿੱਧੀ ਹਾਸਲ ਕੀਤੀ। ਇੱਕ ਲੇਖਕ ਅਤੇ ਅਭਿਨੇਤਰੀ ਹੋਣ ਤੋਂ ਇਲਾਵਾ, ਉਹ ਇੱਕ ਫਿਲਮ ਨਿਰਮਾਤਾ ਅਤੇ ਇੰਟੀਰੀਅਰ ਡਿਜ਼ਾਈਨਰ ਵੀ ਹਨ । ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਅਭਿਨੇਤਰੀ ਦੇ ਇਹ ਹੁਨਰ ਕਾਫ਼ੀ ਨਹੀਂ ਹਨ, ਇਸ ਲਈ ਉਹਨਾਂ ਨੇ ਇੱਕ ਹੋਰ ਕਲਾ ਸਿੱਖੀ ਅਤੇ ਆਪਣੇ ਫੈਨਜ਼ ਨੂੰ ਇਸਦੀ ਝਲਕ ਦਿਖਾਈ।
ਦਰਅਸਲ, ਟੈਲੇਂਟੇਡ ਅਦਾਕਾਰਾ ਟਵਿੰਕਲ ਖੰਨਾ ਇਨ੍ਹੀਂ ਦਿਨੀਂ ਗਿਟਾਰ ਵਜਾਉਣਾ ਸਿੱਖ ਰਹੀ ਹੈ, ਜਿਸ ਵਿੱਚ ਉਹਨਾਂ ਨੇ ਮੁਹਾਰਤ ਵੀ ਹਾਸਲ ਕੀਤੀ ਹੈ ਅਤੇ ਉਹਨਾਂ ਨੇ ਆਪਣੇ ਇੰਸਟਾ ਹੈਂਡਲ 'ਤੇ ਇਸ ਦਾ ਸਬੂਤ ਦਿੱਤਾ ਹੈ। ਸਾਬਕਾ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸ਼ਾਹਰੁਖ ਖਾਨ ਸਟਾਰਰ ਫਿਲਮ 'ਡਰ' ਦੇ ਗੀਤ 'ਜਾਦੂ ਤੇਰੀ ਨਜ਼ਰ' ਦੀ ਧੁਨ ਵਜਾਉਂਦੀ ਨਜ਼ਰ ਆ ਰਹੀ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਟਵਿੰਕਲ ਖੰਨਾ ਨੇ ਦੱਸਿਆ ਹੈ ਕਿ ਨਵਾਂ ਟੈਲੇਂਟ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, ''ਨਵਾਂ ਹੁਨਰ ਸਿੱਖਣਾ ਸ਼ੁਰੂ ਕਰਨ 'ਚ ਕਦੇ ਵੀ ਦੇਰ ਨਹੀਂ ਹੁੰਦੀ। ਮੈਂ ਫੈਸਲਾ ਕੀਤਾ ਕਿ ਮੈਂ ਗਿਟਾਰ ਵਜਾਉਣਾ ਸਿੱਖਾਂਗੀ। ਇੱਕ ਦਿਨ ਮੈਂ ਵੀ ਇਸ ਵਿੱਚ ਚੰਗੀ ਹੋ ਜਾਵਾਂਗੀ।"
View this post on Instagram
ਟਵਿੰਕਲ ਖੰਨਾ ਨੇ ਆਪਣੇ ਕਰੀਅਰ 'ਚ 'ਦਿਲ ਤੇਰਾ ਦੀਵਾਨਾ', 'ਮੇਲਾ', 'ਜ਼ੁਲਮੀ', 'ਇਤਿਹਾਸ' ਅਤੇ 'ਬਾਦਸ਼ਾਹ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ ਜਦਕਿ ਸੁਪਰਹਿੱਟ ਫਿਲਮ 'ਪੈਡਮੈਨ' ਨੂੰ ਪ੍ਰੋਡਿਊਸ ਕੀਤਾ ਹੈ। ਟਵਿੰਕਲ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ, ਜਿਨ੍ਹਾਂ 'ਚ 'Pyjamas are Forgiving', 'The legend of Lakshmi Prasad' ਅਤੇ 'Mrs Funnybones' ਸ਼ਾਮਲ ਹਨ। ਕੁਝ ਸਮਾਂ ਪਹਿਲਾਂ ਟਵਿੰਕਲ ਨੇ ਐਲਾਨ ਕੀਤਾ ਸੀ ਕਿ ਉਹ ਆਪਣੀ ਕਿਤਾਬ 'The Legend of Lakshmi Prasad' ਦੀ ਸ਼ੌਰਟ ਕਹਾਣੀ 'ਸਲਾਮ ਨੋਨੀ ਅੱਪਾ' 'ਤੇ ਫਿਲਮ ਬਣਾਏਗੀ।