Varun Dhawan ਛੇਤੀ ਬਣਨਗੇ ਪਾਪਾ, ਪਤਨੀ Natasha Dalal ਨੇ ਫਲਾਂਟ ਕੀਤਾ ਬੇਬੀ ਬੰਪ, ਤਸਵੀਰ ਸਾਂਝੀ ਕਰਕੇ ਆਖੀ ਇਹ ਗੱਲ
Varun Dhawan shares Good News: ਅਦਾਕਾਰ ਵਰੁਣ ਧਵਨ ਨੇ ਤਿੰਨ ਸਾਲ ਪਹਿਲਾਂ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਵਿਆਹ ਕੀਤਾ ਸੀ। ਹੁਣ ਵਰੁਣ ਨੇ ਨਤਾਸ਼ਾ ਦੀ ਪ੍ਰੈਗਨੈਂਸੀ ਦੀ ਖ਼ਬਰ ਦੇ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
Varun Dhawan-Natasha Dalal Pregnant: ਅਦਾਕਾਰ ਵਰੁਣ ਧਵਨ ਨੇ ਤਿੰਨ ਸਾਲ ਪਹਿਲਾਂ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਵਿਆਹ ਕੀਤਾ ਸੀ। ਹੁਣ ਵਰੁਣ ਨੇ ਨਤਾਸ਼ਾ ਦੀ ਪ੍ਰੈਗਨੈਂਸੀ ਦੀ ਖ਼ਬਰ ਦੇ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਨੇ ਇਹ ਖ਼ਬਰ 18 ਫਰਵਰੀ ਯਾਨੀ ਅੱਜ ਸਾਂਝੀ ਕੀਤੀ ਹੈ। ਵਰੁਣ ਨੇ ਆਪਣੀ ਪਤਨੀ ਨਤਾਸ਼ਾ ਦਲਾਲ ਨਾਲ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਵਰੁਣ ਦੀ ਇਸ ਤਸਵੀਰ 'ਤੇ ਉਨ੍ਹਾਂ ਦੇ ਪ੍ਰਸ਼ੰਸਕ, ਉਨ੍ਹਾਂ ਦੇ ਸਹਿ-ਕਲਾਕਾਰ ਅਤੇ ਹੋਰ ਕਈ ਬਾਲੀਵੁੱਡ ਸਿਤਾਰੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦਾ ਵਿਆਹ ਸਾਲ 2021 ਵਿੱਚ ਹੋਇਆ ਸੀ, ਹਾਲਾਂਕਿ ਉਹ ਇੱਕ ਦੂਜੇ ਨੂੰ ਸਾਲਾਂ ਤੋਂ ਜਾਣਦੇ ਸਨ। ਹੁਣ ਆਖਿਰਕਾਰ ਦੋਵੇਂ ਮਾਤਾ-ਪਿਤਾ ਬਣਨ ਜਾ ਰਹੇ ਹਨ ਅਤੇ ਜ਼ਾਹਿਰ ਹੈ ਕਿ ਇਹ ਜੋੜਾ ਇਸ ਗੱਲ ਤੋਂ ਕਾਫੀ ਖੁਸ਼ ਹੈ।
ਵਰੁਣ ਧਵਨ ਅਤੇ ਨਤਾਸ਼ਾ ਦਲਾਲ ਬਣਨ ਜਾ ਰਹੇ ਮਾਤਾ-ਪਿਤਾ
ਵਰੁਣ ਧਵਨ ਨੇ ਇਕ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਨਤਾਸ਼ਾ ਦਲਾਲ ਦੇ ਬੇਬੀ ਬੰਪ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਬਹੁਤ ਪਿਆਰੀ ਲੱਗ ਰਹੀ ਹੈ ਅਤੇ ਇਸ ਦੇ ਕੈਪਸ਼ਨ 'ਚ ਲਿਖਿਆ ਹੈ, 'ਮੈਂ ਗਰਭਵਤੀ ਹਾਂ ਅਤੇ ਮੈਨੂੰ ਤੁਹਾਡੇ ਪਿਆਰ ਅਤੇ ਦੁਆਵਾਂ ਦੀ ਲੋੜ ਹੈ।' ਇਸ ਦੇ ਨਾਲ ਹੀ ਵਰੁਣ ਨੇ ਹੈਸ਼ਟੈਗ ਮੈਰੀ ਫੈਮਿਲੀ ਮੇਰੀ ਤਾਕਤ ਵੀ ਲਿਖਿਆ ਹੈ।
ਇਹ ਵੀ ਪੜ੍ਹੋ: Hema Malini on Esha Deol: ਕੀ ਪਤੀ ਤੋਂ ਵੱਖ ਹੋਣ ਤੋਂ ਬਾਅਦ ਈਸ਼ਾ ਦਿਓਲ ਰਾਜਨੀਤੀ ‘ਚ ਰੱਖੇਗੀ ਪੈਰ? ਹੇਮਾ ਮਾਲਿਨੀ ਨੇ ਕੀਤਾ ਖ਼ੁਲਾਸਾ
ਸੇਲੇਬਸ ਨੇ ਦਿੱਤੀ ਕਪਲ ਨੂੰ ਵਧਾਈ
ਇਸ ਤਸਵੀਰ 'ਤੇ ਜਾਹਨਵੀ ਕਪੂਰ ਅਤੇ ਸਾਨੀਆ ਮਿਰਜ਼ਾ ਨੇ ਵਰੁਣ ਧਵਨ ਨੂੰ ਵਧਾਈ ਦਿੱਤੀ ਹੈ। ਉੱਥੇ ਹੀ ਅਰਜੁਨ ਕਪੂਰ ਨੇ ਲਿਖਿਆ ਹੈ ਕਿ ਡੈਡੀ-ਮੰਮੀ ਨੰਬਰ 1। ਇਨ੍ਹਾਂ ਤੋਂ ਇਲਾਵਾ ਸੋਨਮ ਕਪੂਰ, ਭੂਮੀ ਪੇਡਨੇਕਰ, ਅਰਮਾਨ ਮਲਿਕ, ਮਲਾਇਕਾ ਅਰੋੜਾ, ਅਨਿਲ ਕਪੂਰ ਸਮੇਤ ਕਈ ਸਿਤਾਰਿਆਂ ਨੇ ਵਧਾਈ ਦਿੰਦਿਆਂ ਹੋਇਆਂ ਹਾਰਟ ਇਮੋਜੀ ਬਣਾਏ। ਫਿਲਮੀ ਸਿਤਾਰਿਆਂ ਤੋਂ ਇਲਾਵਾ ਪ੍ਰਸ਼ੰਸਕ ਵੀ ਵਰੁਣ ਅਤੇ ਨਤਾਸ਼ਾ ਨੂੰ ਵਧਾਈ ਦੇ ਰਹੇ ਹਨ।
ਦੱਸ ਦਈਏ ਕਿ ਵਰੁਣ ਧਵਨ ਕੋਲ 'ਭੇਡੀਆ 2' ਅਤੇ 'ਬੇਬੀ ਜੌਨ' ਵਰਗੀਆਂ ਫ਼ਿਲਮਾਂ ਪਾਈਪਲਾਈਨ 'ਚ ਹਨ, ਉੱਥੇ ਹੀ ਉਹ ਫ਼ਿਲਮ 'ਸਟ੍ਰੀ 2' 'ਚ ਵੀ ਕੈਮਿਓ ਕਰਨਗੇ। ਨਤਾਸ਼ਾ ਦਲਾਲ ਦੀ ਗੱਲ ਕਰੀਏ ਤਾਂ ਉਹ ਫ਼ਿਲਮੀ ਦੁਨੀਆ ਤੋਂ ਦੂਰ ਰਹਿੰਦੀ ਹੈ ਅਤੇ ਲਾਈਮਲਾਈਟ ਦਾ ਹਿੱਸਾ ਬਣਨਾ ਘੱਟ ਹੀ ਪਸੰਦ ਕਰਦੀ ਹੈ।
ਇਹ ਵੀ ਪੜ੍ਹੋ: Manushi chhillar: ਮਾਨੁਸ਼ੀ ਛਿੱਲਰ ਨੇ ਆਈਸ ਬਲੂ ਡਰੈੱਸ 'ਚ ਲਾਇਆ ਗਲੈਮਰ ਦਾ ਤੜਕਾ, ਦੇਖੋ ਤਸਵੀਰਾਂ