Kantara ਦੇ ਹਿੰਦੀ ਰੀਮੇਕ 'ਚ ਕਿਹੜੇ ਬਾਲੀਵੁੱਡ ਅਦਾਕਾਰ ਨੂੰ ਦੇਖਣਾ ਚਾਹੁੰਦੇ Rishab Shetty, ਕਿਹਾ- 'ਮੈਨੂੰ ਕੋਈ ਦਿਲਚਸਪੀ ਨਹੀਂ...'
ਕੰਨੜ ਭਾਸ਼ਾ ਦੀ ਫ਼ਿਲਮ 'ਕਾਂਤਾਰਾ' (Kantara) 30 ਸਤੰਬਰ ਨੂੰ ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ, ਜਿਸ ਤੋਂ ਬਾਅਦ ਇਸ ਨੂੰ ਹਿੰਦੀ ਭਾਸ਼ਾ 'ਚ ਡੱਬ ਕਰਕੇ 14 ਅਕਤੂਬਰ ਨੂੰ ਰਿਲੀਜ਼ ਕੀਤਾ ਗਿਆ ਸੀ।
Rishab Shetty On Kantara Hindi Remake: ਲੰਬੇ ਸਮੇਂ ਤੋਂ ਹਿੰਦੀ ਦਰਸ਼ਕਾਂ 'ਚ ਦੱਖਣੀ ਫਿਲਮਾਂ ਦਾ ਇੱਕ ਵੱਖਰਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। 'ਪੁਸ਼ਪਾ', 'ਕੇਜੀਐਫ' ਅਤੇ 'ਆਰਆਰਆਰ' ਵਰਗੀਆਂ ਫ਼ਿਲਮਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸ ਦੇ ਨਾਲ ਹੀ ਰਿਸ਼ਬ ਸ਼ੈੱਟੀ (Rishab Shetty) ਦੀ ਫ਼ਿਲਮ 'ਕਾਂਤਾਰਾ' ਦੇ ਇਸ ਕੜੀ 'ਚ ਨਾਂਅ ਜੁੜ ਗਿਆ ਹੈ। ਇਨ੍ਹੀਂ ਦਿਨੀਂ ਇਹ ਫ਼ਿਲਮ ਲੋਕਾਂ ਦੇ ਦਿਲਾਂ 'ਚ ਅਤੇ ਬਾਕਸ ਆਫਿਸ 'ਤੇ ਕਾਫੀ ਧੂਮ ਮਚਾ ਰਹੀ ਹੈ। ਇਸ ਦੌਰਾਨ ਹੁਣ ਰਿਸ਼ਭ ਸ਼ੈੱਟੀ ਨੇ ਇਸ ਫ਼ਿਲਮ ਦੇ ਹਿੰਦੀ ਰੀਮੇਕ ਬਾਰੇ ਗੱਲ ਕੀਤੀ ਹੈ।
ਕੰਨੜ ਭਾਸ਼ਾ ਦੀ ਫ਼ਿਲਮ 'ਕਾਂਤਾਰਾ' (Kantara) 30 ਸਤੰਬਰ ਨੂੰ ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ, ਜਿਸ ਤੋਂ ਬਾਅਦ ਇਸ ਨੂੰ ਹਿੰਦੀ ਭਾਸ਼ਾ 'ਚ ਡੱਬ ਕਰਕੇ 14 ਅਕਤੂਬਰ ਨੂੰ ਰਿਲੀਜ਼ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸ ਫ਼ਿਲਮ ਨੂੰ ਹਿੰਦੀ ਭਾਸ਼ਾ 'ਚ ਵੀ ਕਾਫੀ ਪਿਆਰ ਮਿਲ ਰਿਹਾ ਹੈ। ਇਸ ਦੌਰਾਨ ਹਾਲ ਹੀ 'ਚ ਰਿਸ਼ਭ ਸ਼ੈੱਟੀ ਨੇ ਇਕ ਇੰਟਰਵਿਊ 'ਚ ਕਿਹਾ ਹੈ ਕਿ ਉਨ੍ਹਾਂ ਦੀ ਇਸ ਫ਼ਿਲਮ ਦੇ ਹਿੰਦੀ ਰੀਮੇਕ 'ਚ ਕੋਈ ਦਿਲਚਸਪੀ ਨਹੀਂ ਹੈ।
ਰਿਸ਼ਭ ਸ਼ੈੱਟੀ ਨੂੰ ਹਿੰਦੀ ਰੀਮੇਕ 'ਚ ਨਹੀਂ ਹੈ ਕੋਈ ਦਿਲਚਸਪੀ
ਜ਼ਿਕਰਯੋਗ ਹੈ ਕਿ ਇਸ ਫ਼ਿਲਮ 'ਚ ਰਿਸ਼ਭ ਸ਼ੈੱਟੀ ਮੁੱਖ ਭੂਮਿਕਾ 'ਚ ਨਜ਼ਰ ਆਏ ਹਨ, ਨਾਲ ਹੀ ਉਨ੍ਹਾਂ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਵੀ ਕੀਤਾ ਹੈ। ETimes ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ 'ਕਾਂਤਾਰਾ' ਦੇ ਹਿੰਦੀ ਰੀਮੇਕ 'ਤੇ ਗੱਲ ਕੀਤੀ। ਇਸ ਗੱਲਬਾਤ 'ਚ ਰਿਸ਼ਭ ਸ਼ੈੱਟੀ ਤੋਂ ਪੁੱਛਿਆ ਗਿਆ ਕਿ 'ਕਾਂਤਾਰਾ ਹਿੰਦੀ ਡਬ 'ਚ ਰਿਲੀਜ਼ ਹੋ ਚੁੱਕੀ ਹੈ, ਜਿਸ ਤੋਂ ਬਾਅਦ ਇਸ ਦੇ ਹਿੰਦੀ ਰੀਮੇਕ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਜੇਕਰ ਇਹ ਹਿੰਦੀ 'ਚ ਬਣੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਜੋ ਕਿਰਦਾਰ ਨਿਭਾਇਆ ਹੈ, ਉਸ ਦੀ ਤਾਰੀਫ ਹੋਵੇਗੀ। ਇਹ ਕਰਨ ਲਈ ਕੌਣ ਸਹੀ ਹੋਵੇਗਾ?
ਇਸ ਸਵਾਲ ਦੇ ਜਵਾਬ 'ਚ ਰਿਸ਼ਭ ਸ਼ੈੱਟੀ ਨੇ ਕਿਹਾ, "ਇਸ ਤਰ੍ਹਾਂ ਦੇ ਕਿਰਦਾਰ ਨਿਭਾਉਣ ਲਈ ਤੁਹਾਨੂੰ ਜੜ੍ਹਾਂ ਅਤੇ ਸੱਭਿਆਚਾਰ 'ਤੇ ਭਰੋਸਾ ਕਰਨਾ ਹੋਵੇਗਾ। ਹਿੰਦੀ ਫ਼ਿਲਮ ਇੰਡਸਟਰੀ 'ਚ ਕਈ ਵੱਡੇ ਕਲਾਕਾਰ ਹਨ, ਜਿਨ੍ਹਾਂ ਦੀ ਮੈਂ ਸ਼ਲਾਘਾ ਕਰਦਾ ਹਾਂ, ਪਰ ਮੈਨੂੰ ਰੀਮੇਕ ਬਣਾਉਣ 'ਚ ਕੋਈ ਦਿਲਚਸਪੀ ਨਹੀਂ ਹੈ।"