ਪੜਚੋਲ ਕਰੋ
ਲੰਡਨ 'ਚ ਵਿੱਢਿਆ 'ਭਾਰਤ' 'ਤੇ ਕੰਮ

ਨਵੀਂ ਦਿੱਲੀ: ਨਿਰਦੇਸ਼ਕ ਅਲੀ ਅੱਬਾਸ ਜਫਰ ਨੇ ਸੂਪਰ ਸਟਾਰ ਸਲਮਾਨ ਖਾਨ ਨਾਲ ਅਗਲੀ ਫਿਲਮ 'ਭਾਰਤ' ਲਈ ਕੰਮ ਵਿੱਢ ਦਿੱਤਾ ਹੈ। ਜਫਰ ਨੇ ਸੋਮਵਾਰ ਨੂੰ ਟਵੀਟ ਕੀਤਾ, "ਠਰਦੇ ਲੰਡਨ ਵਿੱਚ 'ਭਾਰਤ' 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਅਸੀਂ ਕੁਝ ਦਿਨ ਇੱਥੇ ਹੀ ਰਹਾਂਗਾ। ਸਾਡੇ ਸਾਰਿਆਂ 'ਤੇ ਰੱਬ ਦੀ ਕ੍ਰਿਪਾ ਰਹੇ।" https://twitter.com/aliabbaszafar/status/965510738159849472 ਇਹ ਤੀਜੀ ਵਾਰ ਹੈ ਜਦੋਂ ਸਲਮਾਨ ਤੇ ਜਫਰ ਇਕੱਠੇ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਦੋਵੇਂ 'ਸੁਲਤਾਨ' ਤੇ 'ਟਾਈਗਰ ਜਿੰਦਾ ਹੈ' ਵਿੱਚ ਕੰਮ ਕਰ ਚੁੱਕੇ ਹਨ। 'ਭਾਰਤ' ਸਾਲ 2014 ਦੀ ਦੱਖਣੀ ਕੋਰਿਆਈ ਫਿਲਮ 'ਓਡ ਟੂ ਮਾਈ ਫਾਦਰ' ਦਾ ਰੁਪਾਂਤਰਨ ਹੈ। https://instagram.com/p/BbKOONxhXKv/?utm_source=ig_embed&utm_campaign=embed_ufi_control ਖਬਰ ਹੈ ਕਿ ਫਿਲਮ ਦੀ ਸ਼ੂਟਿੰਗ ਅੱਬੂ ਧਾਬੀ, ਸਪੇਨ, ਪੰਜਾਬ ਤੇ ਦਿੱਲੀ ਵਿੱਚ ਹੋਏਗੀ। 'ਭਾਰਤ' 2019 ਵਿੱਚ ਈਦ ਮੌਕੇ ਰਿਲੀਜ਼ ਹੋਏਗੀ। ਫਿਲਮ ਵਿੱਚ ਹੋਰ ਕਲਾਕਾਰਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















