ਪੜਚੋਲ ਕਰੋ
ਕਈ ਰਿਕਾਰਡ ਤੋੜਨ ਮਗਰੋਂ ‘ਕੇਸਰੀ’ ਦੀ ਰਫ਼ਤਾਰ ਮੱਠੀ

ਮੁੰਬਈ: ਅਕਸ਼ੈ ਕੁਮਾਰ ਦੀ ਫ਼ਿਲਮ ‘ਕੇਸਰੀ’ ਨੇ ਆਪਣੇ ਪਹਿਲੇ ਵੀਕਐਂਡ ‘ਤੇ ਕਮਾਈ ਦੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਫ਼ਿਲਮ ਦਾ ਜਾਦੂ ਸੋਮਵਾਰ ਆਉਂਦੇ ਹੀ ਘਟ ਗਿਆ ਹੈ। ਅਕਸ਼ੈ ਦੀ ਫ਼ਿਲਮ ਕਮਾਈ ਦੇ ਮਾਮਲੇ ‘ਚ ਕਾਫੀ ਮੱਠੀ ਚਾਲ ਹੋ ਗਈ ਹੈ। ਫ਼ਿਲਮ ਨੇ ਰਿਲੀਜ਼ ਦੇ ਪਹਿਲੇ ਦਿਨ 21 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਫ਼ਿਲਮ ਨੇ 5ਵੇਂ ਦਿਨ ਮਹਿਜ਼ 8.25 ਕਰੋੜ ਰੁਪਏ ਦੀ ਕਮਾਈ ਕੀਤੀ। ਜੇਕਰ ਫ਼ਿਲਮ ਦੀ ਹੁਣ ਤਕ ਦੀ ਕਮਾਈ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਪੰਜ ਦਿਨਾਂ ‘ਚ 86.32 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਸੋਮਵਾਰ ਨੂੰ ਫ਼ਿਲਮ ਦੀ ਕਮਾਈ ‘ਚ ਗਿਰਾਵਟ ਦਰਜ ਹੋਣਾ ਫ਼ਿਲਮ ਦੀ ਕਮਾਈ ਲਈ ਨੁਕਸਾਨ ਵਾਲੀ ਗੱਲ ਹੈ।
ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰਦੇ ਹੋਏ ਕਿਹਾ ਕਿ ਫ਼ਿਲਮ ਦੀ ਸ਼ੁਰੂਆਤੀ ਕਮਾਈ ਨੂੰ ਦੇਖਦੇ ਹੋਏ ਸੋਮਵਾਰ ਨੂੰ ਫ਼ਿਲਮ ਦੀ ਕਮਾਈ ਡੱਬਲ ਡਿਜ਼ਟ ‘ਚ ਹੋਣੀ ਚਾਹੀਦੀ ਸੀ ਪਰ ਫ਼ਿਲਮ ਨੇ ਸਿਰਫ 8.25 ਕਰੋੜ ਰੁਪਏ ਦੀ ਕਮਾਈ ਹੀ ਕੀਤੀ। ਇਸ ਤੋਂ ਬਾਅਦ ਵੀ ਜਲਦੀ ਹੀ ਫ਼ਿਲਮ 100 ਕਰੋੜੀ ਕਲੱਬ ‘ਚ ਸ਼ਾਮਲ ਹੋ ਜਾਵੇਗੀ।#Kesari should’ve collected in double digits on Mon... North circuits dominate, driving its biz... Faces more-than-required decline in some circuits... Tue-Thu crucial... Thu 21.06 cr, Fri 16.75 cr, Sat 18.75 cr, Sun 21.51 cr, Mon 8.25 cr. Total: ₹ 86.32 cr. India biz.
— taran adarsh (@taran_adarsh) March 26, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















