Garry Sandhu: ਗੈਰੀ ਸੰਧੂ ਦੇ ਘਰ ਹੋਈ ਚੋਰੀ, ਸਿੰਗਰ ਨੇ ਸੋਸ਼ਲ ਮੀਡੀਆ 'ਤੇ ਚੋਰਾਂ ਨੂੰ ਪਾਈਆਂ ਲਾਹਨਤਾਂ
Garry Sandhu News: ਗੈਰੀ ਸੰਧੂ ਨੂੰ ਲੈਕੇ ਅਪਡੇਟ ਸਾਹਮਣੇ ਆ ਰਹੀ ਹੈ। ਗੈਰੀ ਸੰਧੂ ਦੇ ਘਰ 'ਚ ਲੱਖਾਂ ਦੀ ਚੋਰੀ ਹੋ ਗਈ ਹੈ। ਇਹੀ ਨਹੀਂ ਚੋਰ ਗੈਰੀ ਦੀ ਮਾਂ ਦਾ ਕੀਮਤੀ ਸਾਮਾਨ ਵੀ ਲੈ ਗਏ ਅਤੇ ਉਨ੍ਹਾਂ ਦੇ ਪੁੱਤਰ ਅਵਤਾਰ ਦਾ ਸਾਮਾਨ ਵੀ ਚੋਰੀ ਹੋਇਆ
Burglary At Garry Sandhu House: ਪੰਜਾਬੀ ਸਿੰਗਰ ਗੈਰੀ ਸੰਧੂ ਅਕਸਰ ਸੁਰਖੀਆਂ 'ਚ ਬਣੇ ਰਹਿੰਦੇ ਹਨ। ਪਰ ਇਸ ਸਮੇਂ ਗੈਰੀ ਸੰਧੂ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਗੈਰੀ ਸੰਧੂ ਦੇ ਇੰਗਲੈਂਡ ਵਿਖੇ ਘਰ 'ਚ ਲੱਖਾਂ ਦੀ ਚੋਰੀ ਹੋ ਗਈ ਹੈ। ਇਹੀ ਨਹੀਂ ਚੋਰ ਗੈਰੀ ਦੀ ਮਾਂ ਦਾ ਕੀਮਤੀ ਸਾਮਾਨ ਵੀ ਲੈ ਗਏ ਅਤੇ ਉਨ੍ਹਾਂ ਦੇ ਪੁੱਤਰ ਅਵਤਾਰ ਦਾ ਸਾਮਾਨ ਵੀ ਚੋਰੀ ਹੋਇਆ ਹੈ। ਇਸ ਦੀ ਜਾਣਕਾਰੀ ਗੈਰੀ ਨੇ ਖੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਇਹੀ ਨਹੀਂ ਸਿੰਗਰ ਨੇ ਚੋਰਾਂ ਨੂੰ ਰੱਜ ਕੇ ਲਾਹਨਤਾਂ ਪਾਈਆਂ ਹਨ।
View this post on Instagram
ਗੈਰੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਚੋਰਾਂ ਨੂੰ ਰੱਜ ਕੇ ਗਾਲ੍ਹਾਂ ਕੱਢੀਆਂ ਤੇ ਲਾਹਣਤਾਂ ਪਾਈਆਂ। ਉਨ੍ਹਾਂ ਕਿਹਾ ਕਿ ਚੋਰਾਂ ਦਾ ਕੰਮ ਹੈ ਚੋਰੀ ਕਰਨੀ ਪਰ ਘੱਟੋ-ਘੱਟ ਚੱਪਲਾਂ ਤਾਂ ਬਾਹਰ ਲਾਹ ਕੇ ਆਇਆ ਕਰੋ, ਸਾਰੇ ਘਰ 'ਚ ਗੰਦ ਪਾ ਦਿੱਤਾ।
ਗੈਰੀ ਨੇ ਕਿਹਾ ਕਿ ਚੋਰ ਉਸ ਦੀ ਮਾਂ ਦੀਆਂ ਕੁਝ ਨਿਸ਼ਾਨੀਆਂ ਲੈ ਗਏ ਜੋ ਉਨ੍ਹਾਂ ਲਈ ਬੇਹੱਦ ਕੀਮਤੀ ਸਨ। ਉਨ੍ਹਾਂ ਦੱਸਿਆ ਕਿ ਬੱਚੇ ਦਾ ਸਾਮਾਨ ਵੀ ਚੋਰੀ ਕਰ ਕੇ ਲੈ ਗਏ। ਗੈਰੀ ਸੰਧੂ ਨੇ ਚੋਰਾਂ ਨੂੰ ਲੱਭਣ ਵਾਲੇ ਨੂੰ ਪੰਜ ਹਜ਼ਾਰ ਪੌਂਡ ਇਨਾਮ ਵਜੋਂ ਦੇਣ ਦੀ ਗੱਲ ਵੀ ਕਹੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।