ਪੜਚੋਲ ਕਰੋ

Ravneet Bittu: ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ 'ਚ ਡਟੇ ਰਵਨੀਤ ਬਿੱਟੂ, ਬੋਲੇ...ਕਿਸਾਨਾਂ ਦੀ ਜੇਬ 'ਚ ਕੁਝ ਪਾਉਣਾ ਪਵੇਗਾ

Ravneet Bittu: "ਕਿਸਾਨ ਜੇ ਪਰਾਲੀ ਨੂੰ ਜਲਾਵੇ ਨਾ ਤਾਂ ਉਸ ਦਾ ਕੀ ਕਰੇ। ਸਾਨੂੰ ਇਸ ਮਸਲੇ ਦੇ ਹੱਲ ਲਈ ਕਿਸਾਨਾਂ ਦੀ ਜੇਬ ਵਿੱਚ ਕੁਝ ਪਾਉਣਾ ਪਵੇਗਾ।" ਇਹ ਕਹਿਣਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦਾ ਕਹਿਣਾ ਹੈ।

Ravneet Bittu: "ਕਿਸਾਨ ਜੇ ਪਰਾਲੀ ਨੂੰ ਜਲਾਵੇ ਨਾ ਤਾਂ ਉਸ ਦਾ ਕੀ ਕਰੇ। ਸਾਨੂੰ ਇਸ ਮਸਲੇ ਦੇ ਹੱਲ ਲਈ ਕਿਸਾਨਾਂ ਦੀ ਜੇਬ ਵਿੱਚ ਕੁਝ ਪਾਉਣਾ ਪਵੇਗਾ।" ਇਹ ਕਹਿਣਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦਾ ਕਹਿਣਾ ਹੈ। ਪਿਛਲੇ ਦਿਨਾਂ ਦੌਰਾਨ ਕਿਸਾਨ ਆਗੂਆਂ ਖ਼ਿਲਾਫ਼ ਵਿਵਾਦਗ੍ਰਸਤ ਟਿੱਪਣੀਆਂ ਕਰਨ ਵਾਲੇ ਰਵਨੀਤ ਬਿੱਟੂ ਦੇ ਇਹ ਨਰਮ ਸੁਰ ਗਿੱਦੜਬਾਹਾ ਵਿੱਚ ਚੋਣ ਮੁਹਿੰਮ ਦੌਰਾਨ ਸੁਣਨ ਨੂੰ ਮਿਲੇ।

ਰਵਨੀਤ ਬਿੱਟੂ ਨੇ ਇੱਕ ਬਿਆਨ ਵਿੱਚ ਪਰਾਲੀ ਜਲਾਉਣ ਦੇ ਮੁੱਦੇ ਉਤੇ ਕਿਸਾਨਾਂ ਦਾ ਪੱਖ ਪੂਰਦਿਆਂ ਕਿਹਾ ਹੈ ਕਿ ਇਹ ਬਹੁਤ ਗੰਭੀਰ ਮੁੱਦਾ ਹੈ, ਜਿਸ ਦਾ ਕਿਸਾਨ ਆਗੂਆਂ ਤੇ ਸੂਬਾਈ ਤੇ ਕੇਂਦਰੀ ਸਰਕਾਰਾਂ ਨੂੰ ਮਿਲ ਕੇ ਕੋਈ ਹੱਲ ਲੱਭਣਾ ਚਾਹੀਦਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇਹ ਬਹੁਤ ਗੰਭੀਰ ਮੁੱਦਾ ਹੈ, ਇਹ ਕੋਈ ਬਿਆਨਬਾਜ਼ੀ ਵਾਲੀ ਗੱਲ ਨਹੀਂ ਹੈ, ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਕੇਂਦਰ ਸਰਕਾਰ ਤੇ ਕਿਸਾਨ ਲੀਡਰਸ਼ਿਪ ਸਾਰਿਆਂ ਨੂੰ ਸਿਰ ਜੋੜ ਕੇ ਬੈਠਣਾ ਪਵੇਗਾ ਤੇ ਕੋਈ ਹੱਲ ਕੱਢਣਾ ਪਵੇਗਾ। 

ਬਿੱਟੂ ਨੇ ਕਿਹਾ ਕਿ ਸਾਨੂੰ ਇਸ ਮਸਲੇ ਦੇ ਹੱਲ ਲਈ ਕਿਸਾਨਾਂ ਦੀ ਜੇਬ ਵਿੱਚ ਕੁਝ ਪਾਉਣਾ ਪਵੇਗਾ, ਨਹੀਂ ਤਾਂ ਕਿਸਾਨ ਜੇ ਪਰਾਲੀ ਨੂੰ ਜਲਾਵੇ ਨਾ ਤਾਂ ਉਸ ਦਾ ਕੀ ਕਰੇ। ਇਸ ਦੀ ਪਹਿਲ ਮੁੱਖ ਮੰਤਰੀ ਪੰਜਾਬ ਨੂੰ ਕਰਨੀ ਚਾਹੀਦੀ ਹੈ।’’ਰਵਨੀਤ ਬਿੱਟੂ ਨੇ ਕਾਫੀ ਅਲੋਚਨਾ ਮਗਰੋਂ ਨਰਮ ਸੁਰ ਅਪਣਾ ਲਏ ਹਨ। ਬੀਜੇਪੀ ਵਿੱਚ ਜਾਣ ਮਗਰੋਂ ਰਵਨੀਤ ਬਿੱਟੂ ਨੇ ਕਿਸਾਨ ਜਥੇਬੰਦੀਆਂ ਬਾਰੇ ਕਈ ਤਲਖ ਟਿੱਪਣੀਆਂ ਕੀਤੀਆਂ ਸੀ।

ਇਸ ਤੋਂ ਇਲਾਵਾ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਣੀ ਪਹਿਲਾਂ ਹੀ ਮੀਡੀਆ ਵਿੱਚ ਆਖ ਚੁੱਕੇ ਹਨ ਕਿ ‘ਉਨ੍ਹਾਂ ਦੇ ਅਸਤੀਫ਼ੇ ਦੀ ਕੋਈ ਗੱਲ ਨਹੀਂ ਹੈ ਤੇ ਉਹੀ ਸੂਬਾ ਪ੍ਰਧਾਨ ਹਨ।’ ਬਿੱਟੂ ਨੇ ਕਿਹਾ ਕਿ ਉਹ ਇਸ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ।

ਇਸੇ ਤਰ੍ਹਾਂ ਹਰਿਆਣਾ ਨੂੰ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦਿੱਤੇ ਜਾਣ ਦੇ ਮੁੱਦੇ ਉਤੇ ਉਨ੍ਹਾਂ ਕਿਹਾ ਕਿ ਇਸ ਸਾਰੇ ਪੰਜਾਬ ਦੇ ਰਾਜਪਾਲ ਜੋ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹਨ, ਪਹਿਲਾਂ ਹੀ ਆਖ ਚੁੱਕੇ ਹਨ ਕਿ ਹਾਲੇ ਅਜਿਹੀ ਕੋਈ ਗੱਲ ਨਹੀਂ ਹੈ।

 

ਟਾਪ ਹੈਡਲਾਈਨ

Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਜਾਰੀ ਹੋਇਆ ਰੈੱਡ ਅਲਰਟ...
Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਜਾਰੀ ਹੋਇਆ ਰੈੱਡ ਅਲਰਟ...
Punjab News: ਪੰਜਾਬ 'ਚ ਵੱਡੀ ਵਾਰਦਾਤ, ਔਰਤ ਦੇ ਘਰ 'ਤੇ ਫਾਇਰਿੰਗ, ਲਾਇਸੈਂਸੀ ਰਿਵਾਲਵਰ ਤੋਂ 3 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ...
ਪੰਜਾਬ 'ਚ ਵੱਡੀ ਵਾਰਦਾਤ, ਔਰਤ ਦੇ ਘਰ 'ਤੇ ਫਾਇਰਿੰਗ, ਲਾਇਸੈਂਸੀ ਰਿਵਾਲਵਰ ਤੋਂ 3 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ...
SBI ਬੈਂਕ 'ਚ ਦਿਨ ਦਿਹਾੜੇ 2 ਮਹਿਲਾਵਾਂ ਦਾ ਵੱਡਾ ਕਾਰਨਾਮਾ , ਦੇਖ ਕੇ ਲੋਕਾਂ ਦੇ ਉਡ ਗਏ ਹੋਸ਼
SBI ਬੈਂਕ 'ਚ ਦਿਨ ਦਿਹਾੜੇ 2 ਮਹਿਲਾਵਾਂ ਦਾ ਵੱਡਾ ਕਾਰਨਾਮਾ , ਦੇਖ ਕੇ ਲੋਕਾਂ ਦੇ ਉਡ ਗਏ ਹੋਸ਼
Punjab News: ਪੰਜਾਬ ਉਦਯੋਗ ਭਵਨ 'ਤੇ ED ਦੀ ਛਾਪੇਮਾਰੀ, ਦਿੱਲੀ ਅਤੇ ਚੰਡੀਗੜ੍ਹ ਦੀਆਂ ਟੀਮਾਂ ਦਸਤਾਵੇਜ਼ ਲੈ ਕੇ ਗਈਆਂ; ਮੱਚਿਆ ਹੜਕੰਪ...
ਪੰਜਾਬ ਉਦਯੋਗ ਭਵਨ 'ਤੇ ED ਦੀ ਛਾਪੇਮਾਰੀ, ਦਿੱਲੀ ਅਤੇ ਚੰਡੀਗੜ੍ਹ ਦੀਆਂ ਟੀਮਾਂ ਦਸਤਾਵੇਜ਼ ਲੈ ਕੇ ਗਈਆਂ; ਮੱਚਿਆ ਹੜਕੰਪ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਝਟਕਾ, ਸਕੂਲਾਂ ਤੋਂ 3 ਸਾਲਾਂ ਦੀ ਫੀਸ ਰਿਕਵਰੀ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਝਟਕਾ, ਸਕੂਲਾਂ ਤੋਂ 3 ਸਾਲਾਂ ਦੀ ਫੀਸ ਰਿਕਵਰੀ ਨੂੰ ਲੈ ਕੇ ਵੱਡਾ ਅਪਡੇਟ...
Senior Congress Leader Death: ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ...
Senior Congress Leader Death: ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ...
Congress News: ਕਾਂਗਰਸ 'ਚ ਮੱਚਿਆ ਘਮਸਾਣ, ਪਾਰਟੀ ਨੇ ਸਾਬਕਾ MLA ਨੂੰ ਕੱਢਿਆ ਬਾਹਰ! ਜਾਣੋ ਪੂਰਾ ਮਾਮਲਾ...
Congress News: ਕਾਂਗਰਸ 'ਚ ਮੱਚਿਆ ਘਮਸਾਣ, ਪਾਰਟੀ ਨੇ ਸਾਬਕਾ MLA ਨੂੰ ਕੱਢਿਆ ਬਾਹਰ! ਜਾਣੋ ਪੂਰਾ ਮਾਮਲਾ...
Punjab News: ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
Embed widget