Gurdas Maan: ਦਿੱਲੀ ਸਿਰ ਚੜ੍ਹਿਆ ਪੰਜਾਬੀ ਫੀਵਰ, ਵੱਡੀ ਗਿਣਤੀ ‘ਚ ਦਿੱਲੀ ਵਾਸੀ ਬੁਰਰਾ ਪ੍ਰੋਜੈਕਟ ‘ਚ ਹੋਏ ਸ਼ਾਮਲ, ਗੁਰਦਾਸ ਮਾਨ ਨੇ ਕਹੀ ਇਹ ਗੱਲ
Punjabi Singer Gurdas Maan: ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮਿਊਜ਼ਿਕ ਸ਼ੋਅ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦਿੱਲੀ ਦੇ ਲੋਕ ਪੰਜਾਬੀ ਗੀਤਾਂ ਨੂੰ ਕਿੰਨਾ ਪਸੰਦ ਕਰਦੇ ਹਨ
Gurdas Maan Burrah Project: ਪੰਜਾਬੀ ਗੀਤਾਂ ਦੀ ਪੂਰੀ ਦੁਨੀਆ ‘ਚ ਜ਼ਬਰਦਸਤ ਦੀਵਾਨਗੀ ਹੈ। ਇਹੀ ਦੀਵਾਨਗੀ ਹਾਲ ਹੀ ‘ਚ ਦਿੱਲੀ ਵਿੱਚ ਦੇਖਣ ਨੂੰ ਮਿਲੀ। 18 ਨਵੰਬਰ ਨੂੰ ਦਿੱਲੀ ‘ਚ ਬੁਰਰਾ ਪ੍ਰੋਜੈਕਟ ਦਾ ਆਗ਼ਾਜ਼ ਹੋਇਆ ਸੀ। ਇੱਥੇ ਕਈ ਦਿੱਗਜ ਪੰਜਾਬੀ ਕਲਾਕਾਰਾਂ ਨੇ ਆਪਣੀ ਦਮਦਾਰ ਪਰਫਾਰਮੈਂਸ ਨਾਲ ਦਿੱਲੀ ਵਾਸੀਆਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਦਿੱਲੀ ਵਾਸੀਆਂ ਨੇ ਪੰਜਾਬੀ ਗੀਤਾਂ ‘ਤੇ ਖੂਬ ਭੰਗੜਾ ਪਾਇਆ। ਇਹੀ ਨਹੀਂ ਕਲਾਕਾਰ ਵੀ ਇੱਥੇ ਸ਼ੋਅ ਕਰਨ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਸਪੈਸ਼ਲ ਪੋਸਟਾਂ ਪਾ ਕੇ ਦਿੱਲੀ ਵਾਸੀਆਂ ਦਾ ਧੰਨਵਾਦ ਕੀਤਾ।
ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮਿਊਜ਼ਿਕ ਸ਼ੋਅ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦਿੱਲੀ ਦੇ ਲੋਕ ਪੰਜਾਬੀ ਗੀਤਾਂ ਨੂੰ ਕਿੰਨਾ ਪਸੰਦ ਕਰਦੇ ਹਨ। ਗੁਰਦਾਸ ਮਾਨ ਨੇ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਮੇਰੀ ਬੈਟਰੀ ਰਿਚਾਰਜ ਕਰਨ ਲਈ ਸ਼ੁਕਰੀਆ ਦਿੱਲੀ।” ਗੁਰਦਾਸ ਮਾਨ ਦੀ ਇਸ ਪੋਸਟ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਦਿੱਲੀ ਸ਼ੋਅ ਲਈ ਕਾਫ਼ੀ ਐਕਸਾਇਟਡ ਸੀ।
ਇਹੀ ਨਹੀਂ ਐਮੀ ਵਿਰਕ ਨੇ ਵੀ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਦਿੱਲੀ ਸ਼ੋਅ ਦੀ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਲੋਕ ਉਨ੍ਹਾਂ ਦੇ ਗਾਣਿਆਂ ਨੂੰ ਖੂਬ ਐਨਜੁਆਏ ਕਰ ਰਹੇ ਸੀ।
View this post on Instagram
ਦੱਸ ਦਈਏ ਕਿ ਬੁਰਰਾ ਪ੍ਰੋਜੈਕਟ 18 ਨਵੰਬਰ ਨੂੰ ਸ਼ੁਰੂ ਹੋਇਆ ਸੀ, ਜਿਸ ਵਿੱਚ ਦਿੱਲੀ ਵਾਸੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ 3 ਦਿਨਾ ਕੰਸਰਟ ਵਿੱਚ ਐਮੀ ਵਿਰਕ, ਗੁਰਦਾਸ ਮਾਨ, ਅਫਸਾਨਾ ਖਾਨ ਤੇ ਹੋਰ ਕਈ ਦਿੱਗਜ ਕਲਾਕਾਰਾਂ ਨੇ ਪਰਫਾਰਮ ਕੀਤਾ ਸੀ।