Sonam Bajwa: ਗਿੱਪੀ ਤੇ ਐਮੀ ਨਾਲ ਮਸਤੀ ਕਰਦੇ ਨਜ਼ਰ ਆਵੇਗੀ ਸੋਨਮ, ਇਸ ਦਿਨ ਰਿਲੀਜ਼ ਹੋਵੇਗਾ 'ਕੈਰੀ ਆਨ ਜੱਟਾ 3' ਦਾ ਗੀਤ 'ਜੱਟੀ'
Carry On Jatta 3: 'ਕੈਰੀ ਆਨ ਜੱਟਾ 3' ਦਾ ਗਾਣਾ 'ਜੱਟੀ' ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ 'ਚ ਹੈ। ਕਿਉਂਕਿ ਇਸ ਗਾਣੇ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ ਤੇ ਐਮੀ ਵਿਰਕ ਇਕੱਠੇ ਧਮਾਲਾਂ ਪਾਉਂਦੇ ਨਜ਼ਰ ਆਉਣਗੇ।
Carry On Jatta 3 Song Jatti: ਪੰਜਾਬੀ ਸਿਨੇਮਾ ਲਈ ਸਾਲ 2023 ਬੇਹੱਦ ਖਾਸ ਤੇ ਬੇਹਤਰੀਨ ਰਿਹਾ ਹੈ। ਕਈ ਫਿਲਮਾਂ ਨੇ ਇਸ ਸਾਲ ਰਿਕਾਰਡ ਤੋੜੇ ਹਨ। ਇਨ੍ਹਾਂ ਵਿੱਚੋਂ ਇੱਕ ਹਨ 'ਕਲੀ ਜੋਟਾ' ਤੇ 'ਜੋੜੀ' ਵਰਗੀਆਂ ਫਿਲਮਾਂ। ਇਨ੍ਹਾਂ ਫਿਲਮਾਂ ਨੇ ਨਾ ਸਿਰਫ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ, ਬਲਕਿ ਪੰਜਾਬੀ ਸਿਨੇਮਾ ਨੂੰ ਬਿਲਕੁਲ ਅਲੱਗ ਲੈਵਲ ਤੱਕ ਪਹੁੰਚਾ ਦਿੱਤਾ ਹੈ।
ਇਹ ਵੀ ਪੜ੍ਹੋ: ਛੋਟੀ ਅਨੂ ਨੇ ਅਨੁਪਮਾ ਨਾਲ ਕੀਤਾ ਬੁਰਾ ਸਲੂਕ, ਪ੍ਰੈਗਨੈਂਟ ਹੋਈ ਕਾਵਿਆ? ਅਨੁਪਮਾ 'ਚ ਆਏ ਦਿਲਚਸਪ ਮੋੜ
ਹੁਣ ਸਾਰਿਆਂ ਨੂੰ ਇੰਤਜ਼ਾਰ ਹੈ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਉਡੀਕੀ ਗਈ ਫਿਲਮ ''ਕੈਰੀ ਆਨ ਜੱਟਾ 3 ਦਾ। ਜੀ ਹਾਂ, ਇਹ ਫਿਲਮ 29 ਜੂਨ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫਿਲਮ ਦਾ ਟੀਜ਼ਰ ਤੇ 2 ਗਾਣੇ ਰਿਲੀਜ਼ ਹੋ ਚੁੱਕੇ ਹਨ। ਹੁਣ 'ਕੈਰੀ ਆਨ ਜੱਟਾ 3' ਦਾ ਇੱਕ ਹੋਰ ਗਾਣਾ 'ਜੱਟੀ' ਰਿਲੀਜ਼ ਹੋਣ ਜਾ ਰਿਹਾ ਹੈ।
'ਕੈਰੀ ਆਨ ਜੱਟਾ 3' ਦਾ ਗਾਣਾ 'ਜੱਟੀ' ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ 'ਚ ਹੈ। ਕਿਉਂਕਿ ਇਸ ਗਾਣੇ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ ਤੇ ਐਮੀ ਵਿਰਕ ਇਕੱਠੇ ਧਮਾਲਾਂ ਪਾਉਂਦੇ ਨਜ਼ਰ ਆਉਣਗੇ। ਜੀ ਹਾਂ, ਇਸ ਗੀਤ ਨੂੰ ਗਿੱਪੀ ਤੇ ਐਮੀ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ। ਇਹ ਗਾਣਾ ਕੱਲ੍ਹ ਯਾਨਿ 18 ਮਈ ਵੀਰਵਾਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾ ਐਮੀ ਵਿਰਕ ਨੇ ਆਪਣੇ ਇਸ ਗਾਣੇ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਐਮੀ ਵਿਰਕ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਉਹ ਜਲਦ ਹੀ ਆਪਣੇ ਚਹੇਤੇ ਸਟਾਰ ਨੂੰ 'ਕੈਰੀ ਆਨ ਜੱਟਾ 3' 'ਚ ਦੇਖਣ ਵਾਲੇ ਹਨ।
View this post on Instagram
ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' ਸਾਲ 2023 'ਚ ਰਿਲੀਜ਼ ਹੋਣ ਵਾਲੀਆਂ ਸਭ ਤੋਂ ਵੱਡੀ ਪੰਜਾਬੀ ਫਿਲਮਾਂ 'ਚੋਂ ਇੱਕ ਹੈ। ਸਟਾਰ ਕਾਸਟ ਦੀ ਗੱਲ ਕਰੀਏ ਤਾਂ ਫਿਲਮ ਚ ਸੋਨਮ ਬਾਜਵਾ, ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਨਰੇਸ਼ ਕਥੂਰੀਆ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ ਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।
ਇਹ ਵੀ ਪੜ੍ਹੋ: ਨਿਮਰਤ ਖਹਿਰਾ ਨੇ ਫਿਰ ਖਿੱਚਿਆ ਧਿਆਨ, ਨਵੀਆਂ ਤਸਵੀਰਾਂ 'ਚ ਨਜ਼ਰ ਆਇਆ ਗਾਇਕਾ ਦਾ ਰਾਇਲ ਲੁੱਕ