ਵਿਲ ਸਮਿੱਥ ਨਾਲ ਥੱਪੜ ਕਾਂਡ ਤੋਂ ਬਾਅਦ ਕ੍ਰਿਸ ਰੌਕ ਨੇ ਆਸਕਰ 2023 ਦੀ ਮੇਜ਼ਬਾਨੀ ਤੋਂ ਕੀਤਾ ਇਨਕਾਰ
Chris Rock Will Smith: ਇੰਜ ਲੱਗਦਾ ਕਿ ਕ੍ਰਿਸ ਰੌਕ ਵਿਲ ਸਮਿਥ ਨਾਲ ਹੋਏ ਥੱਪੜ ਕਾਂਡ ਨੂੰ ਭੁੱਲਣ ਦੇ ਮੂਡ `ਚ ਨਹੀਂ ਹਨ। ਉਨ੍ਹਾਂ ਨੇ ਆਸਕਰ 2023 ਦੀ ਮੇਜ਼ਬਾਨੀ ਤੋਂ ਇਨਕਾਰ ਕਰ ਦਿਤਾ ਹੈ, ਜਿਸ ਦਾ ਕਾਰਨ ਥੱਪੜ ਕਾਂਡ ਹੀ ਦਸਿਆ ਜਾ ਰਿਹਾ ਹੈ।
Chris Rock Declined Offer To host 2023 Oscars: ਹਾਲੀਵੁੱਡ ਕਾਮੇਡੀਅਨ ਕ੍ਰਿਸ ਰੌਕ ਨੇ ਅਗਲੇ ਸਾਲ ਹੋਣ ਵਾਲੇ ਆਸਕਰ ਸਮਾਰੋਹ ਦੀ ਮੇਜ਼ਬਾਨੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਾਲ ਮਾਰਚ ਵਿੱਚ ਹੋਏ ਆਸਕਰ ਸਮਾਰੋਹ ਵਿੱਚ ਅਦਾਕਾਰ ਵਿਲ ਸਮਿਥ ਨੇ ਉਨ੍ਹਾਂ ਨੂੰ ਥੱਪੜ ਮਾਰਿਆ ਸੀ। ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਅਤੇ ਸਮਿਥ ਨੂੰ ਅਕੈਡਮੀ ਤੋਂ ਅਸਤੀਫਾ ਦੇਣਾ ਪਿਆ। ਹਾਲਾਂਕਿ ਉਨ੍ਹਾਂ ਨੇ ਇਸ ਲਈ ਜਨਤਕ ਤੌਰ 'ਤੇ ਮੁਆਫੀ ਮੰਗੀ ਸੀ, ਪਰ ਗੱਲ ਨਹੀਂ ਬਣੀ। ਮਾਮਲਾ ਵਧਦਾ ਦੇਖ ਸਮਿਥ ਨੂੰ ਅਸਤੀਫਾ ਦੇਣ ਦਾ ਕਦਮ ਚੁੱਕਣਾ ਪਿਆ ਅਤੇ ਅਕੈਡਮੀ ਨੇ ਉਨ੍ਹਾਂ 'ਤੇ 10 ਸਾਲ ਲਈ ਪਾਬੰਦੀ ਵੀ ਲਗਾ ਦਿੱਤੀ।
ਹੁਣ ਇਸ ਥੱਪੜ ਸਕੈਂਡਲ ਕਾਰਨ ਕ੍ਰਿਸ ਨੇ ਆਸਕਰ 2023 ਦੀ ਮੇਜ਼ਬਾਨੀ ਨਾ ਕਰਨ ਦਾ ਫੈਸਲਾ ਕੀਤਾ ਹੈ। ਅਰੀਜ਼ੋਨਾ ਰੀਪਬਲਿਕ ਦੇ ਅਨੁਸਾਰ, ਪਿਛਲੇ ਐਤਵਾਰ ਨੂੰ ਐਰੀਜ਼ੋਨਾ ਕਮਰਸ਼ੀਅਲ ਥੀਏਟਰ ਵਿੱਚ ਇੱਕ ਕਾਮੇਡੀ ਸੈੱਟ ਦੇ ਦੌਰਾਨ, ਕ੍ਰਿਸ ਨੇ ਆਸਕਰ ਵਿੱਚ ਵਾਪਸੀ ਨੂੰ ਕਿਸੇ ਕ੍ਰਾਈਮ ਸੀਨ `ਤੇ ਵਾਪਸ ਜਾਣ ਵਰਗਾ ਦੱਸਿਆ। ਕ੍ਰਿਸ ਰੌਕ ਨੇ ਮੇਜ਼ਬਾਨੀ ਦੀ ਪੇਸ਼ਕਸ਼ ਦੀ ਤੁਲਨਾ 1995 ਵਿੱਚ ਓਜੇ ਸਿੰਪਸਨ ਕਤਲ ਕੇਸ ਨਾਲ ਕਰਦਿਆਂ ਕਿਹਾ ਕਿ ਇਹ ਬ੍ਰਾਊਨ ਸਿੰਪਸਨ ਨੂੰ ਉਸ ਥਾਂ ਭੇਜਣ ਵਰਗਾ ਸੀ ਜਿੱਥੇ ਉਸਦੀ ਮਾਂ ਦੀ ਹੱਤਿਆ ਕੀਤੀ ਗਈ ਸੀ।
ਮੁਹੰਮਦ ਅਲੀ ਦੀ 2001 ਦੀ ਫਿਲਮ ਦਾ ਜ਼ਿਕਰ ਕਰਦੇ ਹੋਏ ਕ੍ਰਿਸ ਨੇ ਕਿਹਾ ਕਿ ਸਮਿਥ ਨੇ ਥੱਪੜ ਮਾਰ ਕੇ ਕ੍ਰਿਸ ਨੂੰ ਨਹੀਂ ਸਗੋਂ ਖੁਦ ਨੂੰ ਨੁਕਸਾਨ ਪਹੁੰਚਾਇਆ ਹੈ। ਕ੍ਰਿਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਥੱਪੜ ਸਕੈਂਡਲ ਤੋਂ ਬਾਅਦ ਸੁਪਰ ਬਾਊਲ ਦੇ ਇਸ਼ਤਿਹਾਰ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ।
ਥੱਪੜ ਸਕੈਂਡਲ ਦੀ ਗੱਲ ਕਰੀਏ ਤਾਂ ਇਸ ਸਾਲ ਆਸਕਰ ਸਮਾਰੋਹ ਦੌਰਾਨ ਕ੍ਰਿਸ ਰੌਕ ਨੇ ਸਮਿਥ ਦੀ ਪਤਨੀ ਜੇਡਾ ਪਿੰਕੇਟ ਦਾ ਮਜ਼ਾਕ ਉਡਾਇਆ ਸੀ, ਜਿਸ ਕਾਰਨ ਐਕਟਰ ਨੇ ਲਾਈਵ ਸ਼ੋਅ ਦੌਰਾਨ ਸਟੇਜ 'ਤੇ ਜਾ ਕੇ ਕ੍ਰਿਸ ਨੂੰ ਥੱਪੜ ਮਾਰ ਦਿੱਤਾ ਸੀ। ਸਮਿਥ ਦੀ ਪਤਨੀ ਇਕ ਬੀਮਾਰੀ ਨਾਲ ਜੂਝ ਰਹੀ ਹੈ, ਜਿਸ ਕਾਰਨ ਉਨ੍ਹਾਂ ਦੇ ਵਾਲ ਝੜ ਗਏ ਹਨ। ਕ੍ਰਿਸ ਨੇ ਜੇਡਾ ਦੇ ਵਾਲ ਝੜਨ ਦਾ ਮਜ਼ਾਕ ਉਡਾਇਆ ਸੀ, ਜੋ ਕਿ ਸਮਿੱਥ ਨੂੰ ਜ਼ਰਾ ਵੀ ਚੰਗਾ ਨਹੀਂ ਲੱਗਿਆ ਤੇ ਉਨ੍ਹਾਂ ਸਟੇਜ ਤੇ ਜਾ ਕੇ ਸਭ ਦੇ ਸਾਹਮਣੇ ਕ੍ਰਿਸ ਨੂੰ ਥੱਪੜ ਮਾਰ ਦਿੱਤਾ ਸੀ।