ਹਾਲੀਵੁੱਡ ਫਿਲਮ 'ਓਪਨਹਾਈਮਰ' ਦੀ ਚਾਰੇ ਪਾਸੇ ਚਰਚਾ, ਪਹਿਲੇ ਹੀ ਦਿਨ ਕੀਤੀ ਇੰਨੀਂ ਕਮਾਈ, 'ਮਿਸ਼ਨ ਇੰਪੌਸੀਬਲ 7' ਨੂੰ ਛੱਡਿਆ ਪਿੱਛੇ
Oppenheimer Box Office Day 1 Collection: ਹਾਲੀਵੁੱਡ ਫਿਲਮ 'ਓਪਨਹਾਈਮਰ' ਦੇ ਰਿਲੀਜ਼ ਹੋਣ ਦੇ ਨਾਲ ਹੀ ਇਸ ਪ੍ਰਤੀ ਲੋਕਾਂ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਹੁਣ ਫਿਲਮ ਦਾ ਪਹਿਲੇ ਦਿਨ ਦਾ ਬਾਕਸ ਆਫਿਸ ਕਲੈਕਸ਼ਨ ਸਾਹਮਣੇ ਆ ਗਿਆ ਹੈ
Oppenheimer Box Office Day 1 Collection: ਕ੍ਰਿਸਟੋਫਰ ਨੋਲਨ ਦੀ ਫਿਲਮ 'ਓਪਨਹਾਈਮਰ' ਦਾ ਭਾਰਤ ਵਿੱਚ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਪਹਿਲੇ ਦਿਨ ਹੀ ਇਹ ਫਿਲਮ ਬਲਾਕਬਸਟਰ ਹੋਣ ਵੱਲ ਇਸ਼ਾਰਾ ਕਰ ਰਹੀ ਹੈ। ਜਿੱਥੇ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਟੌਮ ਕਰੂਜ਼ ਦੀ 'ਮਿਸ਼ਨ ਇੰਪੌਸੀਬਲ 7' ਬਾਕਸ ਆਫਿਸ 'ਤੇ ਕਮਾਲ ਕਰ ਰਹੀ ਸੀ, ਉਥੇ ਹੀ ਹੁਣ 'ਓਪਨਹਾਈਮਰ' ਨੇ ਪਹਿਲੇ ਦਿਨ ਹੀ ਫਿਲਮ ਨੂੰ ਪਿੱਛੇ ਛੱਡ ਦਿੱਤਾ ਹੈ। ਫਿਲਮ ਦੇ ਪਹਿਲੇ ਹੀ ਦਿਨ ਦਰਸ਼ਕਾਂ 'ਚ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਬੱਬੂ ਮਾਨ ਵੀ ਆਏ ਹੜ੍ਹ ਦੀ ਲਪੇਟ 'ਚ, ਗਾਇਕ ਦੇ ਘਰ 'ਚ ਭਰ ਗਿਆ ਪਾਣੀ, ਵੀਡੀਓ ਕੀਤਾ ਸ਼ੇਅਰ
'ਓਪਨਹਾਈਮਰ' ਓਪਨਿੰਗ ਡੇ ਕਲੈਕਸ਼ਨ
ਸਿਲਿਅਨ ਮਰਫੀ ਅਤੇ ਰਾਬਰਟ ਡਾਊਨੀ ਜੂਨੀਅਰ ਦੀ ਦਮਦਾਰ ਅਦਾਕਾਰੀ ਵਾਲੀ ਫਿਲਮ 'ਓਪਨਹਾਈਮਰ' ਨੇ ਪਹਿਲੇ ਦਿਨ ਹੀ ਜ਼ਬਰਦਸਤ ਕਮਾਈ ਕੀਤੀ ਹੈ। ਸਕਨੀਲਕ ਦੀ ਸ਼ੁਰੂਆਤੀ ਟ੍ਰੇਡ ਰਿਪੋਰਟ ਦੇ ਮੁਤਾਬਕ ਇਸ ਫਿਲਮ ਦਾ ਪਹਿਲੇ ਦਿਨ ਦਾ ਕਲੈਕਸ਼ਨ 13.50 ਕਰੋੜ ਰਿਹਾ ਹੈ। ਇਸ ਲਿਹਾਜ਼ ਨਾਲ ਇਹ ਫਿਲਮ ਇਸ ਸਾਲ ਦੀ ਪਹਿਲੀ ਹਾਲੀਵੁੱਡ ਫਿਲਮ ਬਣ ਗਈ ਹੈ, ਜਿਸ ਨੇ ਇੰਨੀ ਜ਼ਬਰਦਸਤ ਓਪਨਿੰਗ ਕੀਤੀ ਹੈ। ਇਸ ਤੋਂ ਪਹਿਲਾਂ 12 ਜੁਲਾਈ ਨੂੰ ਰਿਲੀਜ਼ ਹੋਈ 'ਮਿਸ਼ਨ ਇੰਪੌਸੀਬਲ 7' ਦੀ ਓਪਨਿੰਗ ਡੇ ਕਲੈਕਸ਼ਨ 12.25 ਕਰੋੜ ਸੀ। ਦੂਜੇ ਪਾਸੇ 19 ਮਈ ਨੂੰ ਰਿਲੀਜ਼ ਹੋਈ ਵਿਨ ਡੀਜ਼ਲ ਦੀ 'ਫਾਸਟ ਐਕਸ' ਨੇ ਪਹਿਲੇ ਦਿਨ ਕਰੀਬ 12 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਕੀ ਹੈ ਫਿਲਮ ਦੀ ਕਹਾਣੀ
'ਓਪਨਹਾਈਮਰ' ਇੱਕ ਜੀਵਨੀ ਯਾਨਿ ਬਾਇਓਪਿਕ ਹੈ। ਜੋ ਐਟਮ ਬੰਬ ਦੇ ਪਿਤਾਮਾ 'ਜੇ ਰਾਬਰਟ ਓਪਨਹਾਈਮਰ' ਦੇ ਜੀਵਨ 'ਤੇ ਆਧਾਰਿਤ ਹੈ। ਇਹ ਫਿਲਮ ਓਪਨਹਾਈਮਰ ਦੇ ਪਹਿਲੇ ਪ੍ਰਮਾਣੂ ਪ੍ਰੀਖਣ 'ਟ੍ਰਿਨਿਟੀ' ਬਾਰੇ ਦੱਸਦੀ ਹੈ। ਜਿਸ ਵਿੱਚ ਮੁਕੱਦਮੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਘਟਨਾਵਾਂ ਦਾ ਦਿਲਚਸਪ ਵਰਣਨ ਹੈ।
ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਨੇ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਪਰਮਾਣੂ ਬੰਬਾਂ ਨਾਲ ਹਮਲਾ ਕੀਤਾ ਸੀ। ਇਹ ਹਮਲਾ ਅਮਰੀਕਾ ਨੇ ਹੀ ਕੀਤਾ ਸੀ। ਇਸ ਹਮਲੇ 'ਚ ਕਈ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ, ਨਾਲ ਹੀ ਜਾਪਾਨ ਨੂੰ ਇਸ ਹਮਲੇ ਤੋਂ ਉਭਰਨ 'ਚ ਕਈ ਸਾਲ ਲੱਗ ਗਏ ਸਨ। ਇਸ ਫਿਲਮ ਵਿੱਚ ਇਸ ਦਾ ਇੱਕ ਹਿੱਸਾ ਲੈ ਕੇ ਦਿਖਾਇਆ ਗਿਆ ਹੈ ਕਿ ਕਿਵੇਂ ਮਨੁੱਖ ਦੀ ਇੱਛਾ ਮਨੁੱਖੀ ਜੀਵਨ ਨੂੰ ਤਬਾਹ ਕਰਨ ਵੱਲ ਲੈ ਜਾ ਸਕਦੀ ਹੈ।