(Source: Matrize)
ਫ਼ਿਲਮ ਜਗਤ ਨਾਲ ਜੁੜੇ ਲੋਕਾਂ ਦੀ ਸਰਕਾਰ ਨੂੰ ਅਪੀਲ, ਹੁਣ ਤਾਂ ਥੀਏਟਰ ਖੋਲ੍ਹਣ ਦੀ ਦਿਉ ਇਜਾਜ਼ਤ
ਪੂਰੇ ਦੇਸ਼ ਵਿਚ 25 ਮਾਰਚ ਤੋਂ ਲੌਕਡਾਊਨ ਲਾਗੂ ਕੀਤਾ ਗਿਆ ਸੀ। ਕੇਂਦਰ ਸਰਕਾਰ ਨੇ ਜੂਨ ਦੇ ਮਹੀਨੇ ਤੋਂ ਦਫਤਰ, ਬਾਜ਼ਾਰ, ਸ਼ਾਪਿੰਗ ਕੰਪਲੈਕਸ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ ਪਰ ‘ਅਨਲੌਕ -4’ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ ਵੀ ਥੀਏਟਰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿਤੀ ਗਈ।
ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੇਸ਼ ਭਰ ਵਿੱਚ ਸਿਨੇਮਾ ਹਾਲ ਹਾਲੇ ਵੀ ਬੰਦ ਹਨ ਜਿਸ ਕਾਰਨ ਹੁਣ ਥੀਏਟਰ ਮਾਲਕਾਂ, ਮਨੋਰੰਜਨ ਉਦਯੋਗ ਤੇ ਇੰਡਸਟਰੀ ਨਾਲ ਜੁੜੇ ਲੋਕ ਕੇਂਦਰ ਸਰਕਾਰ ਨੂੰ ਥੀਏਟਰ ਖੋਲ੍ਹਣ ਦੀ ਅਪੀਲ ਕਰ ਰਹੇ ਹਨ। ਬੀਤੇ ਦਿਨ ਵੀ ਬਾਲੀਵੁੱਡ ਦੇ ਕਈ ਫਿਲਮ ਪ੍ਰੋਡਿਊਸਰਸ, ਅਦਾਕਾਰਾਂ ਤੇ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (ਐਮਏਆਈ) ਨੇ ਕੇਂਦਰ ਨੂੰ ਸਿਨੇਮਾਘਰ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ।
ਪੂਰੇ ਦੇਸ਼ ਵਿਚ 25 ਮਾਰਚ ਤੋਂ ਲੌਕਡਾਊਨ ਲਾਗੂ ਕੀਤਾ ਗਿਆ ਸੀ। ਕੇਂਦਰ ਸਰਕਾਰ ਨੇ ਜੂਨ ਦੇ ਮਹੀਨੇ ਤੋਂ ਦਫਤਰ, ਬਾਜ਼ਾਰ, ਸ਼ਾਪਿੰਗ ਕੰਪਲੈਕਸ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ ਪਰ ‘ਅਨਲੌਕ -4’ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ ਵੀ ਥੀਏਟਰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿਤੀ ਗਈ।
ਐਮਏਆਈ ਨੇ 'ਸਪੋਰਟ ਮੂਵੀ ਥੀਏਟਰਸ' ਹੈਸ਼ਟੈਗ ਨਾਲ ਇਕ ਟਵੀਟ ਕੀਤਾ ਕਿ ਸਿਨੇਮਾ ਇੰਡਸਟਰੀ ਨਾ ਸਿਰਫ ਦੇਸ਼ ਦੇ ਬਲਕਿ ਕਲਚਰ ਦਾ ਇੱਕ ਅੰਦਰੂਨੀ ਹਿੱਸਾ ਹੈ, ਇਸ ਨਾਲ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਬਣਦੀ ਹੈ। ਇਸ ਵਿਚ ਕਿਹਾ ਗਿਆ, "ਬਹੁਤੇ ਦੇਸ਼ਾਂ ਵਿਚ ਸਿਨੇਮਾ ਘਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅਸੀਂ ਭਾਰਤ ਸਰਕਾਰ ਨੂੰ ਵੀ ਸਿਨੇਮਾਘਰ ਖੋਲ੍ਹਣ ਦੀ ਬੇਨਤੀ ਕਰਦੇ ਹਾਂ।
ਐਸੋਸੀਏਸ਼ਨ ਨੇ ਕਿਹਾ, "ਜੇਕਰ ਮੈਟਰੋ, ਮੌਲ ਤੇ ਰੈਸਟੋਰੈਂਟ ਖੋਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ, ਤਾਂ ਸਿਨੇਮਾ ਇੰਡਸਟਰੀ ਵੀ ਇੱਕ ਮੌਕੇ ਦੀ ਹੱਕਦਾਰ ਹੈ।" ਫਿਲਮ ਨਿਰਮਾਤਾ ਬੋਨੀ ਕਪੂਰ, ਪ੍ਰਵੀਨ ਡਬਾਸ ਤੇ ਸ਼ੀਬਾਸ਼ੀਸ਼ ਸਰਕਾਰ ਵਰਗੇ ਲੋਕਾਂ ਨੇ ਸਿਨੇਮਾਘਰ ਖੋਲ੍ਹਣ ਦੀ ਆਗਿਆ ਦੇਣ ਦੀ ਮੰਗ ਦਾ ਸਮਰਥਨ ਕੀਤਾ।