ਪੜਚੋਲ ਕਰੋ
Advertisement
CINTAA ਨੇ ਐਂਟੀ-ਹਰਾਸ਼ਮੈਂਟ ਲਈ ਬਣਾਈ ਕਮੇਟੀ, ਸਵਰਾ-ਰਵੀਨਾ ਨੂੰ ਮਿਲੀ ਜਿੰਮੇਵਾਰੀ
ਮੁੰਬਈ: ਤਨੁਸ਼੍ਰੀ-ਨਾਨਾ ਵਿਵਾਦ ਤੋਂ ਬਾਅਦ ਭਾਰਤ ‘ਚ #ਮੀਟੂ ਮੂਵਮੈਂਟ ਸ਼ੁਰੂ ਹੋਇਆ ਜਿਸ ਦਾ ਅਸਰ ਕਾਫੀ ਦੇਖਣ ਨੂੰ ਵੀ ਮਿਲਿਆ। ਅਜਿਹੇ ‘ਚ ਸਿੰਟਾ ਯਾਨੀ ਸਿਨੇ ਐਂਡ ਟੀਵੀ ਆਰਟਿਸਟ ਐਸੋਸ਼ੀਏਸ਼ਨ ਨੇ ਔਰਤਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਕਮੇਟੀ ਬਣਾਉਣ ਦਾ ਫੈਸਲਾ ਲਿਆ ਹੈ। ਇਸ ‘ਤੇ ਸਿੰਟਾ ਮੈਂਬਰ ਸੁਸ਼ਾਂਤ ਸਿੰਘ ਨੇ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਸ ਕਮੇਟੀ ਬਾਰੇ ਸੁਸ਼ਾਂਤ ਨੇ ਕਿਹਾ, "ਅਸੀਂ ਕਮੇਟੀ ਬਣਾਈ ਹੈ ਜਿਸ ਦਾ ਨਾਂ ਹੈ ਪੌਸ਼, ਪ੍ਰਿਵੇਨਸ਼ਨ ਆਫ ਸੈਕਸੂਅਲ ਹਰਾਸ਼ਮੈਂਟਸ। ਇਸ ਰਾਹੀਂ ਪੈਂਫਲੈਟ ਵੰਡ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੰਮਕਾਜੀ ਥਾਵਾਂ ‘ਤੇ ਯੋਣ ਸ਼ੋਸ਼ਣ ਕੀ ਹੁੰਦਾ ਹੈ।"
ਇਸ ਤੋਂ ਇਲਾਵਾ ਸੁਸ਼ਾਂਤ ਨੇ ਕਿਹਾ, "ਸਵਰਾ ਨੇ ਸਾਡੇ ਨਾਲ ਗੱਲ ਕੀਤੀ ਉਹ ਸਾਡੀ ਮੈਂਬਰ ਹੈ ਸਵਰਾ ਖੁੱਲ੍ਹੇ ਵਿਚਾਰਾਂ ਨਾਲ ਅਜਿਹੇ ਮੁੱਦੇ ‘ਤੇ ਕੰਮ ਕਰ ਰਹੀ ਸੀ। ਸਵਰਾ ਤੋਂ ਇਲਾਵਾ ਵਕੀਲ ਵਰੀਂਦਾ ਗ੍ਰੋਵਰ ਵੀ ਇਸ ਕੰਮ ‘ਚ ਸ਼ਾਮਲ ਹੈ।"
ਸੁਸ਼ਾਂਤ ਨੇ ਅੱਗੇ ਦੱਸਿਆ ਕਿ ਇਸ ਮੁਹਿਮ ‘ਚ ਉਨ੍ਹਾਂ ਦੇ ਨਾਲ ਐਕਟਰਸ ਸਵਰਾ ਭਾਸਕਰ, ਰਵੀਨਾ ਟੰਡਨ, ਰੇਣੁਕਾ ਸ਼ਹਾਣੇ, ਪਤੱਰਕਾਰ ਭਾਰਤੀ ਦੁਬੇ ਤੇ ਫ਼ਿਲਮ-ਮੇਕਰ ਅਮੋਲ ਗੁਪਤੇ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਪੌਸ਼ ਕੋਲ ਵਕੀਲ ਤੇ ਸਾਇਕਲੋਜ਼ਿਸਟ ਵੀ ਹਨ। ਕਮੇਟੀ ਵਿਸ਼ਾਖਾ ਗਾਈਡਲਾਈਨ ਦੇ ਤਹਿਤ ਬਣੀ ਹੈ ਜਿਸ ‘ਚ 50% ਮਹਿਲਾਵਾਂ ਸ਼ਾਮਲ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement