(Source: ECI/ABP News)
Code Name Tiranga Review: ਹਾਰਡੀ ਸੰਧੂ ਦੀ ਫ਼ਿਲਮ `ਕੋਡ ਨੇਮ ਤਿਰੰਗਾ` ਨੇ ਕੀਤਾ ਨਿਰਾਸ਼, ਪਰੀਨਿਤੀ ਦੀ ਐਕਟਿੰਗ ਵੀ ਫ਼ਿਲਮ ਨੂੰ ਨਹੀਂ ਬਚਾ ਸਕੀ
Parineeti Chopra: 'ਕੋਡ ਨੇਮ ਤਿਰੰਗਾ`...ਫ਼ਿਲਮ ਦਾ ਨਾਮ ਸੁਣ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਕਹਾਣੀ ਕਿਸੇ ਏਜੰਟ ਦੀ ਹੋਵੇਗੀ, ਜੋ ਕਿਸੇ ਮਿਸ਼ਨ ਤੇ ਹੈ। ਪਰ ਮਿਸ਼ਨ ਤੇ ਹੀਰੋ ਨਹੀਂ ਹੀਰੋਇਨ ਨਿਕਲੀ ਹੈ। ਉਹ ਹੀਰੋਇਨ ਹੈ ਪਰੀਨਿਤੀ ਚੋਪੜਾ।
![Code Name Tiranga Review: ਹਾਰਡੀ ਸੰਧੂ ਦੀ ਫ਼ਿਲਮ `ਕੋਡ ਨੇਮ ਤਿਰੰਗਾ` ਨੇ ਕੀਤਾ ਨਿਰਾਸ਼, ਪਰੀਨਿਤੀ ਦੀ ਐਕਟਿੰਗ ਵੀ ਫ਼ਿਲਮ ਨੂੰ ਨਹੀਂ ਬਚਾ ਸਕੀ code name tiranga review watch the review of parineeti chopra hardy sandhu starrer code name tiranga before you wanna watch the movie Code Name Tiranga Review: ਹਾਰਡੀ ਸੰਧੂ ਦੀ ਫ਼ਿਲਮ `ਕੋਡ ਨੇਮ ਤਿਰੰਗਾ` ਨੇ ਕੀਤਾ ਨਿਰਾਸ਼, ਪਰੀਨਿਤੀ ਦੀ ਐਕਟਿੰਗ ਵੀ ਫ਼ਿਲਮ ਨੂੰ ਨਹੀਂ ਬਚਾ ਸਕੀ](https://feeds.abplive.com/onecms/images/uploaded-images/2022/10/14/0aecf8d8e92a386c21d13b1dddea4b601665730953694469_original.jpg?impolicy=abp_cdn&imwidth=1200&height=675)
Code Name Tiranga: `ਕੋਡ ਨੇਮ ਤਿਰੰਗਾ`...ਫ਼ਿਲਮ ਦਾ ਨਾਮ ਸੁਣ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਕਹਾਣੀ ਕਿਸੇ ਏਜੰਟ ਦੀ ਹੋਵੇਗੀ, ਜੋ ਕਿਸੇ ਮਿਸ਼ਨ ਤੇ ਹੈ। ਪਰ ਮਿਸ਼ਨ ਤੇ ਹੀਰੋ ਨਹੀਂ ਹੀਰੋਇਨ ਨਿਕਲੀ ਹੈ। ਉਹ ਹੀਰੋਇਨ ਹੈ ਪਰੀਨਿਤੀ ਚੋਪੜਾ।
ਫ਼ਿਲਮ ਦੀ ਕਹਾਣੀ
ਫ਼ਿਲਮ ਦੀ ਕਹਾਣੀ ਦੁਰਗਾ ਨਾਂ ਦੀ ਇੱਕ ਏਜੰਟ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਉਂਦੀ ਹੈ। ਇਹ ਕਿਰਦਾਰ ਪਰੀਨਿਤੀ ਚੋਪੜਾ ਨੇ ਨਿਭਾਇਆ ਹੈ। ਉਸ ਨੂੰ ਇੱਕ ਅੱਤਵਾਦੀ ਨੂੰ ਫੜਨ ਦਾ ਮਿਸ਼ਨ ਮਿਲਿਆ ਹੈ। ਇਸੇ ਮਿਸ਼ਨ ਦੌਰਾਨ ਉਸ ਦੀ ਮੁਲਾਕਾਤ ਹਾਰਡੀ ਸੰਧੂ ਨਾਲ ਹੁੰਦੀ ਹੈ। ਬਾਕੀ ਉਹੀ ਘਿਸੀ ਪਿਟੀ ਕਹਾਣੀ ਹੈ। ਉਹੀ ਪੁਰਾਣੀ ਜਾਸੂਸੀ ਫ਼ਿਲਮਾਂ ਦਾ ਮਿਸ਼ਰਨ ਹੈ `ਕੋਡ ਨੇਮ ਤਿਰੰਗਾ`। ਪੂਰੀ ਫ਼ਿਲਮ `ਚ ਦਰਸ਼ਕ ਫ਼ਿਲਮ ਦੀ ਕਹਾਣੀ ਨੂੰ ਲੱਭਦੇ ਰਹਿੰਦੇ ਹਨ, ਪਰ ਇੰਜ ਲੱਗਦਾ ਹੈ ਕਿ ਕਹਾਣੀ ਵੀ ਕਿਸੇ ਕੋਡ ਹੇਠਾਂ ਲੁਕ ਗਈ ਹੈ। ਕੁੱਝ ਸਮਝ ਆਉਂਦਾ ਹੀ ਨਹੀਂ ਹੈ। ਫ਼ਿਲਮ `ਚ ਕੋਈ ਸਸਪੈਂਸ ਨਹੀਂ ਹੈ। ਤੁਹਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਕਹਾਣੀ `ਚ ਅੱਗੇ ਕੀ ਹੋਣ ਵਾਲਾ ਹੈ।
ਐਕਟਿੰਗ
ਐਕਟਿੰਗ ਦੀ ਗੱਲ ਕੀਤੀ ਜਾਏ ਤਾਂ ਸਭ ਤੋਂ ਕਮਾਲ ਐਕਟਿੰਗ ਪਰੀਨਿਤੀ ਚੋਪੜਾ ਦੀ ਹੈ। ਹਾਰਡੀ ਸੰਧੂ ਕੋਲ ਜ਼ਿਆਦਾ ਕੁੱਝ ਕਰਨ ਲਈ ਹੈ ਨਹੀਂ, ਉਹ ਆਪਣੇ ਕਿਰਦਾਰ `ਚ ਠੀਕ ਠਾਕ ਨਜ਼ਰ ਆ ਰਹੇ ਹਨ। ਫ਼ਿਲਮ `ਚ ਸਭ ਤੋਂ ਜ਼ਿਆਦਾ ਜਿਸ ਗੱਲ ਦੀ ਚਰਚਾ ਹੋ ਰਹੀ ਹੈ, ਉਹ ਹੈ ਪਰੀਨਿਤੀ ਚੋਪੜਾ ਦੇ ਸਟੰਟ ਦੀ। ਖਾਸ ਕਰ ਉਹ ਸੀਨ, ਜਿਸ ਵਿੱਚ ਉਹ ਬੁਰਕਾ ਪਾ ਕੇ ਲੜਾਈ ਕਰਦੀ ਨਜ਼ਰ ਆਉਂਦੀ ਹੈ। ਫ਼ਿਲਮ ਦੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਪਰੀਨਿਤੀ ਨੇ ਇਸ ਰੋਲ ਦੇ ਲਈ ਕਾਫ਼ੀ ਮੇਹਨਤ ਕੀਤੀ ਹੈ। ਫ਼ਿਲਮ `ਚ ਟੀਵੀ ਅਦਾਕਾਰ ਸ਼ਰਦ ਕੇਲਕਰ ਨੇ ਵਿਲਨ ਦਾ ਕਿਰਦਾਰ ਨਿਭਾਇਆ ਹੈ। ਉਹ ਆਪਣੇ ਕਿਰਦਾਰ `ਚ ਜ਼ਬਰਦਸਤ ਲਗਦੇ ਹਨ।
ਸਿਨੇਮਾਟੋਗ੍ਰਾਫ਼ੀ, ਲੋਕੇਸ਼ਨ ਤੇ ਮਿਊਜ਼ਿਕ
ਫ਼ਿਲਮ ਦੀ ਸਭ ਤੋਂ ਵੱਡੀ ਸਮੱਸਿਆ ਇਸ ਦੀ ਕਹਾਣੀ ਹੈ। ਫ਼ਿਲਮ ਨੂੰ ਬੇਵਜ੍ਹਾ ਲਟਕਾਇਆ ਗਿਆ ਹੈ। ਫ਼ਿਲਮ `ਚ ਦਰਸ਼ਕ ਕਈ ਥਾਵਾਂ `ਤੇ ਬੋਰ ਵੀ ਹੋ ਜਾਂਦੇ ਹਨ। ਤੁਸੀਂ ਕਿਤੇ ਕਿਤੇ ਇਹ ਫ਼ਿਲਮ ਦੇਖਦੇ ਹੋਏ ਇਹ ਜ਼ਰੂਰ ਸੋਚਦੇ ਹੋ ਕਿ ਕਦੋਂ ਥੀਏਟਰ ਤੋਂ ਬਾਹਰ ਨਿਕਲਾਂਗੇ।
ਡਾਇਰੈਕਸ਼ਨ
ਨਿਰਦੇਸ਼ਕ ਰਿਭੂ ਦਾਸਗੁਪਤਾ ਨੂੰ ਇਸ ਤਰ੍ਹਾਂ ਦੀ ਫਿਲਮ ਬਣਾਉਣ ਤੋਂ ਪਹਿਲਾਂ ਹੋਰ ਮਿਹਨਤ ਕਰਨੀ ਚਾਹੀਦੀ ਸੀ... ਕਾਸਟਿੰਗ ਚੰਗੀ ਕੀਤੀ... ਐਕਟਿੰਗ ਵਧੀਆ ਕੀਤੀ ਪਰ ਕਹਾਣੀ ਦਾ ਕੋਡ ਗਾਇਬ ਹੋ ਗਿਆ...
ਰੇਟਿੰਗ - 2.5 ਵਿੱਚੋਂ 5 ਸਟਾਰ (ਪਰਿਣੀਤੀ ਲਈ ਅੱਧਾ ਸਟਾਰ ਵਾਧੂ)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)