Dalvir Goldy: ਮਸ਼ਹੂਰ ਕਾਂਗਰਸੀ ਲੀਡਰ ਦਲਵੀਰ ਗੋਲਡੀ ਪਹੁੰਚਿਆ ਅਨਮੋਲ ਕਵਾਤਰਾ ਦੇ ਸ਼ੋਅ 'ਤੇ, ਪੰਜਾਬ ਦੀ ਸਿਆਸਤ 'ਤੇ ਦਿੱਤਾ ਵੱਡਾ ਬਿਆਨ
Anmol Kwatra: ਦਲਵੀਰ ਗੋਲਡੀ ਨੇ ਪੰਜਾਬ ਦੀ ਸਿਆਸਤ ਤੇ ਇਸ ਦੇ ਲੀਡਰਾਂ 'ਤੇ ਤਿੱਖੇ ਹਮਲੇ ਕੀਤੇ। ਹਾਲਾਂਕਿ ਉਸ ਨੇ ਕਿਸੇ ਨਾਮ ਨਹੀਂ ਲਿਆ, ਪਰ ਉਸ ਨੇ ਕਿਹਾ ਕ ਪੰਜਾਬ ਦੀ ਸਿਆਸਤ ਤੇ ਮੌਜੂਦਾ ਸਿਸਟਮ ਇੰਨਾਂ ਵਿਗੜ ਚੁੱਕਿਆ ਹੈ ਕਿ...

ਅਮੈਲੀਆ ਪੰਜਾਬੀ ਦੀ ਰਿਪੋਰਟ
Anmol Kwatra Show: ਅਨਮੋਲ ਕਵਾਤਰਾ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਉਹ ਆਪਣੀ ਐਨਜੀਓ 'ਏਕ ਜ਼ਰੀਆ' ਰਾਹੀਂ ਲੋਕਾਂ ਦੀ ਮਦਦ ਕਰਦਾ ਹੈ। ਇਸ ਦੇ ਨਾਲ ਉਹ ਆਪਣੇ ਪੌਡਕਾਸਟਾਂ ਕਰਕੇ ਵੀ ਚਰਚਾ 'ਚ ਰਹਿੰਦਾ ਹੈ। ਹਾਲ ਹੀ 'ਚ ਅਨਮੋਲ ਦੇ ਸ਼ੋਅ 'ਚ ਮਸ਼ਹੂਰ ਕਾਂਗਰਸੀ ਲੀਡਰ ਦਲਵੀਰ ਗੋਲਡੀ ਸ਼ਾਮਲ ਹੋਇਆ ਸੀ। ਇੱਥੇ ਉਸ ਨੇ ਨਾ ਸਿਰਫ ਪੰਜਾਬ ਦੀ ਸਿਆਸਤ 'ਤੇ ਵੱਡੀਆਂ ਗੱਲਾਂ ਕਹੀਆਂ, ਬਲਕਿ ਉਸ ਨੇ ਸਿੱਧੂ ਮੂਸੇਵਾਲਾ ਬਾਰੇ ਵੀ ਦਿਲ ਨੂੰ ਛੂਹਣ ਵਾਲੀ ਗੱਲ ਕਹੀ।
ਪੰਜਾਬ ਦੀ ਸਿਆਸਤ 'ਤੇ ਵੱਡਾ ਬਿਆਨ
ਦਲਵੀਰ ਗੋਲਡੀ ਨੇ ਪੰਜਾਬ ਦੀ ਸਿਆਸਤ ਤੇ ਇਸ ਦੇ ਲੀਡਰਾਂ 'ਤੇ ਤਿੱਖੇ ਹਮਲੇ ਕੀਤੇ। ਹਾਲਾਂਕਿ ਉਸ ਨੇ ਕਿਸੇ ਨਾਮ ਨਹੀਂ ਲਿਆ, ਪਰ ਉਸ ਨੇ ਕਿਹਾ ਕ ਪੰਜਾਬ ਦੀ ਸਿਆਸਤ ਤੇ ਮੌਜੂਦਾ ਸਿਸਟਮ ਇੰਨਾਂ ਵਿਗੜ ਚੁੱਕਿਆ ਹੈ ਕਿ ਲੋਕ ਹੁਣ ਸਿਆਸੀ ਲੀਡਰਾਂ ਤੋਂ ਨਫਰਤ ਕਰਨ ਲੱਗ ਪਏ ਹਨ। ਇਹ ਕਹਿੰਦੇ ਕੁੱਝ ਹੋਰ ਨੇ ਅਤੇ ਕਰਦੇ ਕੁੱਝ ਹੋਰ ਨੇ।
ਸਿੱਧੂ ਮੂਸੇਵਾਲਾ ਬਾਰੇ ਕਹੀ ਇਹ ਗੱਲ
ਅਨਮੋਲ ਨੇ ਗੋਲਡੀ ਨੂੰ ਪੁੱਛਿਆ ਕਿ ਸਿੱਧੂ ਮੂਸੇਵਾਲਾ ਅਜਿਹਾ ਨਾਮ ਸੀ ਜੋ ਉਸ ਸਮੇਂ ਪੰਜਾਬ 'ਚ ਸਭ ਤੋਂ ਮਸ਼ਹੂਰ ਸੀ। ਪਰ ਵਿਧਾਨ ਸਭਾ ਚੋਣਾਂ 'ਚ ਉਸ ਨੂੰ ਜਿੱਤ ਨਹੀਂ ਮਿਲ ਸਕੀ, ਕਿਉਂ? ਇਸ 'ਤੇ ਗੋਲਡੀ ਨੇ ਕਿਹਾ, 'ਸਿੱਧੂ ਨੂੰ ਹੁਣ ਲੋਕ ਜਿੰਨਾ ਪਿਆਰ ਕਰ ਰਹੇ ਹਨ, ਜਦੋਂ ਮੌਕਾ ਸੀ, ਉਦੋਂ ਲੋਕਾਂ ਨੇ ਉਸ ਨੂੰ ਇਗਨੋਰ ਕਰਤਾ।' ਦੇਖੋ ਇਹ ਵੀਡੀਓ:
View this post on Instagram
ਦੇਖੋ ਪੂਰਾ ਪੌਡਕਾਸਟ:
ਕਾਬਿਲੇਗ਼ੌਰ ਹੈ ਕਿ ਦਲਵੀਰ ਗੋਲਡੀ ਸੰਗਰੂਰ ਦੇ ਜ਼ਿਲ੍ਹੇ ਧੂਰੀ ਤੋਂ ਸਾਬਕਾ ਵਿਧਾਇਕ ਹੈ। ਉਹ ਸਾਲ 2022 ਦੀਆ ਵਿਧਾਨ ਸਭਾ ਚੋਣਾਂ ਬੁਰੀ ਤਰ੍ਹਾਂ ਹਾਰਿਆ ਸੀ।






















