Cuttputli Film: ਗੁਰਪ੍ਰੀਤ ਘੁੱਗੀ `ਕਠਪੁਤਲੀ` ਫ਼ਿਲਮ `ਚ ਆਪਣੇ ਕਿਰਦਾਰ ਨੂੰ ਲੈਕੇ ਨਾਰਾਜ਼! ਇਹ ਹੈ ਵਜ੍ਹਾ
Gurpreet Ghuggi: ਗੁਰਪ੍ਰੀਤ ਘੁੱਗੀ ਸ਼ਾਇਦ ਕਠਪੁਤਲੀ ਫ਼ਿਲਮ `ਚ ਆਪਣੇ ਛੋਟੇ ਰੋਲ ਤੋਂ ਨਾਰਾਜ਼ ਹਨ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਫ਼ਿਲਮ ਦੀ ਪ੍ਰਮੋਸ਼ਨ `ਚ ਉਤਸ਼ਾਹ ਨਾਲ ਭਾਗ ਨਹੀਂ ਲਿਆ
ਅਮੈਲੀਆ ਪੰਜਾਬੀ ਦੀ ਰਿਪੋਰਟ
Gurpreet Ghuggi: ਬਾਲੀਵੁੱਡ ਫ਼ਿਲਮ `ਕਠਪੁਤਲੀ` ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਹ ਫ਼ਿਲਮ ਬਾਲੀਵੁੱਡ ਦੀਆਂ ਉਨ੍ਹਾਂ ਫ਼ਿਲਮਾਂ `ਚੋਂ ਇੱਕ ਬਣ ਗਈ ਹੈ, ਜਿਨ੍ਹਾਂ ਨੇ ਫ਼ਿਲਮ ਇੰਡਸਟਰੀ ਦੀ ਇੱਜ਼ਤ ਬਚਾਈ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਅਕਸ਼ੇ ਕੁਮਾਰ ਤੇ ਸਰਗੁਣ ਮਹਿਤਾ ਦੇ ਕਿਰਦਾਰ ਕਾਫ਼ੀ ਪਿਆਰ ਮਿਲ ਰਿਹਾ ਹੈ। ਸਰਗੁਣ ਮਹਿਤਾ ਇੰਨੀਂ ਦਿਨੀਂ `ਕਠਪੁਤਲੀ` ਫ਼ਿਲਮ ਦੀ ਸਫ਼ਲਤਾ ਨੂੰ ਐਨਜੁਆਏ ਕਰ ਰਹੀ ਹੈ। ਉੱਧਰ, ਦੂਜੇ ਪਾਸੇ ਫ਼ਿਲਮ ਦਾ ਇੱਕ ਕਲਾਕਾਰ ਅਜਿਹਾ ਵੀ ਹੈ, ਜੋ ਖਫ਼ਾ ਨਜ਼ਰ ਆ ਰਿਹਾ ਹੈ। ਉਹ ਕਲਾਕਾਰ ਹੈ ਗੁਰਪ੍ਰੀਤ ਘੁੱਗੀ।
ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਗੁਰਪ੍ਰੀਤ ਘੁੱਗੀ ਸ਼ਾਇਦ ਕਠਪੁਤਲੀ ਫ਼ਿਲਮ `ਚ ਆਪਣੇ ਛੋਟੇ ਰੋਲ ਤੋਂ ਨਾਰਾਜ਼ ਹਨ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਫ਼ਿਲਮ ਦੀ ਪ੍ਰਮੋਸ਼ਨ `ਚ ਉਤਸ਼ਾਹ ਨਾਲ ਭਾਗ ਨਹੀਂ ਲਿਆ। ਇਸ ਦੇ ਨਾਲ ਨਾ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ `ਤੇ ਫ਼ਿਲਮ ਦਾ ਕੋਈ ਪ੍ਰਚਾਰ ਕੀਤਾ। ਕਿਹਾ ਜਾਂਦਾ ਹੈ ਕਿ ਅਕਸ਼ੇ ਕੁਮਾਰ ਦੀ ਘੁੱਗੀ ਨਾਲ ਡੂੰਘੀ ਦੋਸਤੀ ਹੈ। ਘੁੱਗੀ ਨੇ ਇੱਥੋਂ ਤੱਕ ਕਿ ਅਕਸ਼ੇ ਕੁਮਾਰ ਨਾਲ ਫ਼ਿਲਮ ਨਾਲ ਸਬੰਧਤ ਇੱਕ ਵੀ ਤਸਵੀਰ ਸਾਂਝੀ ਨਹੀਂ ਕੀਤੀ। ਜਦਕਿ ਦੂਜੇ ਪਾਸੇ ਸਰਗੁਣ ਮਹਿਤਾ ਨੇ ਪੂਰੇ ਉਤਸ਼ਾਹ ਨਾਲ ਫ਼ਿਲਮ ਨੂੰ ਪ੍ਰਮੋਟ ਕੀਤਾ।
ਇਹ ਸਾਰੀਆਂ ਗੱਲਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁੱਝ ਗੜਬੜ ਤਾਂ ਜ਼ਰੂਰ ਹੈ। ਕਠਪੁਤਲੀ ਫ਼ਿਲਮ `ਚ ਗੁਰਪ੍ਰੀਤ ਘੁੱਗੀ ਦਾ ਕਿਰਦਾਰ ਬਹੁਤ ਹੀ ਛੋਟਾ ਹੈ। ਉਨ੍ਹਾਂ ਨੇ ਫ਼ਿਲਮ `ਚ ਇੱਕ ਕਾਂਸਟੇਬਲ ਦਾ ਕਿਰਦਾਰ ਨਿਭਾਇਆ ਹੈ। ਇਸ ਦੇ ਨਾਲ ਹੀ ਫ਼ਿਲਮ `ਚ ਘੁੱਗੀ ਦੇ ਬੜੀ ਮੁਸ਼ਕਲ ਨਾਲ 2-3 ਡਾਇਲੌਗ ਹਨ। ਇਸ ਤੋਂ ਬਾਅਦ ਫ਼ਿਲਮ ਦੇ ਕਲਾਈਮੈਕਸ ਯਾਨਿ ਫ਼ਿਲਮ ਦੀ ਐਂਡਿੰਗ ਤੋਂ ਪਹਿਲਾਂ ਹੀ ਘੁੱਗੀ ਨੂੰ ਗ਼ਾਇਬ ਕਰ ਦਿਤਾ ਗਿਆ। ਫ਼ਿਲਮ `ਚ ਘੁੱਗੀ ਨੂੰ ਕਲਾਈਮੈਕਸ `ਚ ਇੰਜ ਗਾਇਬ ਕੀਤਾ ਗਿਆ, ਜਿਵੇਂ ਉਹ ਮੇਕਰਜ਼ ਲਈ ਕੋਈ ਬੋਝ ਹੋਣ ਤੇ ਮੇਕਰਜ਼ ਇਹੀ ਚਾਹੁੰਦੇ ਹੋਣ ਕਿ ਘੁੱਗੀ ਨੂੰ ਕਿਸੇ ਵੀ ਤਰ੍ਹਾਂ ਬਾਹਰ ਕੀਤਾ ਜਾਵੇ।
ਘੁੱਗੀ ਦੇ ਫ਼ੈਨਜ਼ ਵੀ ਫ਼ਿਲਮ `ਚ ਉਨ੍ਹਾਂ ਦੇ ਕਿਰਦਾਰ ਤੋਂ ਜ਼ਰੂਰ ਨਿਰਾਸ਼ ਹੋਏ ਹੋਣਗੇ। ਕਿਉਂਕਿ ਅਕਸ਼ੇ ਨਾਲ ਘੁੱਗੀ ਨੇ ਪਹਿਲਾਂ ਵੀ ਕਈ ਫ਼ਿਲਮਾਂ `ਚ ਕੰਮ ਕੀਤਾ। ਉਨ੍ਹਾਂ ਫ਼ਿਲਮਾਂ `ਚ ਘੁੱਗੀ ਦਾ ਰੋਲ ਭਾਵੇਂ ਛੋਟਾ ਹੁੰਦਾ ਸੀ, ਪਰ ਦਮਦਾਰ ਹੁੰਦਾ ਸੀ। ਘੁੱਗੀ ਨੇ ਅਕਸ਼ੇ ਨਾਲ `ਹਮਕੋ ਦੀਵਾਨਾ ਕਰ ਗਏ` ਤੇ `ਸਿੰਘ ਇਜ਼ ਕਿੰਗ` ਵਰਗੀਆਂ ਫ਼ਿਲਮਾਂ `ਚ ਕੰਮ ਕੀਤਾ ਹੈ।