(Source: ECI/ABP News/ABP Majha)
Deep Sidhu: ਦੀਪ ਸਿੱਧੂ ਰਿਹਾ ਏਕਤਾ ਕਪੂਰ ਦਾ ਲੀਗਲ ਐਡਵਾਈਜ਼ਰ, ਧਰਮਿੰਦਰ ਨੇ ਬਣਾਇਆ ਹੀਰੋ, ਕਰੋੜਾਂ ਦੀ ਜਾਇਦਾਦ ਦਾ ਸੀ ਮਾਲਕ
Deep Sidhu First Death Anniversary: ਦੀਪ ਸਿੱਧੂ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਉਸ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ। ਤਾਂ ਅੱਜ ਅਸੀਂ ਤੁਹਾਨੂੰ ਦੀਪ ਸਿੱਧੂ ਬਾਰੇ ਅਜਿਹੀਆਂ ਗੱਲਾਂ ਦੱਸਾਂਗੇ, ਜੋ ਸ਼ਾਇਦ ਤੁਸੀਂ ਕਦੇ ਸੁਣੀਆਂ ਨਾ ਹੋਣ।
Deep SIdhu Death Anniversary: ਦੀਪ ਸਿੱਧੂ ਪੰਜਾਬੀ ਇੰਡਸਟਰੀ ਦਾ ਚਮਕਦਾਰ ਸਿਤਾਰਾ ਸੀ। ਪਰ 15 ਫਰਵਰੀ 2022 ਨੂੰ ਇਹ ਸਿਤਾਰਾ ਹਮੇਸ਼ਾ ਲਈ ਹਨੇਰੇ 'ਚ ਡੁੱਬ ਗਿਆ। ਅੱਜ ਦੀਪ ਦੀ ਪਹਿਲੀ ਬਰਸੀ ਹੈ। ਇਸ ਮੌਕੇ ਦੀਪ ਸਿੱਧੂ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਉਸ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ। ਤਾਂ ਅੱਜ ਅਸੀਂ ਤੁਹਾਨੂੰ ਦੀਪ ਸਿੱਧੂ ਬਾਰੇ ਅਜਿਹੀਆਂ ਗੱਲਾਂ ਦੱਸਾਂਗੇ, ਜੋ ਸ਼ਾਇਦ ਤੁਸੀਂ ਕਦੇ ਸੁਣੀਆਂ ਨਾ ਹੋਣ।
ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 'ਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਸੀ। ਜਦੋਂ ਦੀਪ 4 ਸਾਲਾਂ ਦੇ ਸੀ ਤਾਂ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ। ਦੀਪ ਦੇ ਪਿਤਾ ਵਕੀਲ ਸਨ। ਇਸ ਕਰਕੇ ਦੀਪ ਨੇ ਵੀ ਵਕਾਲਤ ਦੀ ਪੜ੍ਹਾਈ ਕੀਤੀ। ਦੀਪ ਨੂੰ ਬਚਪਨ ਤੋਂ ਹੀ ਐਕਟਿੰਗ ਤੇ ਮਾਡਲੰਿਗ ਦਾ ਕਾਫੀ ਜ਼ਿਆਦਾ ਸ਼ੌਕ ਸੀ। ਪਰ ਪਰਿਵਾਰ ਵੱਲੋਂ ਦੀਪ ਸਿੱਧੂ 'ਤੇ ਇਹ ਪਰੈਸ਼ਰ ਸੀ ਕਿ ਪਹਿਲਾਂ ਉਹ ਵਕਾਲਤ ਦੀ ਪੜ੍ਹਾਈ ਪੂਰੀ ਕਰੇ।
ਏਕਤਾ ਕਪੂਰ ਦਾ ਲੀਗਲ ਐਡਵਾਈਜ਼ਰ ਰਿਹਾ ਦੀਪ
ਕਾਲਜ ਦੇ ਦਿਨਾਂ 'ਚ ਦੀਪ ਸਿੱਧੂ ਨੇ ਕਿੰਗਫਿਸ਼ਰ ਮਾਡਲ ਹੰਟ ਨਾਂ ਦੇ ਈਵੈਂਟ 'ਚ ਹਿੱਸਾ ਲਿਆ ਸੀ। ਪਰ ਉਸ ਸਮੇਂ ਦੀਪ ਨੇ ਆਪਣੀ ਪੜ੍ਹਾਈ ਪੂਰੀ ਕਰਨੀ ਸੀ, ਇਸ ਕਰਕੇ ਉਸ ਨੇ ਇਸ ਪਾਸੇ ਜ਼ਿਆਦਾ ਧਿਆਨ ਨਹੀਂ ਦਿੱਤਾ। ਦੱਸ ਦਈਏ ਕਿ ਦੀਪ ਨੇ ਪੂਨਾ ਦੇ ਲਾਅ ਕਾਲਜ ਤੋਂ ਵਕਾਲਤ ਦੀ ਪੜ੍ਹਾਈ ਕੀਤੀ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੀਪ ਨੇ ਮਾਡਲੰਿਗ ਸ਼ੁਰੂ ਕੀਤੀ। ਮਾਡਲੰਿਗ 'ਚ ਦੀਪ ਦਾ ਕਰੀਅਰ ਬਹੁਤ ਵਧੀਆ ਚੱਲ ਰਿਹਾ ਸੀ, ਪਰ ਉਸ ਨੂੰ ਅੰਦਰ ਤੋਂ ਇਹ ਸਭ ਕਰਕੇ ਤਸੱਲੀ ਨਹੀਂ ਮਿਲ ਰਹੀ ਸੀ। ਇਸ ਲਈ ਉਸ ਨੇ ਵਾਪਸ ਵਕਾਲਤ ਕਰਨ ਦਾ ਹੀ ਫੈਸਲਾ ਕੀਤਾ। ਦੀਪ ਦੀ ਪਹਿਲੀ ਨੌਕਰੀ ਸੀ ਸਹਾਰਾ ਇੰਡੀਆ ਨਾਲ। ਉਹ ਸਹਾਰਾ ਕੰਪਨੀ ਦਾ ਲੀਗਰ ਐਡਵਾਈਜ਼ਰ ਬਣਿਆ। ਇਸ ਤੋਂ ਬਾਅਦ ਦੀਪ ਨੇ ਕਈ ਚਰਚਿਤ ਕੰਪਨੀਆਂ ਨਾਲ ਕੰਮ ਕੀਤਾ। ਇਸੇ ਦੌਰਾਨ ਦੀਪ ਦੀ ਮੁਲਾਕਾਤ ਏਕਤਾ ਕਪੂਰ ਨਾਲ ਹੋਈ। ਇਸ ਤੋਂ ਬਾਅਦ ਦੀਪ ਏਕਤਾ ਕਪੂਰ ਦੀ ਕੰਪਨੀ ਬਾਲਾਜੀ ਟੈਲੀਫਿਲਮਜ਼ ਦਾ ਲੀਗਲ ਐਡਵਾਈਜ਼ਰ ਵੀ ਰਿਹਾ।
ਏਕਤਾ ਨੇ ਦਿੱਤੀ ਐਕਟਰ ਬਣਨ ਦੀ ਸਲਾਹ
ਕੁੱਝ ਰਿਪੋਰਟਾਂ ਦੇ ਅਨੁਸਾਰ ਏਕਤਾ ਕਪੂਰ ਦੀਪ ਦੀ ਪਰਸਨੈਲਟੀ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਸੀ। ਉਸ ਨੇ ਦੀਪ ਨੂੰ ਕਈ ਵਾਰੀ ਐਕਟਰ ਬਣਨ ਦੀ ਸਲਾਹ ਦਿੱਤੀ ਸੀ। ਪਰ ਦੀਪ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਤੋਂ ਬਾਅਦ ਏਕਤਾ ਨਾਲ ਕੰਮ ਕਰਨ ਦੌਰਾਨ ਹੀ
ਧਰਮਿੰਦਰ ਨਾਲ ਨੇੜਤਾ
ਦੀਪ ਸਿੱਧੂ ਦੀ ਮੁਲਾਕਾਤ ਧਰਮਿੰਦਰ ਨਾਲ ਹੋਈ। ਧਰਮਿੰਦਰ ਨੇ ਮਿਲਦੇ ਹੀ ਦੀਪ ਨੂੰ ਐਕਟਰ ਬਣਨ ਦੀ ਸਲਾਹ ਦਿੱਤੀ। ਇਸ ਤੋਂ ਕੁੱਝ ਦਿਨਾਂ ਬਾਅਦ ਫਿਲਮ ਡਾਇਰੈਕਟਰ ਗੁੱਡੂ ਧਨੋਆ ਆਪਣੀ ਪੰਜਾਬੀ ਫਿਲਮ 'ਰਮਤਾ ਜੋਗੀ' ਲਈ ਐਕਟਰ ਦੀ ਤਲਾਸ਼ ;'ਚ ਸਨ। ਇਹ ਫਿਲਮ ਧਰਮਿੰਦਰ ਦੀ ਹੋਮ ਪ੍ਰੋਡਕਸ਼ਨ ਕੰਪਨੀ 'ਵਿਜੇਤਾ ਫਿਲਮਜ਼' ਦੇ ਬੈਨਰ ਹੇਠ ਬਣਨੀ ਸੀ। ਧਰਮਿੰਦਰ ਦੇ ਕਹਿਣ 'ਤੇ ਦੀਪ ਨੇ ਫਿਲਮ 'ਚ ਕੰਮ ਕਰਨ ਲਈ ਹਾਮੀ ਭਰੀ। ਪਰ ਬਦਕਿਸਮਤੀ ਨਾਲ ਦੀਪ ਸਿੱਧੂ ਦੀ ਪਹਿਲੀ ਹੀ ਫਿਲਮ ਫਲਾਪ ਹੋ ਗਈ।
ਜ਼ੋਰਾ ਦਸ ਨੰਬਰੀਆ ਫਿਲਮ ਨੇ ਬਣਾਇਆ ਸਟਾਰ
ਦੀਪ ਸਿੱਧੂ ਨੇ 'ਜ਼ੋਰਾ ਦਸ ਨੰਬਰੀਆ' 'ਚ ਕੰਮ ਕੀਤਾ। ਇੱਥੋਂ ਹੀ ਉਸ ਦੀ ਕਿਸਮਤ ਪਲਟ ਗਈ ਅਤੇ ਇਸ ਫਿਲਮ ਨੇ ਦੀਪ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਦੀਪ ਦਾ ਫਿਲਮੀ ਕਰੀਅਰ ਬਹੁਤ ਛੋਟਾ ਸੀ, ਪਰ ਯਾਦਗਾਰੀ ਸੀ। ਦੀਪ ਨੂੰ ਸਭ ਤੋਂ ਜ਼ਿਆਦਾ ਫਿਲਮ 'ਜ਼ੋਰਾ ਦਸ ਨੰਬਰੀਆ' ਲਈ ਹੀ ਯਾਦ ਕੀਤਾ ਜਾਂਦਾ ਹੈ।
2019 'ਚ ਸੰਨੀ ਦਿਓਲ ਲਈ ਕੀਤਾ ਚੋਣ ਪ੍ਰਚਾਰ
ਦੀਪ ਸਿੱਧੂ ਸਟਾਰ ਬਣ ਕੇ ਪੰਜਾਬੀ ਇੰਡਸਟਰੀ ;ਚ ਚਮਕ ਰਿਹਾ ਸੀ। ਉਸ ਦੀ ਧਰਮਿੰਦਰ ਤੇ ਸੰਨੀ ਦਿਓਲ ਨਾਲ ਕਾਫੀ ਨੇੜਤਾ ਸੀ। ਇਸ ਦੌਰਾਨ ਦੀਪ ਨੇ ਸੰਨੀ ਦਿਓਲ ਲਈ 2019 'ਚ ਚੋਣ ਪ੍ਰਚਾਰ ਵੀ ਕੀਤਾ।
ਕਿਸਾਨ ਅੰਦੋਲਨ ਨਾਲ ਬਟੋਰੀਆਂ ਸੁਰਖੀਆਂ
2021 ਦੇ ਕਿਸਾਨ ਅੰਦੋਲਨ ਦੌਰਾਨ ਦੀਪ ਸਿੱਧੂ ਨੇ ਖੂਬ ਸੁਰਖੀਆਂ ਬਟੋਰੀਆਂ। ਦੀਪ ਕਿਸਾਨਾਂ ਦੇ ਨਾਲ ਡਟ ਕੇ ਖੜਾ ਰਿਹਾ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਇਸ ਦੌਰਾਨ ਉਹ ਚਰਚਾ 'ਚ ਰਿਹਾ। ਇਹੀ ਨਹੀਂ ਇਸ ਦੌਰਾਨ ਦੀਪ ਦੀ ਗ੍ਰਿਫਤਾਰੀ ਵੀ ਹੋਈ ਸੀ।
ਰੀਨਾ ਰਾਏ ਨਾਲ ਰਿਸ਼ਤੇ ਕਰਕੇ ਰਹੇ ਸੁਰਖੀਆਂ ਚ
ਦੀਪ ਸਿੱਧੂ ਪਹਿਲਾਂ ਤੋਂ ਸ਼ਾਦੀਸ਼ੁਦਾ ਸੀ। ਇਸ ਦੇ ਬਾਵਜੂਦ ਉਸ ਦਾ ਰੀਨਾ ਰਾਏ ਨਾਲ ਰਿਸ਼ਤਾ ਸੀ। ਦੀਪ ਤੇ ਰੀਨਾ ਦਾ ਰਿਸ਼ਤਾ ਕਾਫੀ ਲਾਈਮਲਾਈਟ 'ਚ ਰਿਹਾ। ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਲਈ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਸੀ। ਇਹੀ ਨਹੀਂ ਰੀਨਾ ਰਾਏ ਦੀਪ ਸਿੱਧੂ ਦੀ ਆਖਰੀ ਸਾਹ ਤੱਕ ਉਸ ਦੇ ਨਾਲ ਸੀ। ਜਦੋਂ ਦੀਪ ਦਿੱਲੀ ਤੋਂ ਬਠਿੰਡਾ ਆ ਰਿਹਾ ਸੀ। ਤਾਂ ਉਸ ਸਮੇਂ ਰੀਨਾ ਰਾਏ ਵੀ ਉਸ ਦੇ ਨਾਲ ਹੀ ਸੀ। ਇਸ ਦੌਰਾਨ ਰਾਹ ਚ ਦੀਪ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਇਸ ਹਾਦਸੇ 'ਚ ਦੀਪ ਸਿੱਧੂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਪਰ ਰੀਨਾ ਰਾਏ ਬਚ ਗਈ।
14 ਕਰੋੜ ਜਾਇਦਾਦ ਦਾ ਮਾਲਕ ਸੀ ਦੀਪ
ਦੀਪ ਸਿੱਧੂ ਵੱਡੀਆਂ ਤੇ ਚਰਚਿਤ ਕੰਪਨੀਆਂ ਦਾ ਲੀਗਲ ਐਡਵਾਈਜ਼ਰ ਰਿਹਾ ਸੀ। ਇਸ ਦੌਰਾਨ ਦੀਪ ਨੂੰ ਕਾਫੀ ਵਧੀਆ ਤਨਖਾਹ ਮਿਲਦੀ ਸੀ। ਇਸ ਤੋਂ ਇਲਾਵਾ ਦੀਪ ਦੀ ਕਮਾਈ ਦਾ ਸਾਧਨ ਮਾਡਲੰਿਗ ਵੀ ਰਿਹਾ। ਇਸ ਤੋਂ ਬਾਅਦ ਦੀਪ ਐਕਟਿੰਗ ਦੇ ਖੇਤਰ 'ਚ ਆਏ। ਰਿਪੋਰਟ ਮੁਤਾਬਕ ਮਰਨ ਤੱਕ ਦੀਪ ਸਿੱਧੂ 2 ਮਿਲੀਅਨ ਡਾਲਰ ਯਾਨਿ 14-15 ਕਰੋੜ ਜਾਇਦਾਦ ਦਾ ਮਾਲਕ ਸੀ।
ਇਹ ਵੀ ਪੜ੍ਹੋ: ਕੀ ਸੀ ਰਾਖੀ ਸਾਵੰਤ ਦੀ ਮਾਂ ਦੀ ਆਖਰੀ ਇੱਛਾ, ਸਲਮਾਨ ਖਾਨ ਨਾਲ ਜੁੜੀ ਹੈ ਇਹ ਗੱਲ