Deepika Covid : ਵੱਧਦੇ ਕੋਰੋਨਾ ਕੇਸਾਂ ਵਿਚਾਲੇ Deepika Padukone ਨੂੰ ਯਾਦ ਆਈ ਆਪਣੀ Covid journey
ਭਾਰਤ ‘ਚ ਕੋਰੋਨਾ ਨੇ ਇੱਕ ਵਾਰ ਫਿਰ ਪੈਰ ਪਸਾਰਨਾ ਸ਼ੁਰੂ ਕਰ ਦਿੱਤਾ ਹੈ।ਹਰ ਦਿਨ ਇਸ ਬਿਮਾਰੀ ਦੀ ਰਫਤਾਰ ਤੇਜ਼ ਹੋ ਰਹੀ ਹੈ। ਆਮ ਜਨਤਾ ਹੀ ਨਹੀ ਬਾਲੀਵੁੱਡ ਸਿਤਾਰੇ ਵੀ ਇਸਦੀ ਲਪੇਟ 'ਚ ਆ ਚੁੱਕੇ ਹਨ।
ਭਾਰਤ ‘ਚ ਕੋਰੋਨਾ ਨੇ ਇੱਕ ਵਾਰ ਫਿਰ ਪੈਰ ਪਸਾਰਨਾ ਸ਼ੁਰੂ ਕਰ ਦਿੱਤਾ ਹੈ।ਹਰ ਦਿਨ ਇਸ ਬਿਮਾਰੀ ਦੀ ਰਫਤਾਰ ਤੇਜ਼ ਹੋ ਰਹੀ ਹੈ। ਆਮ ਜਨਤਾ ਹੀ ਨਹੀ ਬਾਲੀਵੁੱਡ ਸਿਤਾਰੇ ਵੀ ਇਸਦੀ ਲਪੇਟ 'ਚ ਆ ਚੁੱਕੇ ਹਨ। ਆਮ ਜਨਤਾ ਹੀ ਨਹੀਂ ਬਾਲੀਵੁੱਡ ਸਿਤਾਰੇ ਵੀ ਇਸਦੀ ਲਪੇਟ 'ਚ ਆ ਚੁੱਕੇ ਹਨ। ਵੱਧਦੇ ਕੋਰੋਨਾ ਮਾਮਲਿਆਂ ਨਾਲ ਲੋਕਾਂ ਦੇ ਜਹਿਨ 'ਚ ਵੀ ਪਿਛਲੀ ਵਾਰ ਦੀ ਤਰ੍ਹਾਂ ਡਰ ਪੈਦਾ ਹੋ ਰਿਹਾ ਹੈ। ਅਜਿਹੇ ਹਾਲਾਤਾਂ ‘ਚ ਅਦਾਕਾਰਾ ਦੀਪੀਕਾ ਪਾਦੂਕੋਨ (Deepika Padukone) ਨੂੰ ਆਪਣੀ ਕੋਵਿਡ ਜਰਨੀ (Covid journey) ਯਾਦ ਆਈ ਹੈ।
ਦਰਅਸਲ, ਅੈਕਟ੍ਰੈਸ ਦੀਪੀਕਾ ਪਾਦੂਕੋਨ ਇਹਨੀ ਦਿਨੀ ਆਪਣੀ ਫਿਲਮ ਗਹਿਰਾਈਆਂ (Gehraiyan) ਨੂੰ ਲੈ ਕੇ ਸੁਰਖੀਆਂ ‘ਚ ਛਾਈ ਹੋਈ ਹੈ। ਹਾਲ ਹੀ ‘ਚ ਐਕਟ੍ਰੈੱਸ ਨੇ ਫਿਲਮ ਕੰਪੇਨੀਅਨ ਨੰ ਇਕ ਇੰਟਰਵਿਊ ਦਿੱਤੀ ਸੀ। ਇਸ ਦੌਰਾਨ ਗੱਲਬਾਤ ‘ਚ ਦੇਸ਼ ‘ਚ ਫੇਲ ਰਹੇ ਕੋਰੋਨਾ ਮਾਮਲਿਆਂ ਦਾ ਜ਼ਿਕਰ ਹੋਇਆ ਜਿਸ ‘ਤੇ ਐਕਟ੍ਰੈੱਸ ਨੂੰ ਆਪਣਾ ਬੀਤਿਆ ਕੋਵਿਡ (Deepika Covid Journey) ਸਮਾਂ ਯਾਦ ਆਇਆ। ਇਸ ਨੂੰ ਦੀਪੀਕਾ ਨੇ ਆਪਣਾ ਸਭ ਤੋਂ ਖਰਾਬ ਸਮਾਂ ਦੱਸਿਆ ਹੈ ਕਿਉਂਕਿ ਉਸ ਦੌਰਾਨ ਅਦਾਕਾਰਾ ਦੇ ਨਾਲ ਉਹਨਾਂ ਦੀ ਮਾਂ, ਪਿਤਾ ਅਤੇ ਭੈਣ ਵੀ ਬਿਮਾਰੀ ਦੀ ਲਪੇਟ ‘ਚ ਸੀ।
ਉਹਨਾਂ ਨੇ ਕਿਹਾ, ਉਹਨਾਂ ਨੂੰ ਲੱਗਦਾ ਹੈ ਕਿ ਪਹਿਲਾ ਲੌਕਡਾਊਨ ਇੱਕ ਬਹੁਤ ਵੱਖ ਸੀ। ਅਸੀਂ ਸਾਰੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅੱਗੇ ਸਾਡੇ ਨਾਲ ਕੀ ਹੋਣ ਵਾਲੇ ਹਨ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਕੋਵਿਡ ਨਾਲ ਕਿਵੇਂ ਲੜਨਾ ਹੈ। ਇਸ ਵੈੱਬ ‘ਚ ਅਸੀਂ ਆਪਣੇ ਆਪ ਨੂੰ ਕਿਵੇਂ ਮੋਟੀਵੇਟ ਕਰਨਾ ਹੈ ਪਰ ਲੌਕਡਾਊਨ 2 ਪਹਿਲੇ ਲੌਕਡਾਊਨ ਤੋਂ ਵੀ ਵੱਖ ਸੀ ਕਿਉਂਕਿ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਸਮੇਤ ਸਾਰਿਆਂ ਨੂੰ ਇੱਕੋ ਹੀ ਸਮੇਂ ਕੋਵਿਡ ਸੀ।
ਦੀਪੀਕਾ ਅੱਗੇ ਕਹਿੰਦੀ ਹੈ ਕਿ ਕੋਵਿਡ ਦੇ ਬਾਅਦ ਦਾ ਜੀਵਨ ਮੇਰੇ ਲਈ ਪੂਰੀ ਤਰ੍ਹਾਂ ਬਦਲ ਗਿਆ ਸੀ, ਕਿਉਂਕਿ ਸਰੀਰਕ ਰੂਪ ‘ਚ ਉਹ ਪਹਿਚਾਨਣ ਦੇ ਯੋਗ ਨਹੀਂ ਸੀ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਜੋ ਦਵਾਈ ਦਿੱਤੀ ਗਈ ਸੀ ਉਹ ਸਟੇਰੋਇਡ ਸੀ। ਜਿਸ ਦਾ ਇਹ ਅਸਰ ਹੋ ਰਿਹਾ ਸੀ। ਕੋਰੋਨਾ ਆਪਣੇ-ਆਪ ‘ਚ ਹੀ ਅਜੀਬ ਸੀ। ਤੁਹਾਡਾ ਸਰੀਰ ਵੱਖਰਾ ਮਹਿਸੂਸ ਕਰਦਾ ਹੈ ਅਤੇ ਦਿਮਾਗ ਵੱਖਰਾ। ਦੀਪੀਕਾ ਕਹਿੰਦੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਉਹ ਬਿਮਾਰ ਸੀ,ਤਦ ਇਹ ਠੀਕ ਸੀ ਪਰ ਉਸਦੇ ਬਾਅਦ ਉਹਨਾਂ ਨੂੰ 2 ਮਹੀਨੇ ਦੀ ਛੁੱਟੀ ਲੈਣੀ ਪਈ ਕਿਉਂਕਿ ਉਸ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਤੇ ਇਹ ਪੜਾਅ ਉਸ ਲਈ ਬਹੁਤ ਔਖਾ ਸੀ ।